ਰਾਜਿੰਦਰਾ ਹਸਪਤਾਲ ਦੇ ਆਰਥੋਪੀਡਿਕ ਵਿਭਾਗ ‘ਚ ਆਰਥਰੋਸਕੋਪਿਕ ਸਰਜਰੀ ਦੀ ਸ਼ੁਰੂਆਤ
ਰਾਜਿੰਦਰਾ ਹਸਪਤਾਲ ਦੇ ਆਰਥੋਪੀਡਿਕ ਵਿਭਾਗ ‘ਚ ਆਰਥਰੋਸਕੋਪਿਕ ਸਰਜਰੀ ਦੀ ਸ਼ੁਰੂਆਤ
-ਡਾ. ਗਿਰੀਸ਼ ਸਾਹਨੀ ਨੇ ਗੋਡੇ ਦੀਆਂ ਦੋਵੇਂ ਹੱਡੀਆਂ ਫੜਕੇ ਰੱਖਣ ਵਾਲਾ ਖਰਾਬ ਹੋਇਆ ਲਿਗਾਮੈਂਟ ਬਦਲਿਆ
ਰਿਚਾ ਨਾਗਪਾਲ,ਪਟਿਆਲਾ, 2 ਦਸੰਬਰ: 2021
ਸਰਕਾਰੀ ਰਜਿੰਦਰਾ ਹਸਪਤਾਲ, ਪਟਿਆਲਾ ਦੇ ਆਰਥੋਪੀਡਿਕ ਵਿਭਾਗ ਨੇ ਇੱਕ ਨਵੇਂ ਯੁਗ ਦੀ ਸ਼ੁਰੂਆਤ ਕਰਦਿਆਂ ਆਰਥਰੋਸਕੋਪਿਕ ਸਰਜਰੀ ਸ਼ੁਰੂ ਕੀਤੀ ਹੈ। ਵਿਭਾਗ ਦੇ ਮੁਖੀ ਅਤੇ ਐਸੋਸੀਏਟ ਪ੍ਰੋਫੈਸਰ ਡਾ. ਹਰੀ ਓਮ ਅਗਰਵਾਲ ਦੀ ਅਗਵਾਈ ਹੇਠ ਰਾਜਿੰਦਰਾ ਹਸਪਤਾਲ ਦੇ ਇਤਿਹਾਸ ‘ਚ ਪਹਿਲੀ ਵਾਰ ਐਸੋਸੀਏਟ ਪ੍ਰੋਫੈਸਰ ਅਤੇ ਆਰਥੋ ਯੂਨਿਟ-2 ਦੇ ਇੰਚਾਰਜ ਡਾ. ਗਿਰੀਸ਼ ਸਾਹਨੀ ਨੇ ਏਸੀਐਲ ਦੀ ਆਰਥਰੋਸਕੋਪਿਕ ਰੀਕੰਸਟ੍ਰਕਸ਼ਨ ਕੀਤੀ।
ਡਾ. ਗਿਰੀਸ਼ ਸਾਹਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਰੀਜ ਨੂੰ 8 ਮਹੀਨੇ ਪਹਿਲਾਂ ਸੱਟ ਲੱਗੀ ਸੀ ਅਤੇ ਉਸਦਾ ਏ.ਸੀ.ਐਲ., ਗੋਡੇ ਦੀਆਂ ਦੋਵੇਂ ਹੱਡੀਆਂ ਪਕੜ ਕੇ ਰੱਖਣ ਵਾਲਾ ਲਿਗਾਮੈਂਟ, ਜਿਸ ਦੀ ਮਦਦ ਨਾਲ ਅਸੀਂ ਚੱਲਦੇ ਹਾਂ, ਉਹ ਖਰਾਬ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੀ ਟੀਮ ਨਾਲ ਇਸ ਨੂੰ ਠੀਕ ਕਰਦਿਆਂ ਮਰੀਜ ਦੇ ਜਿਸਮ ਵਿੱਚੋਂ ਨਵਾਂ ਮਸਲ ਲੈਕੇ ਲਿਗਾਮੈਂਟ ਬਣਾ ਕੇ ਗੋਡੇ ਵਿੱਚ ਪਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਮਰੀਜ ਦਾ ਇਹ ਸਮੁੱਚਾ ਇਲਾਜ ਪੰਜਾਬ ਸਰਕਾਰ ਦੀ ਆਯੂਸ਼ਮਾਨ ਸਕੀਮ ਤਹਿਤ ਮੁਫ਼ਤ ਕੀਤਾ ਗਿਆ ਹੈ, ਜਿਸ ਦੀ ਕਿ ਨਿਜੀ ਹਸਪਤਾਲਾਂ ‘ਚ 50 ਹਜ਼ਾਰ ਰੁਪਏ ਤੋਂ ਲੈਕੇ 1 ਲੱਖ ਰੁਪਏ ਤੱਕ ਦਾ ਖ਼ਰਚਾ ਆਉਂਦਾ ਹੈ। ਡਾ. ਗਿਰੀਸ਼ ਸਾਹਨੀ ਨੇ ਅੱਗੇ ਦੱਸਿਆ ਕਿ ਇਸ ਸਰਜਰੀ ਮਗਰੋਂ ਮਰੀਜ, ਇੱਕ ਦੋ ਦਿਨਾਂ ‘ਚ ਗੋਡੇ ‘ਤੇ ਭਾਰ ਪਾ ਕੇ ਚੱਲਣ ਦੇ ਯੋਗ ਹੋ ਜਾਂਦਾ ਹੈ ਅਤੇ ਇਕ ਹਫ਼ਤੇ ਦੇ ਅੰਦਰ-ਅੰਦਰ ਆਪਣੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਵੀ ਸ਼ੁਰੂ ਕਰ ਸਕਦਾ ਹੈ।
ਫੋਟੋ ਕੈਪਸ਼ਨ-ਰਾਜਿੰਦਰਾ ਹਸਪਤਾਲ ਦੇ ਐਸੋਸੀਏਟ ਪ੍ਰੋਫ਼ੈਸਰ ਅਤੇ ਆਰਥੋ ਯੂਨਿਟ-2 ਦੇ ਇੰਚਾਰਜ ਡਾ. ਗਿਰੀਸ਼ ਸਾਹਨੀ, ਏਸੀਐਲ ਦੀ ਆਰਥਰੋਸਕੋਪਿਕ ਰੀਕੰਸਟ੍ਰਕਸ਼ਨ ਸਰਜਰੀ ਕਰਦੇ ਹੋਏ।