ਰਾਜਨੀਤੀ ਵੀ ਉਨਾਂ ਲਈ ਸੇਵਾ ਦੀ ਤਰ੍ਹਾਂ ਹੈ – ਬਿਕਰਮ ਚਹਿਲ
ਰਾਜਨੀਤੀ ਵੀ ਉਨਾਂ ਲਈ ਸੇਵਾ ਦੀ ਤਰ੍ਹਾਂ ਹੈ – ਬਿਕਰਮ ਚਹਿਲ
- ਬਿਕਰਮ ਚਾਹਲ ਨੇ ਦੇਵੀਗੜ੍ਹ ਵਿਖੇ ਕੀਤਾ ਚੋਣ ਪ੍ਰਚਾਰ
ਰਾਜੇਸ਼ ਗੌਤਮ,ਸਨੌਰ,11 ਫਰਵਰੀ 2022
ਪੰਜਾਬ ਲੋਕ ਕਾਂਗਰਸ,ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ(ਸੰਯੁਕਤ) ਦੇ ਸਨੌਰ ਹਲਕੇ ਤੋਂ ਸਾਂਝੇ ਉਮੀਦਵਾਰ ਬਿਕਰਮਜੀਤ ਇੰਦਰ ਸਿੰਘ ਚਹਿਲ ਨੇ ਅੱਜ ਦੇਵੀਗੜ੍ਹ ਦੇ ਵੱਖ ਵੱਖ ਬਾਜਾਰਾਂ ਵਿੱਚ ਚੋਣ ਪ੍ਰਚਾਰ ਕਰਨ ਦੌਰਾਨ ਕਿਹਾ ਕਿ ਉਹ ਸਮੁੱਚੇ ਸਨੌਰ ਹਲਕੇ ਲਈ ਇਕ ਦੂਰਦਰਸ਼ੀ ਸੋਚ ਲੈ ਕੇ ਨਿਕਲੇ ਹਨ। ਜਿਸ ਦੇ ਤਹਿਤ ਸਨੌਰ ਹਲਕੇ ਵਿੱਚ ਵਿਕਾਸ ਦੇ ਕੰਮਾਂ ਨੂੰ ਤਰਜੀਹ ਦਿੰਦੇ ਹੋਏ ਵੱਖ ਵੱਖ ਤਰ੍ਹਾਂ ਦੇ ਪ੍ਰਾਜੈਕਟ ਲਿਆਂਦੇ ਜਾਣਗੇ। ਜਿਸ ਦਾ ਸਮੁੱਚੇ ਵਪਾਰੀ ਭਰਾਵਾਂ ਅਤੇ ਇਲਾਕਾ ਨਿਵਾਸੀਆਂ ਨੂੰ ਵੱਧ ਤੋਂ ਵੱਧ ਲਾਭ ਮਿਲੇਗਾ। ਬਿਕਰਮ ਚਹਿਲ ਨੇ ਕਿਹਾ ਕਿ ਉਹ ਸਨੌਰ ਹਲਕੇ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹਨ,ਕਿਉਂਕਿ ਉਹ ਰਾਜਨੀਤੀ ਨੂੰ ਵੀ ਇਕ ਸੇਵਾ ਦੇ ਤੌਰ ਤੇ ਲੈ ਰਹੇ ਹਨ। ਉਹਨਾਂ ਕਿਹਾ ਕਿ ਇਸ ਸੇਵਾ ਅਤੇ ਸਮਾਜਿਕ ਕੰਮਾਂ ਦੇ ਤਹਿਤ ਨੌਜਵਾਨਾਂ ਅਤੇ ਔਰਤਾਂ ਲਈ ਵੱਖ-ਵੱਖ ਤਰ੍ਹਾਂ ਤੇ ਟਰੇਨਿੰਗ ਸੈਂਟਰ ਸਥਾਪਿਤ ਕੀਤੇ ਜਾਣਗੇ। ਜਿਸ ਨਾਲ ਨੌਜਵਾਨ ਪੀੜ੍ਹੀ ਅਤੇ ਔਰਤਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਮਿਲੇਗਾ। ਇਸ ਦੌਰਾਨ ਬਿਕਰਮ ਚਹਿਲ ਦੇ ਚੋਣ ਪ੍ਰਚਾਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਅਤੇ ਦੁਕਾਨਦਾਰਾਂ ਅਤੇ ਸ਼ਹਿਰੀਆਂ ਚਾਹਲ ਨੂੰ ਕਿਰਪਾਨ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।