ਯੂ ਟੀ ਮੁਲਾਜ਼ਮ-ਪੈਨਸ਼ਨਰ ਸਾਂਝੇ ਫਰੰਟ ਦੀ ਰੈਲੀ ਦੀ ਤਿਆਰੀ ਲਈ ਕਲਾਸ ਫੋਰ ਯੂਨੀਅਨ ਦੀ ਮੀਟਿੰਗ 7 ਨੂੰ
11 ਸਤੰਬਰ ਨੂੰ ਚੰਡੀਗੜ੍ਹ ਪੰਜਾਬ-ਯੂ ਟੀ ਮੁਲਾਜ਼ਮ-ਪੈਨਸ਼ਨਰ ਸਾਂਝੇ ਫਰੰਟ ਦੀ ਰੈਲੀ ਦੀ ਤਿਆਰੀ ਲਈ ਕਲਾਸ ਫੋਰ ਯੂਨੀਅਨ ਦੀ ਸੂਬਾਈ ਮੀਟਿੰਗ 7 ਨੂੰ ਲੁਧਿਆਣਾ ‘ਚ
ਹਰਪ੍ਰੀਤ ਕੌਰ ਬਬਲੀ , ਸੰਗਰੂਰ 03 ਸਤੰਬਰ 2021
ਸਰਕਾਰੀ-ਅਰਧ ਸਰਕਾਰੀ ਵਿਭਾਗਾਂ ਦੇ ਵਰਕਚਾਰਜ, ਡੇਲੀਵੇਜਿਜ਼, ਕੰਟਰੈਕਟ, ਆਊਟ ਸੋਰਸ ਅਤੇ ਪਾਰਟ ਟਾਇਮ (ਪੈਰਾ ਮੈਡੀਕਲ ਨਰਸਿੰਗ — ਦਰਜਾਚਾਰ ਸਮੇਤ ਮਲਟੀਟਾਸਕ ਵਰਕਰਾਂ)ਆਸਾ,ਆਂਗਨਵਾੜੀ ਅਤੇ ਮਿੱਡ ਡੇ ਮੀਲ ਵਰਕਰਾਂ ਨੂੰ ਆਪਣੀਆਂ ਨੌਕਰੀਆਂ ਤੇ ਪੱਕਿਆਂ ਕਰਵਾਉਣ, “ਬਰਾਬਰ ਕੰਮ ਬਰਾਬਰ” ਤਨਖਾਹਾਂ ਦੇ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਨੂੰ ਲਾਗੂ ਕਰਵਾਉਣ, ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਪੁਨਰਗਠਨ ਸਮੇਂ ਖਤਮ ਕੀਤੀਆਂ ਲੱਗ-ਭੱਗ ਸਵਾ ਲੱਖ ਪੱਕੀਆਂ ਅਸਾਮੀਆਂ ਮੁੜ ਸੁਰਜੀਤ
ਕਰਵਾਉਣ, ਚੋਥਾ ਦਰਜਾ ਮੁਲਾਜਮਾਂ ਦੀਆਂ ਅਸਾਮੀਆਂ ਨੂੰ ਸਰਕਾਰ ਨੇ “ਡਾਇਗ ਕੇਡਰ” ਵਿੱਚ ਪਾਕੇ ਭਵਿੱਖ ਵਿੱਚ ਅਸਾਮੀਆਂ ਦਾ ਪੱਕੇ ਤੌਰ ਤੇ ਭੋਗ ਪਾਉਣ ਅਤੇ ਮਲਟੀਟਾਸਕ ਸਟਾਫ (ਆਊਟ ਸੋਰਸ) ਦੇ ਨਵੇ ਆਹੁਦੇ ਦੀ ਕੀਤੀ ਰਚਨਾ ਨੂੰ ਵਾਪਸ ਕਰਵਾਉਣ ਸਮੇਤ 2004 ਦੀ ਪੈਨਸ਼ਨ ਬਹਾਲ ਕਰਵਾਉਣ ਅਤੇ ਨਵੇਂ ਤਨਖਾਹ ਸਕੇਲਾਂ ਦੇ ਨਾਉ ਤੇ ਮੁਲਾਜਮਾਂ ਨਾਲ ਵੱਡੀ ਬੇਇਨਸਾਫੀ ਕਰਨ ਸਮੇਤ ਅਨੇਕਾਂ ਵਿਭਾਗੀ ਮੰਗਾਂ ਨੂੰ ਲੈ ਕੇ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋ ਅਪਣੀ ਸੂਬਾਈ ਕਾਰਜਕਾਰਨੀ ਦੀ ਮੀਟਿੰਗ ਮਿਤੀ 07 ਸਤੰਬਰ 2021 ਨੂੰ ਈਸੜੂ ਭਵਨ ਲੁਧਿਆਣਾ ਵਿਖੇ ਸੱਦ ਲਈ ਗਈ ਹੈ,ਇਸ ਸਬੰਧੀ ਬੀਤੇ ਦਿਨੀਂ ਦਰਜਾਚਾਰ ਅਤੇ ਠੇਕਾ ਮੁਲਾਜ਼ਮਾਂ ਵੱਲੋਂ ਸਾਰੀ ਸ਼ਹਿਰ ਵਿੱਚ ਰੋਸ ਮਾਰਚ ਵੀ ਕੀਤਾ।
ਯੂਨੀਅਨ ਦੇ ਸੂਬਾ ਪ੍ਧਾਨ ਦਰਸ਼ਨ ਸਿੰਘ ਲੁਬਾਣਾ ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾਂ ਵਿੱਤ ਸਕੱਤਰ ਚੰਦਨ ਸਿੰਘ,ਮੀਤ ਪ੍ਰਧਾਨ ਮੇਲਾ ਸਿੰਘ ਪੁੰਨਾਂਵਾਲ,ਰਜਿੰਦਰਾ ਹਸਪਤਾਲ ਪਟਿਆਲਾ ਦੇ ਪ੍ਰਧਾਨ ਰਾਮ ਕਿਸ਼ਨ ਅਤੇ ਚੰਡੀਗੜ੍ਹ ਯੂਨਿਟ ਦੇ ਆਗੂ ਕਿਸ਼ਨ ਪ੍ਰਸਾਦਿ,ਰਮਨ ਸਰਮਾਂ,ਰਮੇਸ ਕੁਮਾਰ ਸੰਗਰੂਰ ਨੇ ਸਾਂਝੇ ਬਿਆਨ ਰਾਹੀਂ ਕਿਹਾ ਕਿ ਕੈਪਟਨ ਸਰਕਾਰ ਹਜਾਰਾਂ ਕੱਚੇ(ਕਰੋਨਾ ਯੋਧੇ)ਮੁਲਾਜ਼ਮਾਂ ਨਾਲ ਇਨਸਾਫ ਨਹੀਂ ਕਰ ਰਹੀ, ਵੱਖੋ ਵੱਖ ਵਿਭਾਗਾਂ ਚ ਕੱਚੇ,ਠੇਕਾ ਅਤੇ ਆਊਟ
ਸੋਰਸ ਮੁਲਾਜਮਾਂ ਦਾ ਆਰਥਿਕ ਸੋਸ਼ਣ ਜੰਗੀ ਪੱਧਰ ਤੇ ਜਾਰੀ ਹੈ,ਸੀਨੀਅਰ ਕਰਮਚਾਰੀਆਂ ਦੀ ਛਾਂਟੀ ਕੀਤੀ ਜਾ ਰਹੀ ਹੈ,ਦਰਜਾਚਾਰ ਮੁਲਾਜ਼ਮਾਂ ਦੀਆਂ ਵਰਦੀਆਂ ਦੇ ਰੇਟਾਂ ਅਤੇ ਧੁਲਾਈ ਭੱਤੇ ਵਿੱਚ ਵਾਧਾ ਨਹੀਂ ਕੀਤਾ ਜਾ ਰਿਹਾ,ਇਸ ਲਈ 7 ਸਤੰਬਰ ਨੂੰ ਲੁਧਿਆਣਾ ਮੀਟਿੰਗ ਵਿੱਚ ਮੁੱਖ ਤੌਰ ਤੇ ਦਰਜਾਚਾਰ ਅਤੇ ਹਰ ਤਰ੍ਹਾਂ ਦੇ ਕੱਚੇ,ਠੇਕਾ,ਆਊਟ ਸੋਰਸ਼ ਮੁਲਾਜ਼ਮਾਂ,ਸਕੀਮ ਵਰਕਰਾਂ ਅਤੇ ਮਾਣ ਭੱਤੇ ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਸਰਕਾਰ ਵੱਲੋਂ ਅਣਗੌਲਿਆਂ ਕਰਨ ਤੇ ਡੂੰਘੀ ਵਿਚਾਰ ਕਰਨ ਉਪਰੰਤ ਸੰਘਰਸ਼ਾਂ ਸਬੰਧੀ ਫੈਸਲੇ ਕੀਤੇ ਜਾਣਗੇ।ਪੰਜਾਬ-ਯੂ ਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਵਰੰਟ ਵੱਲੋਂ ਐਲਾਨ ਕੀਤੀ 11 ਸਤੰਬਰ ਦੀ ਚੰਡੀਗੜ੍ਹ ਰੈਲੀ ਦੀ ਕਾਮਯਾਬੀ ਲਈ ਸਾਥੀਆਂ ਨੂੰ ਕੋਟੇ ਲਾਏ ਜਾਣਗੇ।