ਯੂਥ ਵੀਰਾਂਗਨਾਂਏਂ ਵੱਲੋਂ ਜਰੂਰਤਮੰਦ ਪਰਿਵਾਰਾਂ ਵੰਡੇ ਗਏ ਗਰਮ ਕੱਪੜੇ
ਯੂਥ ਵੀਰਾਂਗਨਾਂਏਂ ਵੱਲੋਂ ਜਰੂਰਤਮੰਦ ਪਰਿਵਾਰਾਂ ਵੰਡੇ ਗਏ ਗਰਮ ਕੱਪੜੇ
ਲੋਕੇਸ਼ ਕੌਸ਼ਲ,ਬਠਿੰਡਾ,02 ਜਨਵਰੀ 2022
ਯੂਥ ਵੀਰਾਂਗਨਾਂਏਂ (ਰਜਿ.) ਇਕਾਈ ਬਠਿੰਡਾ ਵੱਲੋਂ ਜਰੂਰਤਮੰਦ ਪਰਿਵਾਰਾਂ ਨੂੰ ਮੁਫ਼ਤ ਕੱਪੜੇ ਦੇਣ ਤੇ ਅਮਲ ਤਹਿਤ ਨਵੇਂ ਵਰੇ ਦੀ ਖੁਸ਼ੀ ਮਨਾਉਂਦਿਆਂ ਜਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਨੂੰ ਗਰਮ ਕੱਪੜੇ ਵੰਡੇ ਗਏ। ਇਸ ਮੌਕੇ ਜਾਣਕਾਰੀ ਦਿੰਦਿਆਂ ਯੂਥ ਵੀਰਾਂਗਣਾਂ ਸੁਖਵੀਰ ਕੌਰ ਨੇ ਦੱਸਿਆ ਕਿ ਸੰਸਥਾ ਵੱਲੋਂ ਅੱਜ ਇੱਥੇ ਜਰੂਰਤਮੰਦ ਪਰਿਵਾਰਾਂ ਦੇ 30 ਬੱਚਿਆਂ ਨੂੰ ਗਰਮ ਕੱਪੜੇ ਵੰਡੇ ਗਏ ਹਨ। ਉਨਾਂ ਦੱਸਿਆ ਕਿ ਠੰਡ ਦੇ ਇਸ ਮੌਸਮ ਨੂੰ ਧਿਆਨ ’ਚ ਰੱਖਦਿਆਂ ਉਨਾਂ ਲੋਕਾਂ ਨੂੰ ਕੱਪੜੇ ਵੰਡੇ ਗਏ ਹਨ ਜਿਹੜੇ ਠੰਡ ਤੋਂ ਬਚਾਅ ਕਰਨ ਲਈ ਗਰਮ ਕੱਪੜੇ ਆਦਿ ਖਰੀਦਣ ਤੋਂ ਅਸਮਰੱਥ ਸਨ। ਇਸ ਮੌਕੇ ਯੂਥ ਵਲੰਟੀਅਰਾਂ ਡਿੰਪਲ, ਰੀਤੂ, ਜਸਵਿੰਦਰ, ਸੁਖਜੀਤ ਅਤੇ ਹੋਰ ਵਲੰਟੀਅਰਾਂ ਹਾਜਰ ਸਨ।