ਯੂਥ ਵੀਰਾਂਗਣਾਂ ਵੱਲੋਂ ਜਣੇਪੇ ਉਪਰੰਤ ਔਰਤ ਨੂੰ ਪੌਸ਼ਟਿਕ ਖੁਰਾਕ ਦਿੱਤੀ
ਯੂਥ ਵੀਰਾਂਗਣਾਂ ਵੱਲੋਂ ਜਣੇਪੇ ਉਪਰੰਤ ਔਰਤ ਨੂੰ ਪੌਸ਼ਟਿਕ ਖੁਰਾਕ ਦਿੱਤੀ
ਅਸ਼ੋਕ ਵਰਮਾ, ਬਠਿੰਡਾ, 23 ਫਰਵਰੀ 2022
ਯੂਥ ਵੀਰਾਂਗਣਾਂਏਂ (ਰਜਿ.) ਇਕਾਈ ਬਠਿੰਡਾ ਵੱਲੋਂ ਅੱਜ ਇੱਕ ਔਰਤ ਨੂੰ ਜਣੇਪੇ ਉਪਰੰਤ ਪੌਸ਼ਟਿਕ ਖੁਰਾਕ ਦੇ ਕੇ ਉਸਦੀ ਮੱਦਦ ਕੀਤੀ ਗਈ ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਥ ਵਲੰਟੀਅਰ ਸੋਨੀ ਨੇ ਦੱਸਿਆ ਕਿ ਕਿਰਨ ਰਾਣੀ ਵਾਸੀ ਗੁਰੂ ਨਾਨਕ ਪੁਰ, ਬਠਿੰਡਾ ਨੇ ਜਣੇਪੇ ਦੌਰਾਨ ਇੱਕ ਨੰਨੀ ਕਲੀ (ਲੜਕੀ) ਨੂੰ ਜਨਮ ਦਿੱਤਾ ਆਰਥਿਕ ਪੱਖੋਂ ਕਮਜੋਰ ਇਸ ਪਰਿਵਾਰ ਦੀ ਸਥਿਤੀ ਨੂੰ ਦੇਖਦਿਆਂ ਯੂਥ ਵਲੰਟੀਅਰਾਂ ਵੱਲੋਂ ਜਣੇਪੇ ਤੋਂ ਪਹਿਲਾਂ ਵੀ ਪੌਸ਼ਟਿਕ ਖੁਰਾਕ ਦਿੱਤੀ ਜਾ ਰਹੀ ਸੀ ਅੱਜ ਯੂਥ ਵਲੰਟੀਅਰਾਂ ਵੱਲੋਂ ਪੌਸ਼ਟਿਕ ਖੁਰਾਕ ਦੇ ਨਾਲ ਨਾਲ ਨਵ ਜਨਮੇਂ ਬੱਚੇ ਲਈ ਕੱਪੜੇ ਵੀ ਦਿੱਤੇ ਗਏ ਇਸ ਪਰਿਵਾਰ ਨੇ ਯੂਥ ਵਲੰਟੀਅਰਾਂ ਦੀ ਇਸ ਮੁਹਿੰਮ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ ਇਸ ਮੌਕੇ ਯੂਥ ਵਲੰਟੀਅਰ ਰਾਜਵੀਰ, ਗੀਤਾ, ਗੁਰਦਰਸ਼ਨਾ, ਸੁਨੀਤਾ, ਨੀਤੂ ਅਤੇ ਸਚਵਿੰਦਰ ਹਾਜਰ ਸਨ।