PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੱਜਰੀ ਖ਼ਬਰ ਗਿਆਨ-ਵਿਗਿਆਨ ਪੰਜਾਬ ਬਠਿੰਡਾ ਮਾਲਵਾ

ਯੂਥ ਵੀਰਾਂਗਣਾਂਵਾਂ ਨੇ ‘ਮਨੁੱਖੀ ਅਧਿਕਾਰਾਂ ਬਾਰੇ’ ਸੈਮੀਨਾਰ ਕਰਵਾਇਆ

Advertisement
Spread Information

ਯੂਥ ਵੀਰਾਂਗਣਾਂਵਾਂ ਨੇ ‘ਮਨੁੱਖੀ ਅਧਿਕਾਰਾਂ ਬਾਰੇ’ ਸੈਮੀਨਾਰ ਕਰਵਾਇਆ


ਅਸ਼ੋਕ ਵਰਮਾ,ਬਠਿੰਡਾ,10 ਦਸੰਬਰ:2021
ਯੂਥ ਵੀਰਾਂਗਨਾਂਏਂ (ਰਜਿ.) ਇਕਾਈ ਬਠਿੰਡਾ ਵੱਲੋਂ ਅੱਜ ਵਰਲਡ ਹਿਊਮਨ ਰਾਈਟਸ ਦਿਵਸ ਮੌਕੇ ‘ਮਨੁੱਖੀ ਅਧਿਕਾਰਾਂ’ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਇੱਕ  ਸੈਮੀਨਾਰ ਕਰਵਾਇਆ ਗਿਆ।  ਇਸ ਮੌਕੇ ਯੂਥ ਵਲੰਟੀਅਰ ਨੀਤੂ ਸ਼ਰਮਾ ਨੇ ਮਨੁੱਖੀ ਅਧਿਕਾਰਾਂ ਪ੍ਰਤੀ ਔਰਤਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਅੱਜ ਵੀ ਸਾਡੇ ਦੇਸ਼ ਦੀ ਆਮ ਜਨਤਾ ਆਪਣੇ ਅਧਿਕਾਰਾਂ ਤੋਂ ਅਣਜਾਣ ਹੈ । ਇਸ ਲਈ ਜਰੂਰਤ ਹੈ ਕਿ ਅਸੀਂ ਸਾਰੇ ਆਪਣੇ ਅਧਿਕਾਰਾਂ ਦੇ ਨਾਲ ਨਾਲ ਆਪਣੇ ਫਰਜ਼ਾਂ ਪ੍ਰਤੀ ਵੀ ਸੁਚੇਤ ਹੋਈਏ। ਉਨਾਂ ਇੱਕ ਨਾਗਰਿਕ ਦੇ ਜੀਵਨ ਵਿੱਚ ਮਨੁੱਖੀ ਅਧਿਕਾਰਾਂ ਦੀ ਜ਼ਰੂਰਤ ਅਤੇ ਮਹੱਤਤਾ ਉੱਤੇ ਧਿਆਨ ਕੇਂਦਰਿਤ ਕੀਤਾ। ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੇ ਇਤਿਹਾਸ ਅਤੇ ਵਿਕਾਸ ਬਾਰੇ ਵਿਚਾਰ ਵਟਾਂਦਰੇ ਕਰਦਿਆਂ ਉਨਾਂ ਭਾਰਤ ਦੇ ਨਾਗਰਿਕਾਂ ਦੇ ਬੁਨਿਆਦੀ ਅਧਿਕਾਰਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਔਰਤਾਂ ਨੂੰ ਜਾਗਰੂਕ ਕੀਤਾ। ਉਨਾਂ ਸਮਾਨਤਾ ਦੇ ਅਧਿਕਾਰ, ਆਜ਼ਾਦੀ ਦਾ ਅਧਿਕਾਰ, ਸ਼ੋਸ਼ਣ ਵਿਰੁੱਧ ਅਧਿਕਾਰ, ਧਰਮ ਦੀ ਆਜ਼ਾਦੀ ਦਾ ਅਧਿਕਾਰ, ਸਭਿਆਚਾਰਕ ਅਤੇ ਵਿੱਦਿਅਕ ਅਧਿਕਾਰਾਂ ਅਤੇ ਸੰਵਿਧਾਨਕ ਉਪਚਾਰ ਵਰਗੇ ਸਾਰੇ ਅਧਿਕਾਰਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਯੂਥ ਵਲੰਟੀਅਰਾਂ ਗੁਰਪ੍ਰੀਤ, ਪ੍ਰੇਮਜੀਤ, ਸਪਨਾ ਅਤੇ ਹੋਰ ਮੈਂਬਰਾਂ ਹਾਜਰ ਸਨ।


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!