ਮੌਸਮ ਦੇ ਮੱਦੇਨਜਰ ਜੁਝਾਰ ਰੈਲੀ ਹੁਣ ਹੋਵੇਗੀ 21 ਜਨਵਰੀ ਨੂੰ
ਮੌਸਮ ਦੇ ਮੱਦੇਨਜਰ ਜੁਝਾਰ ਰੈਲੀ ਹੁਣ ਹੋਵੇਗੀ 21 ਜਨਵਰੀ ਨੂੰ
ਸੋਨੀ ਪਨੇਸਰ,ਬਰਨਾਲਾ 09 ਜਨਵਰੀ 2022
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ 10ਜਨਵਰੀ ਨੂੰ ਦਾਣਾ ਮੰਡੀ ਬਰਨਾਲਾ ਵਿਖੇ ਕੀਤੀ ਜਾਣ ਵਾਲੀ ਜੁਝਾਰ ਰੈਲੀ ਮੌਸਮ ਦੇ ਮੱਦੇਨਜਰ ਹੁਣ 21 ਜਨਵਰੀ ਨੂੰ ਬਰਨਾਲਾ ਵਿਖੇ ਹੋਵੇਗੀ। ਅੱਜ ਬੂਟਾ ਸਿੰਘ ਬੁਰਜ ਗਿੱਲ, ਮਨਜੀਤ ਸਿੰਘ ਧਨੇਰ, ਗੁਰਦੀਪ ਸਿੰਘ ਰਾਮਪੁਰਾ, ਬਲਵੰਤ ਸਿੰਘ ਉੱਪਲੀ, ਬਲਵੀਰ ਕੌਰ ਮਾਨਸਾ ਅਤੇ ਦਰਸ਼ਨ ਸਿੰਘ ਉੱਗੋਕੇ ਨੇ ਦਾਣਾ ਮੰਡੀ ਬਰਨਾਲਾ ਵਿਖੇ ਸਮੁੱਚੀਆਂ ਤਿਆਰੀਆਂ ਅਤੇ ਕਈ ਦਿਨਾਂ ਤੋਂ ਹੋ ਰਹੀ ਲਗਾਤਾਰ ਬਾਰਸ਼ ਕਾਰਨ ਸਮੁੱਚੀ ਹਾਲਤ ਦਾ ਜਾਇਜਾ ਲਿਆ। ਭਾਵੇਂ ਕਿ ਸਮੁੱਚੇ ਪੰਜਾਬੀ ਵਿੱਚ ਭਾਕਿਯੂ ਏਕਤਾ ਡਕੌਂਦਾ ਦੇ ਕਾਫ਼ਲਿਆਂ ਨੇ ਬਰਨਾਲਾ ਪਹੁੰਚਣ ਲਈ ਤਿਆਰੀਆਂ ਕਰ ਲਈਆਂ ਹਨ, ਪਰ 10 ਜਨਵਰੀ ਨੂੰ ਵੀ ਮੀਂਹ ਪੈਣ ਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਹਨ। ਕਈ ਜਿਲਿਆਂ ਅੰਦਰ ਬਾਰਸ਼ ਕਾਫੀ ਜਿਆਦਾ ਹੋਈ ਹੈ। ਇਸ ਲਈ ਸਮੁੱਚੀ ਹਾਲਾਤ ਨੂੰ ਧਿਆਨ ਵਿੱਚ 10 ਜਨਵਰੀ ਵਾਲੀ’ਜੁਝਾਰ ਰੈਲੀ ‘ ਹੁਣ 21 ਜਨਵਰੀ ਨੂੰ ਦਾਣਾ ਮੰਡੀ ਬਰਨਾਲਾ ਵਿਖੇ ਹੀ ਹੋਵੇਗੀ। ਇਸ ਸਮੇਂ ਬਾਬੂ ਸਿੰਘ ਖੁੱਡੀਕਲਾਂ, ਕਾਲਾ ਸਿੰਘ ਜੈਦ, ਗੁਰਦਰਸ਼ਨ ਸਿੰਘ, ਬੂਟਾ ਸਿੰਘ ਫਰਵਾਹੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਹਾਜਰ ਸਨ।