PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੰਘਰਸ਼ੀ ਪਿੜ ਸੱਜਰੀ ਖ਼ਬਰ ਪੰਜਾਬ ਫ਼ਿਰੋਜ਼ਪੁਰ ਮਾਲਵਾ ਰਾਜਸੀ ਹਲਚਲ

ਮੋਦੀ  ਜੀ ਦੀ  ਰੈਲੀ ਸਿਰਜੇਗੀ ਨਵਾਂ ਪੰਜਾਬ

Advertisement
Spread Information

ਮੋਦੀ  ਜੀ ਦੀ  ਰੈਲੀ ਸਿਰਜੇਗੀ ਨਵਾਂ ਪੰਜਾਬ

  • ਪ੍ਰਧਾਨ ਮੰਤਰੀ  ਦੀ ਫਿਰੋਜ਼ਪੁਰ ਰੈਲੀ ਵਿਚ ਪਹੁੰਚਣ ਦਾ ਯੁਵਾ ਮੋਰਚਾ ਨੇ ਦਿੱਤਾ ਲੋਕਾਂ ਨੂੰ ਸੱਦਾ  
  • ਨਵਾਂ ਪੰਜਾਬ ਭਾਜਪਾ ਨਾਲ ਨਾਅਰਾ ਹੋਵੇਗਾ ਸਿੱਧ:  ਸੰਦੀਪ ਅਗਰਵਾਲ 

    ਬਿੱਟੂ ਜਲਾਲਾਬਾਦੀ,ਫਿਰੋਜਪੁਰ,2 ਜਨਵਰੀ 2022

ਵਿਸ਼ਵ ਦੇ ਹਰਮਨ ਪਿਆਰੇ ਨੇਤਾ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ  ਜੀ ਦੀ ਪੰਜ ਜਨਵਰੀ ਨੂੰ ਪੰਜਾਬ ਵਿੱਚ  ਸ਼ਹੀਦ ਭਗਤ ਸਿੰਘ ਦੀ ਧਰਤੀ ਫਿਰੋਜ਼ਪੁਰ ਵਿਖੇ ਆਉਣ ਤੇ ਲੋਕਾਂ ਵਿਚ ਭਾਰੀ ਉਤਸ਼ਾਹ ਹੈ । ਜਿਸਦੇ ਚਲਦੇ ਜਨ ਜਨ ਨੂੰ ਰੈਲੀ ਵਿਚ ਪਹੁੰਚਣ ਦਾ ਸੱਦਾ ਦੇ ਲਈ ਭਾਜਪਾ ਯੁਵਾ ਮੋਰਚਾ ਵੱਲੋਂ ਸੂਬਾ ਪ੍ਰਧਾਨ ਭਾਨੂ ਪ੍ਰਤਾਪ ਰਾਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਨ ਚੇਤਨਾ ਫਾਇਰ ਬ੍ਰਿਗੇਡ ਚੌਕ ਵਿਖੇ ਕੀਤੀ ਗਈ। ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਅਗਰਵਾਲ ਨੇ ਕਿਹਾ ਕਿ ਵਿਸ਼ਵ ਦੇ ਹਰਮਨ ਪਿਆਰੇ ਨੇਤਾ ਨੂੰ ਸੁਣਨ ਲਈ ਲੋਕਾਂ ਵਿੱਚ  ਜੋਸ਼ ਹੈ ਜਿਸ ਨੂੰ ਲੈ ਕੇ ਭਾਜਪਾ ਵੱਲੋਂ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਅਗਰਵਾਲ ਨੇ ਕਿਹਾ ਕਿ  ਭਾਜਪਾ ਦੀ ਫਿਰੋਜ਼ਪੁਰ ਰੈਲੀ ਨਵਾਂ ਪੰਜਾਬ ਭਾਜਪਾ ਦੇ ਨਾਲ ਨਾਅਰੇ ਨੂੰ ਸਿੱਧ ਕਰੇਗੀ ਅਤੇ ਮੋਦੀ ਜੀ ਵੱਲੋਂ ਪੰਜਾਬ ਦੀ ਯਾਤਰਾ ਲਈ ਨਵਾਂ ਇਤਿਹਾਸ ਬਣਾਏਗੀ। ਅਤੇ ਪੰਜਾਬ ਵਿਕਾਸ ਦੀਆਂ ਲੀਹਾਂ ਤੇ ਅੱਗੇ ਵਧੇਗਾ। ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਬਠਿੰਡੇ ਦੇ ਪ੍ਰਭਾਰੀ ਰਾਕੇਸ਼ ਜੈਨ ਅਤੇ ਭਾਜਪਾ ਯੁਵਾ ਮੋਰਚਾ ਦੇ ਸੂਬਾ ਮੀਤ ਪ੍ਰਧਾਨ ਆਸ਼ੂਤੋਸ਼ ਤਿਵਾਡ਼ੀ ਨੇ ਕਿਹਾ ਕਿ  ਲੋਕ ਪੰਜਾਬ ਦੀਆਂ ਪਰਿਵਾਰਵਾਦੀ ਪਾਰਟੀਆਂ ਅਕਾਲੀ ਦਲ ਕਾਂਗਰਸ ਨੂੰ ਬਹੁਤ ਵਾਰ ਮੌਕਾ ਦੇ ਚੁੱਕੇ ਹਨ ਲੇਕਿਨ ਕਿਸੇ ਦੇ ਵੀ ਪੰਜਾਬ ਦਾ ਭਲਾ ਨਹੀਂ ਕੀਤਾ ਹੁਣ ਲੋਕ ਪਰਿਵਰਤਨ ਦੇ ਰੂਪ ਵਿੱਚ ਭਾਜਪਾ ਨੂੰ ਚੁਣਨਗੇ । ਭਾਜਪਾ ਜ਼ਿਲਾ ਮਹਾਮੰਤਰੀ ਉਮੇਸ਼ ਸ਼ਰਮਾ ਨੇ ਕਿਹਾ ਕਿ ਪੰਜ ਜਨਵਰੀ ਨੂੰ ਬਠਿੰਡਾ ਤੋਂ ਵੱਡਾ ਕਾਫਲਾ ਫਿਰੋਜਪੁਰ ਜਾਵੇਗਾ। ਜਿਸ ਦੇ ਲਈ ਸੰਗਠਨ ਦੀਆਂ ਜ਼ਿੰਮੇਵਾਰੀਆਂ ਲਗਾਈਆਂ ਜਾ ਚੁੱਕੀਆਂ ਹਨ । ਇਸ ਮੌਕੇ ਮਹਿਲਾ ਮੋਰਚਾ ਦੇ ਪ੍ਰਧਾਨ ਵੀਨਾ ਗਰਗ ਦੀ ਅਗਵਾਈ ਵਿੱਚ ਲੋਕਾਂ ਦੇ ਮਹਿੰਦੀ ਲਗਾ ਕੇ ਰੈਲੀ ਵਿੱਚ ਪਹੁੰਨ ਦਾ ਸੱਦਾ ਦਿੱਤਾ । ਪ੍ਰੋਗਰਾਮ ਵਿਚ  ਭਾਜਪਾ ਦੇ ਨੇਤਾ ਅਸ਼ੋਕ ਭਾਰਤੀ, ਰਜੇਸ਼ ਟੋਨੀ, ਕੰਚਨ ਜਿੰਦਲ, ਨਰੇਸ਼ ਮਹਿਤਾ, ਵੀਨੂੰ ਗੋਇਲ ਭਾਜਪਾ ਯੁਵਾ ਮੋਰਚਾ ਦੇ ਸੰਜੀਵ ਡਾਗਰ, ਪਰੇਸ਼ ਗੋਇਲ, ਜਾਨ ਪ੍ਰੀਤ ਗਿੱਲ, ਮੀਨੂੰ ਬੇਗਮ ,ਸ਼ੁਭਮ ਪਾਸੀ, ਦੀਪਕ ਰਾਜਪੂਤ ਪਵਨ ਯਾਦਵ, ਮਹਿੰਦਰ ਕੌਰ, ਪੰਕਜ ਗੋਇਲ ਅਤੇ ਹੋਰ ਵਰਕਰ ਮੌਜੂਦ ਸਨ ।

Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!