ਮੁੱਖ ਮੰਤਰੀ ਦਾ ਚਿਹਰਾ ਐਲਾਨਣ ਤੋਂ ਬਾਅਦ ਹੁਣ ਸੂਬੇ ਅੰਦਰ ਕਾਂਗਰਸ ਪਾਰਟੀ ਦੀ ਜਿੱਤ ਯਕੀਨੀ
ਮੁੱਖ ਮੰਤਰੀ ਦਾ ਚਿਹਰਾ ਐਲਾਨਣ ਤੋਂ ਬਾਅਦ ਹੁਣ ਸੂਬੇ ਅੰਦਰ ਕਾਂਗਰਸ ਪਾਰਟੀ ਦੀ ਜਿੱਤ ਯਕੀਨੀ
– ਹਾਈਕਮਾਂਡ ‘ਤੇ ਫੈਸਲੇ ਦਾ ਕੀਤਾ ਵਿਸ਼ਨੂੰ ਸ਼ਰਮਾ ਨੇ ਸਵਾਗਤ
– ਸੰਤਾਂ ਦੀ ਕੁਟੀਆ, ਨਿਰੰਕਾਰੀ ਭਵਨ ਤੇ ਹੋਰ ਥਾਵਾਂ ‘ਤੇ ਭਰੀ ਹਾਜਰੀ
ਰਾਜੇਸ਼ ਗੌਤਮ, ਪਟਿਆਲਾ, 7 ਫਰਵਰੀ 2022
ਕਾਂਗਰਸ ਦੇ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਅਤੇ ਸਾਬਕਾ ਮੇਅਰ ਵਿਸ਼ਨੂੰ ਸ਼ਰਮਾ ਨੇ ਕਿਹਾ ਕਿ ਇਸ ਵਾਰ ਮੁੱਖ ਮੰਤਰੀ ਦਾ ਚਿਹਰਾ ਚਰਨਜੀਤ ਸਿੰਘ ਚੰਨੀ ਦੇ ਐਲਾਣ ਤੋਂ ਬਾਅਦ ਉਨ੍ਹਾਂ ਦੀ ਅਗਵਾਈ ਹੇਠ ਹੀ ਕਾਂਗਰਸ ਪਾਰਟੀ ਦੀ ਜਿੱਤ ਯਕੀਨੀ ਹੋਵੇਗੀ। ਉਨ੍ਹਾਂ ਹਾਈਕਮਾਂਡ ਵੱਲੋਂ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਐਲਾਨ ਕਰਨ ਦੇ ਫੈਸਲੇ ਦਾ ਵੀ ਸਵਾਗਤ ਕੀਤਾ। ਵਿਸ਼ਨੂੰ ਸ਼ਰਮਾ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਕਾਂਗਰਸ ਦੇ ਸੀਨੀਅਰ ਵਾਈਸ ਪੈ੍ਜੀਡੈਟ ਵਿਜੈ ਸ਼ਰਮਾ ਦੇ ਸੱਦੇ ‘ਤੇ ਸੰਤਾਂ ਦੀ ਕੁਟੀਆ ਨਤਮਸਤਕ ਹੋਣ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਵਿਸ਼ਨੂੰ ਸ਼ਰਮਾ ਨੇ ਕਿਹਾ ਕਿ ਚਰਨਜੀਤ ਚੰਨੀ ਦੇ ਨਾਮ ਦਾ ਐਲਾਨ ਹੁੰਦਿਆਂ ਹੀ ਲੋਕਾਂ ਅੰਦਰ ਭਾਰੀ ਖੁਸ਼ੀ ਤੇ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਅਤੇ ਵਿਰੋਧੀਆਂ ਨੂੰ ਤਾਂ ਸੱਪ ਹੀ ਸੁੰਘ ਗਿਆ ਹੈ। ਇਸ ਲਈ ਕਾਂਗਰਸ ਇਸ ਵਾਰ ਫਿਰ ਆਪਣੀ ਜਿੱਤ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਚਰਨਜੀਤ ਚੰਨੀ ਦੇ ਐਲਾਨ ਲਈ ਪਾਰਟੀ ਹਾਈਕਮਾਂਡ ਦਾ ਵੀ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਹੁਣ ਨਵਜੋਤ ਸਿੱਧੂ ਤੇ ਚਰਨਜੀਤ ਚੰਨੀ ਦੀ ਅਗਵਾਈ ਹੇਠ ਪੰਜਾਬ ਦਾ ਵਿਕਾਸ ਦੁਗਣੀ ਰਫ਼ਤਾਰ ਦੇ ਨਾਲ ਹੋਵੇਗਾ। ਇਸ ਦੌਰਾਨ ਵਿਸ਼ਨੂੰ ਸ਼ਰਮਾ ਨੇ ਵੱਡੀ ਗਿਣਤੀ ਵਿੱਚ ਅਕਾਲੀ ਨੇਤਾਵਾਂ ਨੂੰ ਵੀ ਪਾਰਟੀ ਵਿੱਚ ਸ਼ਾਮਲ ਕੀਤਾ। ਵਿਸ਼ਨੂੰ ਸ਼ਰਮਾ ਨੇ ਅੱਜ ਜਿੱਥੇ ਵੱਖ-ਵੱਖ ਮੀਟਿੰਗਾਂ ਨੂੰ ਸੰਬੋਧਨ ਕੀਤਾ, ਉਥੇ ਡੋਰ ਟੂ ਡੋਰ ਜਾ ਕੇ ਲੋਕਾਂ ਨੂੰ ਜਾਗਰੂਕ ਵੀ ਕੀਤਾ। ਵਿਸ਼ਨੂੰ ਸ਼ਰਮਾ ਨਿਰੰਕਾਰੀ ਭਵਨ ਵਿਖੇ ਵੀ ਪੁੱਜੇ, ਜਿੱਥੇ ਉਨ੍ਹਾਂ ਲੋਕਾਂ ਨਾਲ ਮੁਲਾਕਾਤ ਕੀਤੀ ਤੇ ਲੋਕਾਂ ਨੇ ਉਨ੍ਹਾਂ ਦੇ ਹੱਕ ਵਿੱਚ ਵੋਟ ਪਾਉਣ ਦੀ ਗੱਲ ਵੀ ਆਖੀ। ਉਨ੍ਹਾਂ ਲੋਕਾਂ ਨੂੰ ਪੂਰਾ ਵਿਸ਼ਵਾਸ਼ ਦਿਵਾਇਆ ਕਿ ਜਿੱਤ ਤੋਂ ਬਾਅਦ ਹਰ ਮੁਸ਼ਕਲ ਦਾ ਹੱਲ ਉਨ੍ਹਾਂ ਵੱਲੋਂ ਪਹਿਲ ਦੇ ਅਧਾਰ ‘ਤੇ ਕੀਤਾ ਜਾਵੇਗਾ।
ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਨਰਿੰਦਰ ਲਾਲੀ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਗੁਰਵਿੰਦਰ ਪਾਲ ਬੇਦੀ, ਪਵਨ ਨਾਗਰਥ ਸਾਬਕਾ ਕੌਂਸਲਰ, ਬਲਵਿੰਦਰ ਪਾਲ ਬੇਦੀ, ਰਾਜੇਸ਼ ਮੰਡੌਰਾ, ਹਰਵਿੰਦਰ ਸਿੰਘ ਨਿੱਪੀ, ਗੋਪਾਲ ਸਿੰਗਲਾ, ਸੁਖਵਿੰਦਰ ਸਿੰਘ ਸੋਨੂੰ, ਗੁਰਦੇਵ ਸਿੰਘ ਪੂਨੀਆ ਸਾਬਕਾ ਕੌਂਸਲਰ, ਜਸਵਿੰਦਰ ਜਰਗੀਆ, ਵਿਨੋਦ ਕਾਲੂ, ਪ੍ਰਦੀਪ ਦੀਵਾਨ, ਵਿਜੈ ਗੌਤਮ, ਮਹਿੰਦਰ ਸਿੰਘ ਬਡੂੰਗਰ, ਅਸ਼ੋਕ ਖੰਨਾ, ਰਵਿੰਦਰ ਬਾਂਸਲ, ਸੁਰੇਸ਼ ਗੋਗੀਆ, ਅਮਰਜੀਤ ਕੌਰ ਭੱਠਲ ਸ਼ਹਿਰੀ ਪ੍ਰਧਾਨ, ਕੁਲਦੀਪ ਖੰਡੌਲੀ ਤੇ ਹੋਰ ਵੀ ਸੀਨੀਅਰ ਨੇਤਾ ਮੌਜੂਦ ਸਨ।