ਮਾ.ਮਨਜੀਤ ਸਿੰਘ ਠੀਕਰੀਵਾਲਾ ਦੇ ਦੇਹਾਂਤ ਕਾਰਨ ਭਾਕਿਯੂ ਏਕਤਾ ਡਕੌਂਦਾ ਨੂੰ ਵੱਡਾ ਘਾਟਾ
ਮਾ.ਮਨਜੀਤ ਸਿੰਘ ਠੀਕਰੀਵਾਲਾ ਦੇ ਦੇਹਾਂਤ ਕਾਰਨ ਭਾਕਿਯੂ ਏਕਤਾ ਡਕੌਂਦਾ ਨੂੰ ਵੱਡਾ ਘਾਟਾ
ਰਘਬੀਰ ਹੈਪੀ,ਠੀਕਰੀਵਾਲਾ ,9 ਫਰਵਰੀ 2022
ਜਿੰਦਗੀ ਭਰ ਲੋਕ ਸਰੋਕਾਰਾਂ ਨਾਲ ਸਬੰਧ ਰੱਖਣ ਵਾਲੇ ਭਾਕਿਯੂ ਏਕਤਾ ਡਕੌਂਦਾ ਇਕਾਈ ਠੀਕਰੀਵਾਲਾ ਦੇ ਖਜਾਨਚੀ ਮਾ. ਮਨਜੀਤ ਸਿੰਘ ਠੀਕਰੀਵਾਲਾ ਕੁੱਝ ਸਮਾਂ ਬਿਮਾਰ ਰਹਿਣ ਤੋਂ ਸਰੀਰਕ ਰੂਪ ਵਿੱਚ ਵਿਛੋੜਾ ਦੇ ਗਏ। ਮਾ.ਮਨਜੀਤ ਸਿੰਘ ਦੇ ਅੰਤਿਮ ਸੰਸਕਾਰ ਸਮੇਂ ਭਾਕਿਯੂ ਏਕਤਾ ਡਕੌਂਦਾ ਦੇ ਜਿਲ੍ਹਾ ਆਗੂ ਗੁਰਦੇਵ ਸਿੰਘ ਮਾਂਗੇਵਾਲ,ਪਰਮਿੰਦਰ ਸਿੰਘ ਹੰਡਿਆਇਆ,ਜਗਰਾਜ ਸਿੰਘ ਹਰਦਾਸਪੁਰਾ, ਡੀਟੀਐਫ ਦੇ ਸਾਬਕਾ ਆਗੂਆਂ ਪਿਸ਼ੌਰਾ ਸਿੰਘ ਹਮੀਦੀ, ਸੋਹਣ ਸਿੰਘ ਮਹਿਲਕਲਾਂ,ਸਾਬਕਾ ਸਰਪੰਚ ਗੁਰਦਿਆਲ ਸਿੰਘ,ਟੀਐਸਯੂ ਸਰਕਲ ਆਗੂ ਕੁਲਵੀਰ ਸਿੰਘ ਔਲਖ ਨੇ ਮਾ ਮਨਜੀਤ ਸਿੰਘ ਦੀ ਮ੍ਰਿਤਕ ਦੇਹ ਉੱਪਰ ਭਾਕਿਯੂ ਏਕਤਾ ਡਕੌਂਦਾ ਦਾ ਝੰਡਾ ਪਾਕੇ ਸਰਧਾਂਜਲੀ ਭੇਂਟ ਕੀਤੀ। ਬੁਲਾਰਿਆਂ ਨੇ ਮਾ ਮਨਜੀਤ ਸਿੰਘ ਦੀ ਬੇਵਕਤੀ ਮੌਤ ਨੂੰ ਪਰੀਵਾਰ ਅਤੇ ਜਥੇਬੰਦੀ ਲਈ ਵਡੇਰਾ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਦੱਸਦਿਆਂ ਪਰੀਵਾਰ ਨਾਲ ਦਿਲੀ ਹਮਦਰਦੀ ਦਾ ਇਜਹਾਰ ਕੀਤਾ। ਯਾਦ ਰਹੇ ਕਿ ਮਾ ਮਨਜੀਤ ਸਿੰਘ ਔਲਖ ਨੇ ਅਧਿਆਪਕ ਜਥੇਬੰਦੀ ਡੀਟੀਐਫ,ਐਕਸ਼ਨ ਕਮੇਟੀ ਮਹਿਲਕਲਾਂ ਅਤੇ ਹੁਣ ਭਾਕਿਯੂ ਏਕਤਾ ਡਕੌਂਦਾ ਵਿੱਚ ਪੂਰੀ ਤਨਦੇਹੀ ਨਾਲ ਆਪਣੇ ਫਰਜ ਅਦਾ ਕੀਤੇ, ਜਿਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।ਸਾਬਕਾ ਸਰਪੰਚ ਮੇਵਾ ਸਿੰਘ , ਨੰਬਰਦਾਰ ਬਲਵਿੰਦਰ ਸਿੰਘ ਧਾਲੀਵਾਲ , ਕੌਰ ਸਿੰਘ ਪੰਚ , ਹਰਬੰਸ ਸਿੰਘ ਔਲ਼ਖ ਅੇਵਰਗ੍ਰੀਨ ਸੁਸਾਇਟੀ ਠੀਕਰੀਵਾਲਾ , ਬੀ ਕੇ ਯੂ ਏਕਤਾ ਡਕੌਂਦਾ ਦੇ ਆਗੂ ਦਰਸਨ ਸਿੰਘ, ਚਤਰ ਸਿੰਘ, ਭੋਲਾ ਸਿੰਘ ਕੁਲਵਿੰਦਰ ਸਿੰਘ ਕਿੱਦਾ, ਯਾਦਵਿੰਦਰ ਸਿੰਘ ਠੀਕਰੀਵਾਲਾ ਤੋ ਇਲਾਵਾ ਵੱਡੀ ਗਿਣਤੀ ‘ਚ ਮੁਲਾਜਮ ਅਤੇ ਪਿੰਡ ਦੇ ਪੰਤਵੰਤੇ ਹਾਜਰ ਸਨ।