PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਸੱਜਰੀ ਖ਼ਬਰ

ਮਾਸਟਰ ਮਾਈਂਡ ਸੰਸਥਾ ਨੇ ਕਰਵਾਇਆ ਸਪੋਕਨ ਇੰਗਲਿਸ਼ ਦੇ ਵਿਦਿਆਰਥੀਆਂ ‘ਚ ਗਰੁੱਪ ਡਿਸਕਸ਼ਨ ਮੁਕਾਬਲਾ  

Advertisement
Spread Information

ਮਾਸਟਰ ਮਾਈਂਡ ਸੰਸਥਾ ਨੇ ਕਰਵਾਇਆ ਸਪੋਕਨ ਇੰਗਲਿਸ਼ ਦੇ ਵਿਦਿਆਰਥੀਆਂ ‘ਚ ਗਰੁੱਪ ਡਿਸਕਸ਼ਨ ਮੁਕਾਬਲਾ  

ਗਰੁੱਪ ਡਿਸਕਸ਼ਨ ਮੁਕਾਬਲਾ ਵਿਦਿਆਰਥੀਆਂ ਦੇ ਆਤਮ ਵਿਸ਼ਵਾਸ ਨੂੰ ਵਾਰ ਅਤੇ ਪ੍ਰਫੁੱਲਤ ਕਰਨ ਚ ਸਹਾਇਕ – ਸ਼ਿਵ ਸਿੰਗਲਾ 


ਪਰਦੀਪ ਕਸਬਾ, ਬਰਨਾਲਾ, 9 ਸਤੰਬਰ  2021
      ਮਾਸਟਰ ਮਾਈਂਡ ਸੰਸਥਾ ਦੀ ਇਲਾਕੇ ਵਿਚ ਦਾ ਇਲਾਕੇ ਵਿੱਚ ਆਪਣਾ ਵੱਖਰਾ ਨਾਂ ਹੀ ਨਾਮ ਹੈ। ਇਹ ਨਾਮ ਜਿੱਥੇ ਇੱਥੋਂ ਦੇ ਮਿਹਨਤੀ ਅਤੇ ਤਜਰਬੇਕਾਰ ਸਟਾਫ ਅਤੇ ਵਿਦਿਆਰਥੀਆਂ ਲਈ ਵਰਤੇ ਜਾਣ  ਵਾਲੇ ਅਤਿ ਆਧੁਨਿਕ ਸਾਧਨਾਂ ਕਰਕੇ ਹੈ, ਉੱਥੇ ਹੀ ਸੰਸਥਾ ਵੱਲ ਵੱਲੋਂ ਸਮੇਂ ਸਮੇਂ ਤੇ ਵਿਦਿਆਰਥੀਆਂ ਨੂੰ ਪ੍ਰੋਤਸਾਹਿਤ ਅਤੇ ਉਨ੍ਹਾਂ ਦੇ ਆਤਮ ਵਿਸ਼ਵਾਸ ਨੂੰ ਹੋਰ ਉਭਾਰ ਲਈ ਕੀਤੇ ਜਾਣ ਵਾਲੇ  ਉਪਰਾਲਿਆਂ ਕਰਕੇ ਵੀ ਹੈ । ਸੰਸਥਾ ਸਮੇਂ ਸਮੇਂ ਤੇ ਵਿਦਿਆਰਥੀਆਂ ਲਈ ਅਜਿਹੇ ਮੌਕੇ ਬਣਾਉਣਾ ਬਣਾਉਂਦੀ ਰਹਿੰਦੀ ਹੈ, ਜਿਸ ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਸਹਾਇਤਾ ਮਿਲਦੀ ਹੈ। ਇਸੇ ਸਿਲਸਿਲੇ  ਵਿੱਚ ਸੰਸਥਾ ਵੱਲੋਂ ਪਿਛਲੇ ਦਿਨੀਂ ਸਪੋਕਨ ਇੰਗਲਿਸ਼ ਦੇ ਵਿਦਿਆਰਥੀਆਂ ਵਿਚ ਗਰੁੱਪ ਡਿਸਕਸ਼ਨ ਮੁਕਾਬਲਾ ਕਰਵਾਇਆ ਗਿਆ।
 ਇਸ ਸੰਸਥਾ ਵਿਚ ਸੰਸਥਾ ਦੇ ਸਪੋਕਨ ਇੰਗਲਿਸ਼ ਦੇ ਵਿਦਿਆਰਥੀਆਂ  ਨੇ ਵੱਧ ਚਡ਼੍ਹ ਕੇ ਹਿੱਸਾ ਲਿਆ ਅਤੇ ਉਪਰੋਕਤ ਵਿਸ਼ੇ ਸੰਬੰਧ ਵਿਚ ਆਪੋ ਆਪਣੇ ਵਿਚਾਰ ਪੇਸ਼ ਕੀਤੇ ।
ਇਸ ਮੌਕੇ ਸੰਸਥਾ ਦੇ ਡਾਇਰੈਕਟਰ ਸ਼੍ਰੀ ਸ਼ਿਵ ਸਿੰਗਲਾ ਨੇ ਦੱਸਿਆ ਕਿ ਸੰਸਥਾ ਦਾ ਮਕਸਦ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦੇ ਨਾਲ ਨਾਲ ਇਕ ਚੰਗੇ ਨਾਗਰਿਕ ਬਣਾਉਣਾ ਅਤੇ ਉਨ੍ਹਾਂ ਦੇ ਅੰਦਰ ਆਤਮ ਵਿਸ਼ਵਾਸ ਨੂੰ ਪ੍ਰਫੁੱਲਤ  ਕਰ ਕੇ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਹੋਰ ਵੀ ਨਿਖਾਰਨਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੌਕੇ ਹੀ ਵਿਦਿਆਰਥੀਆਂ ਦੀ ਸੋਚ ਨੂੰ ਅਗਾਂਹਵਧੂ ਬਣਾਉਣ ਵਿੱਚ ਸਹਾਇਕ ਸਿੱਧ ਹੁੰਦੇ ਹਨ , ਇਹੀ ਕਾਰਨ ਹੈ ਕਿ ਸੰਸਥਾ ਸਮੇਂ ਸਮੇਂ ਤੇ ਅਜਿਹੇ ਸਮਾਗਮਾਂ ਦਾ ਆਯੋਜਨ ਕਰਦੀ ਰਹਿੰਦੀ ਹੈ।
ਇਸ ਮੁਕਾਬਲੇ ਦਾ ਮਕਸਦ ਵਿਦਿਆਰਥੀਆਂ ਵਿਚ ਅੰਗਰੇਜ਼ੀ ਭਾਸ਼ਾ ਪ੍ਰਤੀ ਰੁਚੀ ਪੈਦਾ ਕਰਨਾ ਵੀ ਸੀ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਵਿੱਚ ਅੰਗਰੇਜ਼ੀ  ਭਾਸ਼ਾ ਨੂੰ ਲੈ ਕਿ ਉਨ੍ਹਾਂ ਦੇ ਮਨ ਵਿੱਚ ਇੱਕ ਡਰ ਬਣਿਆ ਰਹਿੰਦਾ ਹੈ ਪਰ ਅਜਿਹੇ ਮੌਕੇ ਵਿਦਿਆਰਥੀਆਂ ਨੂੰ ਆਪਣੇ ਉਸ ਡਰ ਉੱਪਰ ਜਿੱਤ ਪ੍ਰਾਪਤ ਕਰਨ ਨੂੰ ਲਾਭਦਾਇਕ ਸਿੱਧ ਹੁੰਦੇ ਹਨ ।  ਅੰਤ ਵਿਚ ਉਨ੍ਹਾਂ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਹੋਰ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਤਰ੍ਹਾਂ ਦੇ ਮੌਕਿਆਂ ਦਾ ਭਰਪੂਰ ਲਾਭ ਉਠਾਉਣ ਅਤੇ ਆਪਣੇ ਗਿਆਨ ਦਾ ਪ੍ਰਸਾਰ ਕਰਨ  ।

Spread Information
Advertisement
Advertisement
error: Content is protected !!