ਮਹਿਲਾਵਾਂ ਲਈ ਲਾਭਕਾਰੀ ਸਕੀਮਾਂ ਨੂੰ ਲਾਗੂ ਕੀਤਾ ਜਾਵੇਗਾ- ਜੈ ਇੰਦਰ ਕੌਰ
ਮਹਿਲਾਵਾਂ ਲਈ ਲਾਭਕਾਰੀ ਸਕੀਮਾਂ ਨੂੰ ਲਾਗੂ ਕੀਤਾ ਜਾਵੇਗਾ- ਜੈ ਇੰਦਰ ਕੌਰ
ਰਿਚਾ ਨਾਗਪਾਲ,ਪਟਿਆਲਾ, 12 ਫਰਵਰੀ 2022
ਪਟਿਆਲਾ ਸ਼ਹਿਰੀ ਵਿਧਾਨ ਸਭਾ ਹਲਕਾ ਤੋਂ ਆਪਣੇ ਪਿਤਾ ਕੈਪਟਨ ਅਮਰਿੰਦਰ ਸਿੰਘ ਲਈ ਚੋਣ ਪ੍ਰਚਾਰ ਕਰ ਰਹੀ। ਬੀਬਾ ਜੈ ਇੰਦਰ ਕੌਰ ਨੇ ਅੱਜ ਵਾਰਡ ਨੰਬਰ 56 ਹੀਰਾ ਨਗਰ ਅਤੇ ਅਜੀਤ ਨਗਰ ਵਿਖੇ ਕੌਂਸਲਰ ਗੁਰਿੰਦਰ ਕੌਰ ਕਾਲੇਕਾ ਵੱਲੋਂ ਕਰਵਾਈਆਂ ਗਈਆਂ ਮੀਟਿੰਗਾਂ ਦੌਰਾਨ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਲੋਕ ਕਾਂਗਰਸ ਅਤੇ ਭਾਜਪਾ ਗਠਬੰਧਨ ਦੀ ਸਰਕਾਰ ਬਣਨ ਤੋਂ ਬਾਅਦ ਮਹਿਲਾਵਾਂ ਲਈ ਲਾਭਕਾਰੀ ਸਕੀਮਾਂ ਨੂੰ ਲਾਗੂ ਕੀਤਾ ਜਾਵੇਗਾ। ਜਿਸ ਦੇ ਤਹਿਤ ਪਟਿਆਲਾ ਵਿਖੇ ਸਕਿੱਲ ਡਿਵੈਲਪਮੈਂਟ ਅਤੇ ਬਹੁਤਕਨੀਕੀ ਇੰਸਟੀਚਿਊਟ ਦੇ ਵਿੱਚ ਵਾਧਾ ਕਰਕੇ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਇਆ ਜਾਵੇਗਾ ਅਤੇ ਇਹਨਾਂ ਵੱਲੋਂ ਤਿਆਰ ਕੀਤੇ ਹੋਏ ਪ੍ਰੌਡਕਟਸ ਨੂੰ ਵੱਡੀਆਂ ਕੰਪਨੀਆਂ ਨਾਲ ਤਾਲਮੇਲ ਬਿਠਾ ਕੇ ਵੇਚਿਆ ਜਾਵੇਗਾ ਤਾਂ ਜੋ ਮਹਿਲਾਵਾਂ ਦੀ ਪੱਕੀ ਆਮਦਨ ਵਿੱਚ ਵਾਧਾ ਹੋ ਸਕੇ। ਇਸ ਮੌਕੇ ਵਿਪਿਨ ਜੀ, ਰਕੇਸ਼ ਕਪੂਰ, ਪ੍ਰਮੋਦ ਸ਼ਰਮਾ ਪ੍ਰਧਾਨ ਅਜੀਤ ਨਗਰ, ਵਿਨੋਦ ਸ਼ਰਮਾ ਪ੍ਰਧਾਨ ਜਨ ਸੇਵਾ ਸਮਿਤੀ, ਪ੍ਰਮੋਦ ਸ਼ਰਮਾ, ਅਨਿਲ ਵਰਮਾ, ਟਿੰਮੀ ਗਰੇਵਾਲ, ਗੁਰਜੀਤ ਸਿੰਘ, ਮੈਡਮ ਜੇਜੀ, ਮੈਡਮ ਭੂਪ ਚੀਮਾ ਅਜੀਤ ਨਗਰ ਹਾਜਰ ਸਨ।