Skip to content
Advertisement
ਭਾਸ਼ਾ ਦਫਤਰ ਫਾਜ਼ਿਲਕਾ ਵਿਖੇ ਰੱਖੀ ਗਈ ਸਾਹਿਤਕ ਮਿਲਣੀ
ਬਿੱਟੂ ਜਲਾਲਾਬਾਦੀ,ਫਾਜ਼ਿਲਕਾ 28 ਦਸੰਬਰ 2021
ਦਫਤਰ ਭਾਸ਼ਾ ਵਿਭਾਗ ਪੰਜਾਬ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਭਾਸ਼ਾ ਦਫਤਰ ਫਾਜ਼ਿਲਕਾ ਵਿਖੇ ਸਾਹਿਤਕ ਮਿਲਣੀ ਰੱਖੀ ਗਈ। ਜਿਸ ਵਿੱਚ ਭਾਸ਼ਾ ਵਿਭਾਗ ਫਾਜ਼ਿਲਕਾ ਦੀਆਂ ਗਤੀਵਿਧੀਆਂ ਵਿੱਚ ਤੇਜੀ ਲਿਆਉਣ ਸਬੰਧੀ ਵਿਚਾਰ ਵਟਾਦਰਾ ਕੀਤਾ ਗਿਆ। ਇਸ ਸਾਹਿਤਕ ਮਿਲਣੀ ਦੀ ਪ੍ਰਧਾਨਗੀ ਸ. ਗੁਰਮੀਤ ਸਿੰਘ(ਪ੍ਰਿੰਸੀਪਲ) ਲੇਖਕ ਵੱਲੋਂ ਕੀਤੀ ਗਈ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਫਾਜ਼ਿਲਕਾ ਦੇ ਸਾਹਿਤਕਾਰਾਂ, ਲੇਖਕਾਂ, ਕਵੀਆਂ, ਕਲਾਕਾਰਾਂ ਨਾਲ ਰਾਬਤਾ ਕਰਕੇ ਵੱਖੋ-ਵੱਖਰੇ ਪ੍ਰੋਗਰਾਮ ਉਲੀਕੇ ਜਾਣੇ ਚਾਹੀਦੇ ਹਨ ਤਾਂ ਜੋ ਮਾਤ ਭਾਸ਼ਾ ਦਾ ਪ੍ਰਚਾਰ ਪ੍ਰਸਾਰ ਹੋ ਸਕੇ।
ਸ੍ਰੀ ਸੁਰਿੰਦਰ ਕੰਬੋਜ਼ ਨੇ ਕਿਹਾ ਬੱਚਿਆਂ ਦੇ ਵੱਖ-ਵੱਖ ਸਿਰਜਨਾਤਮਕ ਮੁਕਾਬਲੇ ਕਰਵਾਉਣ ਸਬੰਧੀ ਵਿਉਤਬੰਦੀ ਕੀਤੀ ਜਾਵੇ।ਸ. ਗੁਰਪ੍ਰੀਤ ਸਿੰਘ ਸੰਧੂ(ਲੇਖਕ) ਨੇ ਕਿਹਾ ਕਿ ਭਾਸ਼ਾ ਵਿਭਾਗ ਦਾ ਦਫਤਰ ਖੁੱਲਣਾ ਜ਼ਿਲ੍ਹਾ ਫਾਜ਼ਿਲਕਾ ਲਈ ਸ਼ੁਭ ਸ਼ਗਨ ਹੈ, ਉਥੇ ਸਾਹਿਤਕ ਗਤੀਵਿਧੀਆਂ ਵਿੱਚ ਵਾਧਾ ਹੋਵੇਗਾ।ਸ੍ਰੀ ਸੰਦੀਪ ਅਨੇਜਾ, ਸ੍ਰੀ ਵਿਜੇ ਪਾਲ ਤੇ ਸ. ਇੰਦਰਜੀਤ ਸਿੰਘ ਨੇ ਵੀ ਪੰਜਾਬੀ ਤੇ ਹੋਰ ਭਾਸ਼ਾਵਾਂ ਦੀ ਤਰੱਕੀ ਲਈ ਭਾਸ਼ਾ ਵਿਭਾਗ ਦੇ ਯਤਨਾਂ `ਚ ਸਹਿਯੋਗ ਕਰਨਾ ਯਕੀਨੀ ਬਣਾਉਣਗੇ।
ਜ਼ਿਲ੍ਹਾ ਭਾਸ਼ਾ ਅਫਸਰ ਭੁਪਿੰਦਰ ਉਤਰੇਜ਼ਾ ਨੇ ਆਏ ਹੋਏ ਲੇਖਕਾਂ ਦਾ ਸੁਆਗਤ ਕੀਤਾ ਤੇ ਉਨ੍ਹਾਂ ਵੱਲੋਂ ਦਿੱਤੇ ਸੁਝਾਵਾਂ ਤੇ ਬੋਲਦੇ ਹੋਏ ਕਿਹਾ ਕਿ ਨੌਜਵਾਨਾਂ ਨੂੰ ਸਾਹਿਤ ਨਾਲ ਜੋੜਨ ਲਈ ਵੱਖ-ਵੱਖ ਗਤੀਵਿੀਆਂ ਕਰਨਗੇ ਅਤੇ ਪੰਜਾਬੀ ਭਾਸ਼ਾ ਦੀ ਪ੍ਰਚਾਰ, ਪ੍ਰਸਾਰ ਲਈ ਪੂਰਾ ਯਤਨ ਕਰਨਗੇ। ਇਸ ਮੌਕੇ ਤੇ ਰਾਹੁਲ ਕੁਮਾਰ ਕਲਰਕ ਤੇ ਗਗਨ ਵੀ ਮੌਜੂਦ ਸਨ।
Advertisement
Advertisement
error: Content is protected !!