PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੱਜਰੀ ਖ਼ਬਰ ਗਿਆਨ-ਵਿਗਿਆਨ ਪੰਜਾਬ ਫ਼ਾਜ਼ਿਲਕਾ ਮਾਲਵਾ ਰਾਜਸੀ ਹਲਚਲ

ਭਾਰਤੀ ਚੋਣ ਕਮਿਸ਼ਨ ਦੇ ਅਬਜਰਵਰਾਂ ਨੂੰ ਕਾਰਜਭਾਰ ਸੰਭਾਲਿਆ ਗਿਆ

Advertisement
Spread Information

ਭਾਰਤੀ ਚੋਣ ਕਮਿਸ਼ਨ ਦੇ ਅਬਜਰਵਰਾਂ ਨੂੰ ਕਾਰਜਭਾਰ ਸੰਭਾਲਿਆ ਗਿਆ


ਬਿੱਟੂ ਜਲਾਲਾਬਾਦੀ,ਫਾਜਿ਼ਲਕਾ, 4 ਫਰਵਰੀ 2022

ਭਾਰਤੀ ਚੋਣ ਕਮਿਸ਼ਨ ਵੱਲੋਂ ਨਿਰਪੱਖ ਚੋਣਾਂ ਲਈ ਫਾਜਿ਼ਲਕਾ ਜਿ਼ਲ੍ਹੇ ਵਿਚ ਤਾਇਨਾਤ ਕੀਤੇ ਗਏ ਜਨਰਲ ਅਬਜਰਵਰਾਂ, ਪਲਿਸ ਅਬਜਰਵਰ ਅਤੇ ਖਰਚਾ ਅਬਜਰਵਰਾਂ ਨੇ ਜਿ਼ਲ੍ਹੇ ਵਿਚ ਪਹੁੰਚ ਕੇ ਕੰਮ ਸੰਭਾਲ ਲਿਆ।
ਚੋਣ ਕਮਿਸ਼ਨ ਵੱਲੋਂ ਹਲਕਾ ਜਲਾਲਾਬਾਦ ਅਤੇ ਫਾਜਿ਼ਲਕਾ ਲਈ ਸ੍ਰੀ ਪ੍ਰੇਮ ਸੁੱਖ ਬਿਸ਼ਨੋਈ ਆਈ.ਏ.ਐਸ. ਨੂੰ ਜਨਰਲ ਨਿਗਰਾਨ ਜਦ ਕਿ ਹਲਕਾ ਅਬੋਹਰ ਅਤੇ ਬੱਲੂਆਣਾ ਲਈ ਸ੍ਰੀ ਸ਼ਕਤੀ ਸਿੰਘ ਰਾਠੋੜ ਆਈ.ਏ.ਐਸ ਨੂੰ ਜਨਰਲ ਅਬਜਰਵਰ ਲਗਾਇਆ ਗਿਆ ਹੈ। ਜਦ ਕਿ ਹਲਕਾ ਜਲਾਲਾਬਾਦ ਅਤੇ ਫਾਜਿ਼ਲਕਾ ਲਈ ਸ੍ਰੀ ਪੁਰੁਸੋਤਮ ਕੁਮਾਰ ਅਤੇ ਹਲਕਾ ਅਬੋਹਰ ਅਤੇ ਬੱਲੂਆਣਾ ਲਈ ਸ੍ਰੀ ਉਮੇਸ਼ ਕੁਮਾਰ ਨੂੰ ਖਰਚਾ ਨਿਗਰਾਨ ਲਗਾਇਆ ਗਿਆ। ਇਸ ਤੋਂ ਬਿਨ੍ਹਾਂ ਡਾ: ਪੀਏ ਮੂਰਥੀ ਆਈਪੀਐਸ ਨੂੰ ਜਿ਼ਲ੍ਹੇ ਲਈ ਬਤੌਰ ਪੁਲਿਸ ਨਿਗਰਾਨ ਚੋਣ ਕਮਿਸ਼ਨ ਨੇ ਭੇਜਿਆ ਹੈ।
ਚੋਣ ਕਮਿਸ਼ਨ ਦੇ ਆਬਜਰਵਰ ਸਾਹਿਬਾਨ ਨੇ ਕਿਹਾ ਹੈ ਕਿ ਉਨ੍ਹਾਂ ਚੋਣ ਅਮਲ ਸੰਬੰਧੀ ਕਿਸੇ ਵੀ ਸਿ਼ਕਾਇਤ ਲਈ ਊਮੀਦਵਾਰ, ਸਿਆਸੀ ਪਾਰਟੀਆਂ ਜਾਂ ਆਮ ਲੋਕ ਵੀ ਉਨ੍ਹਾਂ ਨੂੰ ਮਿਲ ਸਕਦੇ ਹਨ।
ਹਲਕਾ ਜਲਾਲਾਬਾਦ ਅਤੇ ਫਾਜਿ਼ਲਕਾ ਲਈ ਚੋਣ ਨਿਗਰਾਨ ਸ੍ਰੀ ਪ੍ਰੇਮ ਸੁੱਖ ਬਿਸ਼ਨੋਈ ਦਾ ਸੰਪਰਕ ਨੰਬਰ 76965-48049 ਅਤੇ ਦਫ਼ਤਰ ਦਾ ਨੰਬਰ 01638-514304 ਹੈ।ਉਨ੍ਹਾਂ ਦਾ ਦਫ਼ਤਰ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਫਾਜਿ਼ਲਕਾ ਦੇ ਕਮਰਾ ਨੰਬਰ 211 ਵਿਖੇ ਸਥਾਪਿਤ ਕੀਤਾ ਗਿਆ ਹੈ।ਜਿੱਥੇ ਕੋਈ ਵੀ ਸਮਾਂ ਲੈਕੇ ਉਨ੍ਹਾਂ ਨੂੰ ਮਿਲ ਸਕਦਾ ਹੈ।ਇੰਨ੍ਹਾਂ ਨਾਲ ਤਾਲਮੇਲ ਅਫ਼ਸਰ ਵਜੋਂ ਡੀਐਫਐਸਸੀ  ਸ: ਹਰਪ੍ਰੀਤ ਸਿੰਘ ਫਾਜਿ਼ਲਕਾ ਨੂੰ ਤਾਇਨਾਤ ਕੀਤਾ ਗਿਆ ਹੈ ਜਿੰਨ੍ਹਾਂ ਦਾ ਫੋਨ ਨੰਬਰ 99883-65999 ਹੈ।
 ਜਦ ਕਿ ਹਲਕਾ ਅਬੋਹਰ ਅਤੇ ਬੱਲੂਆਣਾ ਲਈ ਜਨਰਲ ਅਬਜਰਵਰ ਸ੍ਰੀ ਸ਼ਕਤੀ ਸਿੰਘ ਰਾਠੋੜ ਦਾ ਸੰਪਰਕ ਨੰਬਰ 70874-48049 ਹੈ ਅਤੇ ਉਨ੍ਹਾਂ ਦੇ ਦਫ਼ਤਰ ਦਾ ਨੰਬਰ 01638-502132 ਹੈ।ਉਨ੍ਹਾਂ ਦਾ ਦਫ਼ਤਰ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰਬਰ 211 ਵਿਖੇ ਸਥਾਪਿਤ ਕੀਤਾ ਗਿਆ ਹੈ। ਇੰਨ੍ਹਾਂ ਨਾਲ ਸ੍ਰੀ ਸੰਜੀਵ ਕੁਮਾਰ ਕਾਰਜਕਾਰੀ ਇੰਜਨੀਅਰ ਮੰਡੀ ਬੋਰਡ ਨੂੰ ਤਾਲਮੇਲ ਅਫ਼ਸਰ ਵਜੋਂ ਤਾਇਨਾਤ ਕੀਤਾ ਗਿਆ ਹੈ ਜਿੰਨ੍ਹਾਂ ਦਾ ਮੋਬਾਇਲ ਨੰਬਰ 98550-00577 ਹੈ।   


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!