PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਸੱਜਰੀ ਖ਼ਬਰ ਰਾਜਸੀ ਹਲਚਲ

ਭਾਜਪਾ ਲੀਗਲ ਸੈਲ ਪੰਜਾਬ ਵਲੋਂ ਨਵ ਨਿਯੁਕਤ ਐਫ ਸੀ ਆਈ ਡਰੈਕਟਰ ਦਾ ਸਨਮਾਨ

Advertisement
Spread Information

ਭਾਜਪਾ ਲੀਗਲ ਸੈਲ ਪੰਜਾਬ ਵਲੋਂ ਨਵ ਨਿਯੁਕਤ ਐਫ ਸੀ ਆਈ ਡਰੈਕਟਰ ਦਾ ਸਨਮਾਨ


ਪਰਦੀਪ ਕਸਬਾ, ਸੰਗਰੂਰ, 1ਅਕਤੂਬਰ  2021

ਅੱਜ ਸੰਗਰੂਰ ਵਿੱਖੇ ਭਾਜਪਾ ਲੀਗਲ ਸੈਲ ਵਲੋਂ ਸੂਬਾ ਕੋ ਕਨਵਿਨਰ ਸੁਰਜੀਤ ਸਿਘ ਰੰਧਾਵਾ ਦੀ ਅਗਵਾਈ ਵਿੱਚ ਇੱਕ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਐਫ ਸੀ ਆਈ ਦੇ ਨਵੇਂ ਬਣੇ ਡਰੈਕਟਰ ਜੀਵਨ ਗਰਗ ਅਤੇ ਜਿਲਾ ਪ੍ਰਧਾਨ ਭਾਜਪਾ ਰਣਦੀਪ ਸਿੰਘ ਦਿਓਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।

ਇਸ ਮੌਕੇ ਤੇ ਜੀਵਨ ਗਰਗ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕੇਂਦਰ ਸਰਕਾਰ ਵਲੋਂ ਫਸਲਾਂ ਦੀ ਖਰੀਦ ਅਤੇ ਰਾਸ਼ਨ ਵਿਤਰਨ ਦੀ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਇਆ ਜਾ ਰਿਹਾ ਹੈ ਤਾਂ ਜੋ ਕੇਂਦਰ ਸਰਕਾਰ ਵਲੋਂ ਦਿੱਤੀ ਜਾ ਰਹੀ ਸੇਵਾ ਦਾ ਲਾਭ ਬਿਨਾਂ ਕਿਸੇ ਲੁੱਕ ਲਪੇਟ ਦੇ ਅਸਲ ਲਾਭਪਾਤਰੀ ਕੌਲ ਪਹੁੰਚ ਸਕੇ।

ਇਸ ਮੋਕੇ ਸ੍ਰ. ਸਤਵੰਤ ਸਿੰਘ ਪੂਨੀਅਾ ਪ੍ਰਦੇਸ਼ ਕਾਰਜਕਰਨੀ ਮੈਂਬਰ ਭਾਜਪਾ, ਸ੍ਰੀ ਜੋਗੀ ਰਾਮ ਸਾਹਨੀ ਸਾਬਕਾ ਚੈਅਰਮੇਨ ਇੰਮਪਰੂਵਮੇਂਟ ਟਰੱਸਟ, ਸ੍ਰੀ ਸੁਰੇਸ਼ ਬੇਦੀ ਜਿਲਾ ਮੀਤ ਪ੍ਰਧਾਨ ਭਾਜਪਾ, ਅੈਡਵੋਕੇਟ ਅੰਕੂਰ ਜਿੰਦਲ ਜਿਲਾ ਕਨਵੀਨਰ ਲੀਗਲ ਸੈੱਲ, ਐਡਵੋਕੇਟ ਪੂਜਾ ਸ਼ਰਮਾ ਜਿਲਾ ਸਕੱਤਰ ਲੀਗਲ ਸੈਲ, ਐਡਵੋਕੇਟ ਮੁਕੇਸ਼ ਗਰਗ, ਐਡਵੋਕੇਟ ਮਨੋਜ ਗਰਗ, ਐਡਵੋਕੇਡ ਸ੍ਰੀ ਭਵਨ ਸਿੰਘ ਅਾਦਿ ਸ਼ਾਮਿਲ ਸਨ!*


Spread Information
Advertisement
Advertisement
error: Content is protected !!