ਭਾਜਪਾ ਨੇ ਦੇਸ਼ ‘ ਚੋਂ ਪਰਿਵਾਰਵਾਦ ਦੀ ਰਾਜਨੀਤੀ ਖਤਮ ਕੀਤੀ:- ਸੁਖਪਾਲ ਸਰਾਂ
ਨੌਜਵਾਨਾਂ ਅਤੇ ਮਹਿਲਾਵਾਂ ਨੂੰ ਰਾਸ਼ਟਰਪਤੀ ਤੋਂ ਪ੍ਰੇਰਣਾ ਲੈਣ ਦੀ ਲੋੜ:- ਸੰਦੀਪ ਅੱਗਰਵਾਲ
ਲੋਕੇਸ਼ ਕੌਸ਼ਲ , ਬਠਿੰਡਾ 22 ਜੁਲਾਈ 2022
ਵੱਖ ਵੱਖ ਹਾਲਾਤਾਂ ਨਾਲ ਲੜਦੇ ਹੋਏ ਆਪਣੇ ਦਮ ਤੇ ਅੱਗੇ ਵਧ ਕੇ ਚੰਗੇ ਮਾਨਦੰਡ ਸਥਾਪਤ ਕਰਨ ਵਾਲੇ ਦਰੋਪਦੀ ਮੁਰਮੂ ਜੀ ਦੇ ਰਾਸ਼ਟਰਪਤੀ ਬਣਨ ਤੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ ਦੀ ਅਗੁਵਾਈ ਚ ਭਾਜਪਾ ਯੁਵਾ ਮੋਰਚਾ ਨੇ ਉੜੀਸਾ ਦੇ ਮੂਲ ਨਿਵਾਸੀਆਂ ਨਾਲ ਉਡੀਆ ਕਾਲੋਨੀ ਚ ਲੱਡੂ ਵੰਡ ਕੇ ਖੁਸ਼ੀਆਂ ਮਨਾਈਆਂ।
ਭਾਜਪਾ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ ਨੇ ਕਿਹਾ ਕਿ ਦਰੋਪਦੀ ਮੁਰਮੂ ਜੀ ਦੇ ਰਾਸ਼ਟਰਪਤੀ ਬਣਨਾ ਸਦਭਾਵ,ਸਹਿਯੋਗ ਅਤੇ ਚੜਾਈ ਦਾ ਨਵਾਂ ਉਪਰਾਲਾ ਹੋਵੇਗਾ। ਸਰਾਂ ਨੇ ਕਿਹਾ ਕਿ ਸ੍ਰੀਮਤੀ ਦ੍ਰੋਪਦੀ ਮੁਰਮੂ ਜੀ ਦੇ ਸਾਰਵਜਨਿਕ ਜੀਵਨ ਭਾਰਤੀ ਜਨਤੰਤਰਿਕ ਵਿਵਸਥਾ ਵਿੱਚ ਦੇਸ਼ ਵਾਸੀਆਂ ਦੀ ਆਸਥਾ ਨੂੰ ਹੋਰ ਮਜ਼ਬੂਤ ਕਰੇਗਾ । ਅਧਿਆਪਕ ਦੇ ਰੂਪ ਵਿੱਚ ਜੀਵਨ ਸ਼ੁਰੂ ਕਰਨ ਵਾਲੇ ਦਰੌਪਦੀ ਮੁਰਮੂ ਨੇ ਰਾਜਨੀਤੀ ਵਿੱਚ ਨਵੇਂ ਮਾਣਦੰਡ ਸਥਾਪਿਤ ਕੀਤੇ। 2007 ਵਿੱਚ ਐਮਐਲਏ ਰਹਿੰਦੇ ਹੋਏ 147 ਵਿਧਾਇਕਾਂ ਵਿੱਚੋਂ ਚੰਗੇ ਵਿਧਾਇਕ ਦਾ ਮਾਣ ਹਾਸਿਲ ਕੀਤਾ।2015 ਵਿੱਚ ਆਦਿਵਾਸੀ ਸਮਾਜ ਵਿੱਚੋਂ ਪਹਿਲੀ ਮਹਿਲਾ ਰਾਜਪਾਲ ਝਾਰਖੰਡ ਦੇ ਬਣੇ ।
ਭਾਜਪਾ ਦੇ ਸੂਬਾ ਸਕੱਤਰ ਸੁਖਪਾਲ ਸਰਾਂ ਨੇ ਕਿਹਾ ਕਿ ਦਰੋਪਦੀ ਮੁਰਮੂ ਜੀ ਦਾ ਰਾਸ਼ਟਰਪਤੀ ਬਣਨ ਨਿਊ ਇੰਡੀਆ ਦੀ ਭਾਵਨਾ ਨੂੰ ਉਜਾਗਰ ਕਰਦਾ ਹੈ। ਪ੍ਰਧਾਨਮੰਤਰੀ ਮੋਦੀ ਜੀ ਦੇ ਸ਼ਾਸਨ ਵਾਲੀ ਭਾਜਪਾ ਸਰਕਾਰ ਦੀ ਵਿਸ਼ੇਸ਼ਤਾ ਜ਼ਮੀਨੀ ਪੱਧਰ ਤੇ ਜੁੜੇ ਲੋਕਾਂ ਨੂੰ ਕਾਮਯਾਬ ਬਣਾਉਣਾ ਅਤੇ ਰਾਜਨੀਤੀ ਵਿੱਚ ਵੰਸ਼ਵਾਦ ਅਤੇ ਪਰਿਵਾਰਵਾਦ ਖਤਮ ਕਰਨਾ ਹੈ।
ਇਸ ਮੌਕੇ ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਅਗਰਵਾਲ ਨੇ ਕਿਹਾ ਕਿ ਦੇਸ਼ ਦੇ ਸਭ ਤੋਂ ਵੱਡੇ ਅਹੁੱਦੇ ਤੇ ਵਿਰਾਜੇ ਰਾਸ਼ਟਰਪਤੀ ਦਰੌਪਦੀ ਮੁਰਮੂ ਨੇ ਮਹਿਲਾ ਸ਼ਕਤੀਕਰਨ ਲਈ ਨਵੀਂ ਮਿਸਾਲ ਬਣਾਈ ਹੈ । ਉੜੀਸਾ ਦੇ ਛੋਟੇ ਜਿਹੇ ਪਿੰਡ ਚੋਂ ਜੀਵਨ ਦੀ ਸ਼ੁਰੂਆਤ ਕਰਕੇ ਦੇਸ਼ ਦੇ ਸਭ ਤੋਂ ਵੱਡੇ ਪੱਧਰ ਤੇ ਪਹੁੰਚ ਕੇ ਸਾਬਤ ਕੀਤਾ ਹੈ।ਕਿ ਜੇਕਰ ਹੌਂਸਲੇ ਬੁਲੰਦ ਹੋਣ ਤਾਂ ਕੋਈ ਵੀ ਕਾਮਯਾਬੀ ਹਾਸਿਲ ਕੀਤੀ ਜਾ ਸਕਦੀ ਹੈ। ਨੌਜਵਾਨਾਂ ਨੂੰ ਦੇਸ਼ ਦੇ ਨਵ ਨਿਯੁਕਤ ਰਾਸ਼ਟਰਪਤੀ ਜੀ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਚੰਗੀ ਸੋਚ ਨਾਲ ਅੱਗੇ ਵਧਣਾ ਚਾਹੀਦਾ ਹੈ । ਇਸ ਮੌਕੇ ਸਿਮਰਨ ਕਾਲੀਆ, ਰਜਿੰਦਰ ਕੁਮਾਰ, ਭੂਸ਼ਣ ਕੁਮਾਰ, ਰਵੀ ਮੋਰਿਆ, ਪਰਮਵੀਰ, ਕੁਲਤਾਰ ਜੌੜਾ, ਅਜੈ ਕੁਮਾਰ ਹਾਜਿਰ ਸਨ