ਭਾਜਪਾ ਦੇ ਸਾਬਕਾ ਸੈਨਿਕ ਸੈਲ ਵੱਲੋਂ 23ਵਾਂ ਕਾਰਗਿਲ ਵਿਜੇਯ ਦਿਵਸ ਮਨਾ ਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਜਲੀ – ਇੰਜ.ਸਿੱਧੂ
ਸੋਨੀ ਪਨੇਸਰ ,ਬਰਨਾਲਾ 26 ਜੁਲਾਈ 2022
ਸਥਾਨਕ ਸਰਬਹਿੱਤਕਾਰੀ ਸਕੂਲ ਵਿੱਖੇ 23ਵਾਂ ਕਾਰਗਿਲ ਵਿਜੈ ਦਿਵਸ ਬੜੀ ਹੀ ਧੂਮਧਾਮ ਅਤੇ ਸ਼ਰਧਾ ਨਾਲ ਭਾਰਤੀ ਜਨਤਾ ਪਾਰਟੀ ਦੇ ਸੈਨਿਕ ਸੈੱਲ ਜ਼ਿਲਾ ਬਰਨਾਲਾ ਵਲੋਂ ਮਨਾਇਆ ਗਿਆ ਇਹ ਜਾਣਕਾਰੀ ਪ੍ਰੈੱਸ ਨੂੰ ਜਾਰੀ ਕਰਦਿਆਂ ਸਾਬਕਾ ਸੂਬਾ ਪ੍ਰਧਾਨ ਸੈਨਿਕ ਵਿੰਗਅਤੇ ਸਟੇਟ ਬੀਜੇਪੀ ਐਗਜ਼ੀਕਿਊਟਿਵ ਮੈਂਬਰ ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਦੇ ਦਿਨ ਪਾਕਿਸਤਾਨ ਦੀਆਂ ਫ਼ੌਜਾਂ ਨੂੰ ਹਰਾ ਕੇ ਕਾਰਗਿਲ ਦਰਾਸ ਦੀਆਂ ਉਚਾਈਆਂ ਤੇ ਭਾਰਤ ਦਾ ਝੰਡਾ ਲਹਿਰਾ ਅੱਜ ਪੂਰਾ ਦੇਸ਼ ਇਸ ਨੂੰ ਵਿਜੇ ਦਿਵਸ ਦੇ ਰੂਪ ਵਿਚ ਮਨਾ ਰਿਹਾ ਹੈ ਇਸ ਲੜਾਈ ਦੌਰਾਨ ਭਾਰਤ ਦੇ ਪੰਜ ਸੌ ਸਤਾਈ ਫੌਜੀ ਵੀਰਾਂ ਨੇ ਸ਼ਹਾਦਤ ਦਾ ਜਾਮ ਪੀਤਾ ਅਤੇ ਅਤੇ ਤਕਰੀਬਨ 3200 ਸੌ ਦੇ ਕਰੀਬ ਫੌਜੀ ਵੀਰ ਜਖਮੀ ਹੋਏ ਅਤੇ ਹਿੰਦੋਸਤਾਨ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਜਿੰਨਾ ਚਿਰ ਅਸੀਂ ਬੈਠੇ ਹਾਂ ਤੁਹਾਨੂੰ ਚਿੰਤਾ ਕਰਨ ਦੀ ਲੋੜ ਨੀ ਪੂਰਾ ਹਿੰਦੋਸਤਾਨ ਚੈਨ ਦੀ ਨੀਂਦ ਸੌਂ ਸਕਦਾ ਹੈ ਅਸੀ ਸਾਰੇ ਭਾਰਤੀ ਜੰਤਾ ਪਾਰਟੀ ਸੈਨਿਕ ਸੈਲ ਦੇ ਸਮੂਹ ਮੈਬਰ ਕਾਰਗਿੱਲ ਦੇ ਸਹੀਦਾ ਨੂੰ ਸਰਧਾ ਦੇ ਫੁੱਲ ਭੇਟ ਕਰਦੇ ਹਾ ਸਹੀਦ ਪਰਵਾਰਾ ਨੂੰ ਸਨਮਾਨ ਕੀਤਾ ਗਿਆ ਅਤੇ ਬੀਜੇਪੀ ਹਲਕਾ ਇੰਨਚਾਰਜ ਧੀਰਜ ਕੁਮਾਰ ਜੀਵਨ ਮੋਦੀ ਕੈਪਟਨ ਗੁਰਮੇਲ ਸਿੰਘ ਘੁੰਮਣ ਸੂਬੇਦਾਰ ਗੁਰਜੰਟ ਸਿੰਘ ਸੂਬੇਦਾਰ ਮਹਿੰਦਰ ਸਿੰਘ ਵਰੰਟ ਅਫਸਰ ਬਲਵਿੰਦਰ ਢੀਡਸਾ ਨੇ ਭੀ ਸਹੀਦਾ ਨੂੰ ਸਰਧਾ ਦੇ ਫੁੱਲ ਭੇਟ ਕੀਤੇ। ਇਸ ਮੋਕੇ ਲੈਫ.ਭੋਲਾ ਸਿੰਘ ਸਿੰਧੂ ਸੁੂਬੇਦਾਰ ਸਰਭਜੀਤ ਸਿੰਘ ਹੌਲਦਾਰ ਰੂਪ ਸਿੰਘ ਮਹਿਤਾ ਲਾਲਿਤ ਕੁਮਾਰ ਡਾਕਟਰ ਸੰਜੀਵ ਕੁਮਾਰ ਸਹੀਦ ਪਰਵਾਰ ਸਹੀਦ ਧਰਮਵੀਰ ਦੀ ਮਾਤਾ ਸਿਮਲਾਂ ਦੇਵੀ ਸਾਹੀਦ ਬਖਤੌਰ ਸਿੰਘ ਦਾ ਬੇਟਾ ਸਹੀਦ ਬਿੱਕਰ ਸਿੰਘ ਦੀ ਪਤਨੀ ਸਹੀਦ ਪਰਮਜੀਤ ਸਿੰਘ ਨਾਈਵਾਲ ਦੀ ਪਤਨੀ ਸਹੀਦ ਅਮਰਜੀਤ ਸਿੰਘ ਕੈਰੇ ਦੀ ਪਤਨੀ ਅਤੇ ਬਹੁਤ ਸਾਰੇ ਸਾਬਕਾ ਫੌਜੀ ਹਾਜਰ ਸਨ।