ਭਾਜਪਾ ਦੀ ਸਰਕਾਰ ਬਨਣ ਨਾਲ ਪੁਲਿਸ ਵਿਭਾਗ ਨਹੀਂ ਹੋਵੇਗਾ ਆਗੂਆਂ ਦਾ ਗੁਲਾਮ
ਭਾਜਪਾ ਦੀ ਸਰਕਾਰ ਬਨਣ ਨਾਲ ਪੁਲਿਸ ਵਿਭਾਗ ਨਹੀਂ ਹੋਵੇਗਾ ਆਗੂਆਂ ਦਾ ਗੁਲਾਮ
- ਹਰ ਇੱਕ ਵਿਅਕਤੀ ਨੂੰ ਮਿਲੇਗਾ ਇੰਨਸਾਫ਼, ਜਨਤਾ ਦੀ ਸੁਰੱਖਿਆ ਲਈ ਹੋਵੇਗਾ ਪੁਲਿਸ ਵਿਭਾਗ
ਅਸ਼ੋਕ ਵਰਮਾ, ਬਠਿੰਡਾ, 1 ਫ਼ਰਵਰੀ 2022
ਪੰਜਾਬ ਵਿੱਚ ਭਾਜਪਾ ਅਤੇ ਉਸਦੀਆਂ ਸਹਿਯੋਗੀ ਪਾਰਟੀਆਂ ਦੀ ਡਬਲ ਇੰਜਨ ਸਰਕਾਰ ਬਨਣ ਤੋਂ ਬਾਅਦ ਨਵਾਂ ਪੰਜਾਬ ਦਾ ਉਦੈ ਹੋਵੇਗਾ, ਜਿਸ ਵਿੱਚ ਹਰ ਪਰਿਵਾਰ ਖੁਸ਼ਹਾਲ ਹੋਵੇਗਾ। ਭਾਰਤੀ ਜਨਤਾ ਯੁਵਾ ਮੋਰਚਾ ਦੇ ਜ਼ਿਲ੍ਹਾ ਬਠਿੰਡਾ ਪ੍ਰਧਾਨ ਸੰਦੀਪ ਅਗਰਵਾਲ ਨੇ ਭਾਜਪਾ-ਪੰਜਾਬ ਲੋਕ ਕਾਂਗਰਸ-ਸੰਯੁਕਤ ਅਕਾਲੀ ਦਲ ਗੱਠਜੋੜ ਉਮੀਦਵਾਰ ਰਾਜ ਨੰਬਰਦਾਰ ਦੇ ਹੱਕ ਵਿੱਚ ਵੋਟਾਂ ਦੀ ਮੰਗ ਕਰਦੇ ਹੋਏ ਆਮ ਜਨਤਾ ਨੂੰ ਉਪਰੋਕਤ ਗੱਲਾਂ ਕਹੀਆਂ। ਉਨ੍ਹਾਂ ਨੇ ਕਿਹਾ ਕਿ ਅੱਜ ਹਰ ਇੰਨਸਾਨ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ, ਕ੍ਰਾਈਮ ਨਿੱਤ ਦਿਨ ਵੱਧ ਰਿਹਾ ਹੈ, ਲੁੱਟ-ਖਸੁੱਟ ਦੀਆਂ ਘਟਨਾਵਾਂ ਹੋ ਰਹੀਆਂ ਹਨ, ਪਰ ਪੁਲਿਸ ਥਾਣਿਆਂ ਵਿੱਚ ਪੀਡ਼ੀਤਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਅਤੇ ਇਸਦਾ ਕਾਰਨ ਪੰਜਾਬ ਵਿੱਚ ਰਾਜ ਕਰਣ ਵਾਲੀ ਕਾਂਗਰਸ ਅਤੇ ਹੋਰ ਪਾਰਟੀਆਂ ਹਨ। ਸੰਦੀਪ ਅਗਰਵਾਲ ਨੇ ਕਿਹਾ ਕਿ ਉਕਤ ਪਾਰਟੀਆਂ ਦੇ ਆਗੂਆਂ ਵੱਲੋਂ ਪੁਲਿਸ ਨੂੰ ਆਪਣਾ ਗੁਲਾਮ ਬਣਾ ਲਿਆ ਗਿਆ ਅਤੇ ਪੁਲਿਸ ਦੁਆਰਾ ਵੀ ਆਮ ਜਨਤਾ ਨੂੰ ਸੁਰੱਖਿਆ ਦੇਣ ਦੀ ਬਜਾਏ ਰਾਜਨੇਤਾਵਾਂ ਦੀ ਤੀਮਾਰਦਾਰੀ ਕੀਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਪੰਜਾਬ ਵਿੱਚ ਭਾਜਪਾ ਅਤੇ ਸਹਿਯੋਗੀ ਪਾਰਟੀਆਂ ਦੀ ਡਬਲ ਇੰਜਨ ਸਰਕਾਰ ਬਨਣ ਜਾ ਰਹੀ ਹੈ ਅਤੇ ਉਸ ਵਿੱਚ ਬਠਿੰਡਾ ਸ਼ਹਿਰੀ ਸੀਟ ਦਾ ਵੀ ਅਹਿਮ ਯੋਗਦਾਨ ਹੋਵੇਗਾ, ਇਸ ਲਈ ਬਠਿੰਡਾ ਦੇ ਵੋਟਰ ਜਿਆਦਾ ਤੋਂ ਜਿਆਦਾ ਗਿਣਤੀ ਵਿੱਚ ਰਾਜ ਨੰਬਰਦਾਰ ਦੇ ਹੱਕ ਵਿੱਚ ਮਤਦਾਨ ਕਰਨ। ਉਨ੍ਹਾਂ ਨੇ ਕਿਹਾ ਕਿ ਅੱਜ ਜੋ ਡਰ ਅਤੇ ਭ੍ਰਿਸ਼ਟਾਚਾਰ ਦਾ ਮਾਹੌਲ ਬਣਿਆ ਹੋਇਆ ਹੈ, ਉਸਦਾ ਕਾਰਨ ਗਲਤ ਸਰਕਾਰ ਦਾ ਗਠਨ ਹੈ, ਪਰ ਇਸ ਵਾਰ ਪੰਜਾਬ ਅਤੇ ਬਠਿੰਡਾ ਦੀ ਜਨਤਾ ਨੂੰ ਇੱਕ ਮੌਕਾ ਮਿਲਿਆ ਹੈ ਅਤੇ ਉਹ 20 ਫਰਵਰੀ ਨੂੰ ਕਮਲ ਦਾ ਬਟਨ ਦਬਾਕੇ ਇਸ ਮੌਕੇ ਦਾ ਭਰਪੂਰ ਫ਼ਾਇਦਾ ਉਠਾਵੇਗੀ। ਉਨ੍ਹਾਂ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਪੰਜਾਬ ਵਿੱਚ ਬਨਣ ਤੋਂ ਬਾਅਦ ਰਾਮਰਾਜ ਲਾਗੂ ਹੋਵੇਗਾ, ਕ੍ਰਾਈਮ ਮੁਕਤ ਪੰਜਾਬ ਅਤੇ ਬਠਿੰਡਾ ਹੋਵੇਗਾ, ਘਰ-ਘਰ ਵਿੱਚ ਰੋਜ਼ਗਾਰ ਹੋਵੇਗਾ ਅਤੇ ਆਰਥਕ ਪੱਖੋਂ ਕਮਜੋਰ ਪਰਿਵਾਰਾਂ ਨੂੰ ਮੋਦੀ ਸਰਕਾਰ ਦੀਆਂ ਯੋਜਨਾਵਾਂ ਦਾ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਮਿਲੇਗਾ। ਇਸ ਦੌਰਾਨ ਵੋਟਰਾਂ ਨੇ ਵੀ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਵਾਰ ਉਹ ਕਮਲ ਦਾ ਬਟਨ ਦਬਾਉਣਗੇ ਅਤੇ ਭਾਜਪਾ ਨੂੰ ਪੰਜਾਬ ਵਿੱਚ ਸਰਕਾਰ ਬਣਾਉਣ ਦਾ ਮੌਕਾ ਦਿੰਦੇ ਹੋਏ ਨਵਾਂ ਪੰਜਾਬ ਬਣਾਉਣਗੇ।