ਭਾਜਪਾ ਤੇ ਅਕਾਲੀ ਦਲ ਨੂੰ ਵੱਡਾ ਝਟਕਾ : ਮਦਨ ਲਾਲ ਤੇ ਸੋਨੂੰ ਵਰਮਾ ਸੈਂਕੜੇ ਸਾਥੀਆਂ ਸਮੇਤ ਕਾਂਗਰਸ ਵਿੱਚ ਸ਼ਾਮਲ
ਭਾਜਪਾ ਤੇ ਅਕਾਲੀ ਦਲ ਨੂੰ ਵੱਡਾ ਝਟਕਾ : ਮਦਨ ਲਾਲ ਤੇ ਸੋਨੂੰ ਵਰਮਾ ਸੈਂਕੜੇ ਸਾਥੀਆਂ ਸਮੇਤ ਕਾਂਗਰਸ ਵਿੱਚ ਸ਼ਾਮਲ
– ਦੋਵੇਂ ਨੇਤਾਵਾਂ ਨੇ ਵਿਸ਼ਨੂੰ ਸ਼ਰਮਾ ਨੂੰ ਵੱਡੇ ਮਾਰਜਨ ਨਾਲ ਜਿਤਾਉਣ ਦੀ ਕੀਤੀ ਅਪੀਲ
ਰਿਚਾ ਨਾਗਪਾਲ,ਪਟਿਆਲਾ, 18 ਫਰਵਰੀ 2022
ਸ਼ਹਿਰ ਪਟਿਆਲਾ ਵਿੱਚ ਚੱਲ ਰਹੇ ਚੋਣ ਦੰਗਲ ਦੌਰਾਨ ਅੱਜ ਭਾਰਤੀਯ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੇ ਝਟਕੇ ਲੱਗੇ ਹਨ। ਕਾਂਗਰਸ ਦੇ ਉਮੀਦਵਾਰ ਵਿਸ਼ਨੂੰ ਸ਼ਰਮਾ ਦੀ ਰਹਿਨੁਮਾਈ ਹੇਠ ਉਨ੍ਹਾਂ ਦੀ ਅਗਵਾਈ ਕਬੂਲਦੇ ਹੋਏ ਭਾਰਤੀਯ ਜਨਤਾ ਪਾਰਟੀ ਦੇ ਜਿਲਾ ਸੀਨੀਅਰ ਵਾਈਸ ਪ੍ਰਧਾਨ ਮਦਨ ਲਾਲ ਆਪਣੇ ਸੈਂਕੜੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਇਸੇ ਤਰ੍ਹਾ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਬਲਾਕ ਪ੍ਰਧਾਨਸੋਨੂੰ ਵਰਮਾ ਵੀ ਸਾਥੀਆਂ ਸਮੇਤ ਕਾਂਗਰਸ ਵਿੱਚ ਆ ਗਏ ਹਨ। ਦੋਵੇਂ ਨੇਤਾਵਾਂ ਨੂੰ ਕਾਂਗਰਸ ਵਿੱਚ ਸ਼ਾਮਲ ਕਰਨ ਤੋਂ ਬਾਅਦ ਵਿਸ਼ਨੂੰ ਸ਼ਰਮਾ ਨੇ ਭਰੋਸਾ ਦਿਵਾਇਆ ਹੈ ਕਿ ਪਾਰਟੀ ਅੰਦਰ ਹਰ ਤਰ੍ਹਾ ਦਾ ਮਾਨ ਤੇ ਸਨਮਾਨ ਮਿਲੇਗਾ।
ਵਿਸ਼ਨੂੰ ਸ਼ਰਮਾ ਨੇ ਇਸ ਮੋਕੇ ਆਖਿਆ ਕਿ ਪਟਿਆਲਵੀ ਸਿਰਫ਼ ਤੇ ਸਿਰਫ਼ ਕਾਂਗਰਸ ਨੂੰ ਚਾਹੁੰਦੇ ਹਨ, ਉਨ੍ਹਾਂ ਨੇ 2000 ਤੋਂ ਬਾਅਦ ਕਿਸੇ ਵੀ ਪਾਰਟੀ ਨੂੰ ਪਸੰਦ ਨਹੀਂ ਕੀਤਾ ਤੇ ਸਿਰਫ਼ ਤੇ ਸਿਰਫ਼ ਕਾਂਗਰਸ ਨੂੰ ਜਿਤਾਇਆ ਹੈ ਤੇ ਅੱਜ ਵੀ ਪਟਿਆਲਵੀ ਕਾਂਗਰਸ ਦੇ ਨਾਲ ਡਟਕੇ ਖੜੇ ਹਨ। ਵਿਸ਼ਨੂੰ ਸ਼ਰਮਾ ਨੇ ਆਖਿਆ ਕਿ ਭਾਜਪਾ ਦੇ, ਅਕਾਲੀ ਦਲ ਦੇ, ਆਪ ਦੇ ਨੇਤਾਵਾਂ ਦਾ ਕਾਂਗਰਸ ਵਿੱਚ ਸ਼ਾਮਲ ਹੋਣਾ ਇਹ ਦੱਸ ਰਿਹਾ ਹੈ ਕਿ ਪੰਜਾਬ ਵਿੱਚ ਕਾਂਗਰਸ ਪੱਖੀ ਹਵਾ ਚੱਲ ਰਹੀ ਹੈ।
ਵਿਸ਼ਨੂੰ ਸ਼ਰਮਾ ਨੇ ਆਖਿਆ ਕਿ ਕਾਂਗਰਸ ਨੇ ਇੱਕ ਇਮਾਨਦਾਰ ਤੇ ਸਾਫ ਛਬੀ ਵਾਲਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੁੜ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੇ ਇਹ ਸਪੱਸ਼ਟ ਕੀਤਾ ਹੈ ਕਿ ਕਾਂਗਰਸ ਗਰੀਬਾਂ, ਆਮ ਲੋਕਾਂ ਅਤੇ ਵਪਾਰੀਆਂ ਦੇ ਦਰਦ ਨੂੰ ਸਮਝਦੀ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਦੇ ਮੁੱਖ ਮੰਤਰੀ ਨੇ 111 ਦਿਨਾਂ ਵਿੱਚ 11 ਸਾਲ ਜਿੰਨਾ ਕੰਮ ਕਰਕੇ ਦਿਖਾਇਆ ਹੈ ਤੇ ਹਰ ਵਰਗ ਨੂੰ ਸਹੂਲਤਾਂ ਨਾਲ ਨਿਵਾਜਿਆ ਹੈ। ਉਨ੍ਹਾਂ ਆਖਿਆ ਕਿ ਸਸਤੀ ਬਿਜਲੀ, ਰੇਤਾ, ਬਜਰੀ ਦੇ ਰੇਟ ਸਭ ਤੋਂ ਸਸਤੇ, ਪੈਟਰੋਲ-ਡੀਜਲ ਸਮੇਤ ਹੋਰ ਸਹੂਲਤਾਂ ਸਸਤੀਆਂ ਕਰਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਹ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਪੰਜਾਬ ਦੇ ਹਿੱਤਾਂ ਦੀ ਰਾਖੀ ਸਿਰਫ਼ ਤੇ ਸਿਰਫ਼ ਕਾਂਗਰਸ ਕਰ ਸਕਦੀ ਹੈ।
ਇੱਕ ਪਾਸੇ ਕੌਮੀ ਨੇਤਾ ਰਾਜਨਾਥ ਪਟਿਆਲਾ ਪੁੱਜੇ, ਦੂਜੇ ਪਾਸੇ ਬੀਜੇਪੀ ਨੇਤਾਵਾਂ ਨੇ ਛੱਡੀ ਭਾਜਪਾ
ਅੱਜ ਇਸ ਮੌਕੇ ਦੇਸ਼ ਦੇ ਸੁਰੱਖਿਆ ਮੰਤਰੀ ਰਾਜਨਾਥ ਸਿੰਘ ਪਟਿਆਲਾ ਵਿਖੇ ਪਹੁੰਚ ਕੇ ਆਪਣੇ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਕਰ ਰਹੇ ਸਨ। ਉਸ ਸਮੇਂ ਹੀ ਭਾਜਪਾ ਦੇ ਜ਼ਿਲਾ ਸੀਨੀਅਰ ਮੀਤ ਪ੍ਰਧਾਨ ਮਦਨ ਲਾਲ ਵੱਲੋਂ ਆਪਣੇ ਸਾਥੀਆਂ ਸਮਤੇ ਭਾਜਪਾ ਨੂੰ ਛੱਡਣਾ ਇਹ ਸਾਬਿਤ ਕਰਦਾ ਹੈ ਕਿ ਬੀਜੇਪੀ ਦਾ ਹੁਣ ਜਨ ਅਧਾਰ ਖਤਮ ਹੋ ਚੁੱਕਾ ਹੈ।