ਭਾਜਪਾ ਗੱਠਜੋੜ ਵਾਲੀ ਸਰਕਾਰ ਬਨਣ ਤੇ ਡਿਗਰੀ ਧਾਰਕ ਨੌਜਵਾਨਾਂ ਨੂੰ ਮਿਲੇਗਾ ਮਾਸਿਕ ਭੱਤਾ: ਰਾਜ ਨੰਬਰਦਾਰ
ਭਾਜਪਾ ਗੱਠਜੋੜ ਵਾਲੀ ਸਰਕਾਰ ਬਨਣ ਤੇ ਡਿਗਰੀ ਧਾਰਕ ਨੌਜਵਾਨਾਂ ਨੂੰ ਮਿਲੇਗਾ ਮਾਸਿਕ ਭੱਤਾ: ਰਾਜ ਨੰਬਰਦਾਰ
ਅਸ਼ੋਕ ਵਰਮਾ,ਬਠਿੰਡਾ, 13 ਫਰਵਰੀ 2022
ਪੰਜਾਬ ਵਿੱਚ ਭਾਜਪਾ-ਪੰਜਾਬ ਲੋਕ ਕਾਂਗਰਸ-ਸੰਯੁਕਤ ਅਕਾਲੀ ਦਲ ਗੱਠਜੋੜ ਵਾਲੀ ਡਬਲ ਇੰਜਨ ਸਰਕਾਰ ਬਨਣ ਜਾ ਰਹੀ ਹੈ ਅਤੇ ਉਕਤ ਸਰਕਾਰ ਬਨਣ ਤੋਂ ਬਾਅਦ ਪੰਜਾਬ ਨੂੰ ਵਿਕਾਸ ਦੇ ਰਸਤੇ ਤੇ ਚਲਾਇਆ ਜਾਵੇਗਾ। ਵਿਧਾਨਸਭਾ ਹਲਕਾ ਬਠਿੰਡਾ ਸ਼ਹਿਰੀ ਦੇ ਵੱਖ-ਵੱਖ ਹਿੱਸਿਆਂ ਵਿੱਚ ਰੈਲੀਆਂ ਦਾ ਰੂਪ ਧਾਰਨ ਕਰਦੀਆਂ ਹੋਈਆਂ ਨੁੱਕਡ਼ ਬੈਠਕਾਂ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਗੱਠਜੋੜ ਦੇ ਉਮੀਦਵਾਰ ਰਾਜ ਨੰਬਰਦਾਰ ਨੇ ਉਪਰੋਕਤ ਗੱਲਾਂ ਕਹਿੰਦੇ ਹੋਏ ਬਠਿੰਡਾ ਨਿਵਾਸੀਆਂ ਤੋਂ ਜਿਤਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਜਪਾ ਗੱਠਜੋੜ ਵੱਲੋਂ ਪੰਜਾਬ ਅਤੇ ਬਠਿੰਡਾ ਦੇ ਸਾਰੇ ਡਿਗਰੀ ਧਾਰਕ ਨੌਜਵਾਨਾਂ ਨੂੰ ਮਾਸਿਕ ਭੱਤਾ ਦਿੱਤਾ ਜਾਵੇਗਾ, ਉਥੇ ਹੀ ਔਰਤਾਂ ਨੂੰ ਸਸ਼ਕਤ ਬਣਾਉਣ ਲਈ ਵੱਖ-ਵੱਖ ਸਕੀਮਾਂ ਨੂੰ ਲਾਗੂ ਕੀਤਾ ਜਾਵੇਗਾ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਮਹਾਂਸਚਿਵ ਅਸ਼ੋਕ ਬਾਲਿਆਂਵਾਲੀ, ਐਡਵੋਕੇਟ ਨਵੀਨ ਸਿੰਗਲਾ ਅਤੇ ਰਾਜੇਸ਼ ਨੋਨੀ ਨੇ ਵੀ ਰਾਜ ਨੰਬਰਦਾਰ ਲਈ ਵੋਟਾਂ ਦੀ ਮੰਗ ਕਰਦੇ ਹੋਏ ਕਿਹਾ ਕਿ ਭਾਜਪਾ ਗੱਠਜੋੜ ਵੱਲੋਂ ਸਿਰਫ਼ ਵਾਅਦੇ ਕਰਣਾ ਹੀ ਨਹੀਂ, ਸਗੋਂ ਉਕਤ ਵਾਅਦਿਆਂ ਨੂੰ ਪੂਰਾ ਵੀ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਗੱਠਜੋੜ ਦੇ ਰਾਜ ਵਿੱਚ ਹਰ ਇੱਕ ਬੇਘਰ ਪਰਿਵਾਰਾਂ ਨੂੰ ਪੱਕੇ ਘਰ ਦਿੱਤੇ ਜਾਣਗੇ, ਉਥੇ ਹੀ ਕਿਸਾਨਾਂ ਅਤੇ ਮਜਦੂਰਾਂ ਲਈ ਵੀ ਵੱਖ-ਵੱਖ ਤਰ੍ਹਾਂ ਦੀਆਂ ਸਕੀਮਾਂ ਚਲਾਈਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਲਈ ਰੋਜ਼ਗਾਰ ਦੇ ਸਾਧਨ ਉਪਲੱਬਧ ਕਰਵਾਏ ਜਾਣਗੇ, ਜਦੋਂ ਕਿ ਹਰ ਇੱਕ ਪਰਿਵਾਰ ਨੂੰ 300 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਬਨਣ ਜਾ ਰਹੀ ਡਬਲ ਇੰਜਨ ਸਰਕਾਰ ਵਿੱਚ ਬਠਿੰਡਾ ਦਾ ਹਿੱਸਾ ਵੀ ਜਰੂਰੀ ਹੈ ਅਤੇ ਇਹ ਉਦੋਂ ਸੰਭਵ ਹੈ, ਜਦੋਂ ਬਠਿੰਡਾ ਨਿਵਾਸੀ ਇੱਥੋਂ ਕਮਲ ਦਾ ਬਟਨ ਦਬਾਕੇ ਰਾਜ ਨੰਬਰਦਾਰ ਨੂੰ ਜੇਤੂ ਬਣਾਉਣਗੇ। ਅਸ਼ੋਕ ਬਾਲਿਆਂਵਾਲੀ ਨੇ ਕਿਹਾ ਕਿ ਭਾਜਪਾ ਗੱਠਜੋੜ ਵੱਲੋਂ ਜਾਰੀ ਕੀਤੇ ਗਏ ਮੇਨਿਫੇਸਟੋ ਵਿੱਚ ਹਰ ਇੱਕ ਵਰਗ ਦਾ ਖਿਆਲ ਰੱਖਿਆ ਗਿਆ ਹੈ ਅਤੇ ਸਰਕਾਰ ਬਨਣ ਤੋਂ ਬਾਅਦ ਉਕਤ ਮੇਨਿਫੇਸਟੋ ਵਿੱਚ ਕੀਤੇ ਗਏ ਸਾਰੇ ਵਾਅਦਿਆਂ ਨੂੰ ਇੱਕ-ਇੱਕ ਕਰਕੇ ਪੂਰਾ ਕੀਤਾ ਜਾਵੇਗਾ। ਐਡਵੋਕੇਟ ਨਵੀਨ ਸਿੰਗਲਾ ਨੇ ਕਿਹਾ ਕਿ ਭਾਜਪਾ ਗੱਠਜੋੜ ਦੀ ਸਰਕਾਰ ਬਨਣ ਤੋਂ ਬਾਅਦ ਪੰਜਾਬ ਭਰ ਵਿੱਚ ਖੁਸ਼ਹਾਲੀ ਦਾ ਆਲਮ ਹੋਵੇਗਾ ਅਤੇ ਅਮਨ ਕਨੂੰਨ ਦੀ ਸਥਿਤੀ ਬਣਾਈ ਜਾਵੇਗੀ। ਰਾਜੇਸ਼ ਨੋਨੀ ਨੇ ਕਿਹਾ ਕਿ ਪੰਜਾਬ ਵਿੱਚ ਸਮੇਂ-ਸਮੇਂ ਤੇ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਸਰਕਾਰਾਂ ਬਣਾਈਆਂ ਗਈਆਂ, ਪਰ ਉਕਤ ਸਰਕਾਰਾਂ ਨੇ ਜਨਤਾ ਦੀ ਸੁਰੱਖਿਆ ਲਈ ਤਾਇਨਾਤ ਪੁਲਿਸ ਨੂੰ ਆਪਣੇ ਹਿਤਾਂ ਲਈ ਵਰਤੋ ਕਰਣਾ ਸ਼ੁਰੂ ਕਰ ਦਿੱਤਾ ਅਤੇ ਪੁਲਿਸ ਤੇ ਵੀ ਨਸ਼ੇ ਸਪਲਾਈ ਕਰਣ ਦੇ ਇਲਜ਼ਾਮ ਲੱਗਦੇ ਰਹੇ ਹਨ, ਪਰ ਰਾਜ ਨੰਬਰਦਾਰ ਦੀ ਜਿੱਤ ਅਤੇ ਭਾਜਪਾ ਗੱਠਜੋੜ ਦੀ ਸਰਕਾਰ ਬਨਣ ਤੇ ਪੁਲਿਸ ਨੂੰ ਆਗੂਆਂ ਦੇ ਚੰਗੁਲ ਤੋਂ ਅਜ਼ਾਦ ਕਰਵਾਇਆ ਜਾਵੇਗਾ ਅਤੇ ਨਸ਼ੇ ਦੇ ਖਾਤਮੇ ਲਈ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾਣਗੇ। ਉਕਤ ਆਗੂਆਂ ਨੇ ਰਾਜ ਨੰਬਰਦਾਰ ਦੇ ਹੱਕ ਵਿੱਚ ਵੋਟਾਂ ਦੀ ਮੰਗ ਕਰਦੇ ਹੋਏ ਕਿਹਾ ਕਿ ਬਠਿੰਡਾ ਤੋਂ ਜੇਕਰ ਰਾਜ ਨੰਬਰਦਾਰ ਦੀ ਜਿੱਤ ਹੁੰਦੀ ਹੈ, ਤਾਂ ਇਹ ਜਿੱਤ ਸਾਰੇ ਬਠਿੰਡਾ ਵਾਸੀਆਂ ਦੀ ਜਿੱਤ ਹੋਵੇਗੀ ਅਤੇ ਜਨਤਾ ਦੇ ਕੰਮ ਬਿਨਾਂ ਕਿਸੇ ਭੇਦਭਾਵ ਦੇ ਪੂਰੇ ਕਰਵਾਏ ਜਾਣਗੇ। ਇਸ ਦੌਰਾਨ ਇਲਾਕਾ ਨਿਵਾਸੀਆਂ ਨੇ ਵੀ ਰਾਜ ਨੰਬਰਦਾਰ ਅਤੇ ਉਨ੍ਹਾਂ ਦੀ ਟੀਮ ਨੂੰ ਵਿਸ਼ਵਾਸ ਦਿਵਾਇਆ ਕਿ ਉਹ 20 ਫਰਵਰੀ ਨੂੰ ਕਮਲ ਦਾ ਬਟਨ ਦਬਾਕੇ ਭਾਜਪਾ ਉਮੀਦਵਾਰ ਰਾਜ ਨੰਬਰਦਾਰ ਨੂੰ ਭਾਰੀ ਵੋਟਾਂ ਨਾਲ ਜੇਤੂ ਬਣਾਕੇ ਉਨ੍ਹਾਂ ਨੂੰ ਵਿਧਾਨਸਭਾ ਵਿੱਚ ਭੇਜਣਗੇ। ਇਸ ਦੌਰਾਨ ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਕਾਂਗਰਸ ਅਤੇ ਅਕਾਲੀ ਦਲ ਦੀ ਬੀ ਟੀਮ ਕਰਾਰ ਦਿੰਦੇ ਹੋਏ ਕਿਹਾ ਕਿ ਆਪ ਉਮੀਦਵਾਰ ਜਗਰੂਪ ਗਿੱਲ ਸਿਰਫ ਵਿਰੋਧੀਆਂ ਨੂੰ ਜਿਤਾਉਣ ਲਈ ਵੋਟਾਂ ਦੀ ਮੰਗ ਕਰ ਰਹੇ ਹਨ, ਪਰ ਉਨ੍ਹਾਂ ਦੀ ਉਕਤ ਇੱਛਾ ਨੂੰ ਬਠਿੰਡਾ ਨਿਵਾਸੀ ਕਦੇ ਕਾਮਯਾਬ ਨਹੀਂ ਹੋਣ ਦੇਣਗੇ। ਇਸ ਦੌਰਾਨ ਉਨ੍ਹਾਂ ਦੇ ਨਾਲ ਮੈਡਮ ਗੁਰਿੰਦਰ ਕੌਰ ਮਾਂਗਟ, ਨਰਿੰਦਰ ਮਿੱਤਲ, ਸ਼ਾਮਲਾਲ ਬਾਂਸਲ, ਛਿੰਦਰ ਪਾਲ ਬਰਾੜ, ਉਮੇਸ਼ ਸ਼ਰਮਾ, ਵਿਜੈ ਸਿੰਗਲਾ, ਨਰੇਸ਼ ਮਹਿਤਾ, ਵਰਿੰਦਰ ਸ਼ਰਮਾ, ਜੈਅੰਤ ਸ਼ਰਮਾ, ਮਦਨ ਲਾਲ, ਆਸ਼ੁਤੋਸ਼ ਤਿਵਾੜੀ, ਸੰਦੀਪ ਅਗਰਵਾਲ, ਵੀਨੂੰ ਗੋਇਲ, ਪਰਮਿੰਦਰ ਕੌਰ, ਕੰਚਨ ਜਿੰਦਲ, ਬਬੀਤਾ ਗੁਪਤਾ, ਰਵੀ ਮੌਰਿਆ, ਭਾਜਪਾ-ਪੰਜਾਬ ਲੋਕ ਕਾਂਗਰਸ-ਸੰਯੁਕਤ ਅਕਾਲੀ ਦਲ ਗੱਠਜੋੜ ਦੇ ਸਾਰੇ ਅਹੁਦੇਦਾਰ, ਵਰਕਰ ਅਤੇ ਭਾਰੀ ਤਾਦਾਦ ਵਿੱਚ ਮਹਿਲਾਵਾਂ ਮੌਜੂਦ ਸਨ।