ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਰਾਜ ਨੰਬਰਦਾਰ ਦੇ ਦਫ਼ਤਰ ਦਾ ਆਗਾਜ਼
ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਰਾਜ ਨੰਬਰਦਾਰ ਦੇ ਦਫ਼ਤਰ ਦਾ ਆਗਾਜ਼
- ਬਠਿੰਡਾ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਮਕਸਦ: ਰਾਜ ਨੰਬਰਦਾਰ
- ਨਵਾਂ ਪੰਜਾਬ ਬਣਾਉਣ ਲਈ ਭਾਜਪਾ ਗੱਠਜੋੜ ਦੇ ਹੱਕ ਵਿੱਚ ਮਤਦਾਨ ਜਰੂਰੀ: ਸੁਖਪਾਲ ਸਰਾਂ
ਅਸ਼ੋਕ ਵਰਮਾ, ਬਠਿੰਡਾ, 30 ਜਨਵਰੀ 2022
ਬਠਿੰਡਾ ਸ਼ਹਿਰੀ ਹਲਕੇ ਤੋਂ ਭਾਜਪਾ-ਪੰਜਾਬ ਲੋਕ ਕਾਂਗਰਸ ਅਤੇ ਸੰਯੁਕਤ ਅਕਾਲੀ ਦਲ ਗੱਠਜੋੜ ਦੇ ਸਾਂਝੇ ਉਮੀਦਵਾਰ ਰਾਜ ਨੰਬਰਦਾਰ ਦੇ ਦਫ਼ਤਰ ਦਾ ਹਨੁਮਾਨ ਚੌਕ ਦੇ ਨਜਦੀਕ ਚਿਤੌੜਗੜ੍ਹ ਦੇ ਐਮਪੀ ਸੀਪੀ ਜੋਸ਼ੀ, ਅਸ਼ੋਕ ਸੈਣੀ, ਸੁਖਪਾਲ ਸਰਾਂ ਦੀ ਅਗਵਾਈ ਵਿੱਚ ਆਗਾਜ਼ ਕਰ ਦਿੱਤਾ ਗਿਆ। ਇਸ ਦੌਰਾਨ ਸੀਪੀ ਜੋਸ਼ੀ, ਅਸ਼ੋਕ ਸੈਣੀ, ਸੁਖਪਾਲ ਸਰਾਂ ਅਤੇ ਹੋਰ ਆਗੂਆਂ ਨੇ ਕਿਹਾ ਕਿ ਨਵਾਂ ਪੰਜਾਬ ਬਣਾਉਣ ਲਈ ਭਾਜਪਾ ਅਤੇ ਉਸਦੀਆਂ ਗੱਠਜੋੜ ਪਾਰਟੀਆਂ ਦੇ ਉਮੀਦਵਾਰਾਂ ਨੂੰ ਜਿਤਾਉਣਾ ਅਤੇ ਬਠਿੰਡਾ ਸ਼ਹਿਰੀ ਹਲਕੇ ਤੋਂ ਰਾਜ ਨੰਬਰਦਾਰ ਦੀ ਇਤਿਹਾਸਿਕ ਜਿੱਤ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਡਰ, ਭ੍ਰਿਸ਼ਟਾਚਾਰ ਮੁਕਤ ਅਤੇ ਰੋਜ਼ਗਾਰ ਯੁਕਤ ਪੰਜਾਬ ਲਈ ਭਾਜਪਾ ਨੂੰ ਮਤਦਾਨ ਆਮ ਜਨਤਾ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਮਾਜ ਲਈ 3 ਮੁੱਢਲੀਆਂ ਸੁਵਿਧਾਵਾਂ ਸਿੱਖਿਆ, ਸਿਹਤ ਅਤੇ ਰੋਜ਼ਗਾਰ ਬਹੁਤ ਜਰੂਰੀ ਹੈ ਅਤੇ ਭਾਜਪਾ ਗੱਠਜੋੜ ਪਾਰਟੀਆਂ ਦੀ ਸਰਕਾਰ ਬਨਣ ਤੇ ਸਭ ਤੋਂ ਪਹਿਲਾਂ ਉਕਤ ਤਿੰਨੇ ਮੁੱਢਲੀਆਂ ਸਹੂਲਤਾਂ ਨਾਲ ਪੰਜਾਬ ਨੂੰ ਭਰਪੂਰ ਕਰਣ ਲਈ ਕੰਮ ਕੀਤਾ ਜਾਵੇਗਾ। ਰਾਜ ਨੰਬਰਦਾਰ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਬਠਿੰਡਾ ਦੀ ਜਨਤਾ ਨੂੰ ਸਿਹਤ, ਬੱਚਿਆਂ ਨੂੰ ਸਿੱਖਿਆ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਹੈ ਅਤੇ ਭਾਜਪਾ ਦੀ ਸਰਕਾਰ ਬਨਣ ਤੇ ਉਹ ਉਕਤ ਵਾਅਦਿਆਂ ਨੂੰ ਪੂਰਾ ਕਰਣ ਲਈ ਭਰਪੂਰ ਕੋਸ਼ਿਸ਼ ਕਰਣਗੇ। ਉਨ੍ਹਾਂ ਨੇ ਆਮ ਜਨਤਾ ਤੋਂ ਵੋਟਾਂ ਦੀ ਮੰਗ ਕਰਦੇ ਹੋਏ ਕਿਹਾ ਕਿ ਡਰ ਅਤੇ ਭ੍ਰਿਸ਼ਟਾਚਾਰ ਮੁਕਤ ਅਤੇ ਰੋਜ਼ਗਾਰ ਯੁਕਤ ਸਰਕਾਰ ਬਣਾਉਣ ਲਈ ਉਨ੍ਹਾਂ ਨੂੰ ਵੋਟ ਦਿਓ ਅਤੇ ਉਹ ਵਾਅਦਾ ਕਰਦੇ ਹਨ ਕਿ ਬਠਿੰਡਾ ਨੂੰ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਪ੍ਰਦਾਨ ਕਰਵਾਈਆਂ ਜਾਣਗੀਆਂ। ਇਸ ਦੌਰਾਨ ਬਠਿੰਡਾ ਕਮਲ ਰੰਗ ਵਿੱਚ ਰੰਗਿਆ ਹੋਇਆ ਨਜ਼ਰ ਆਇਆ ਅਤੇ ਭਾਜਪਾ, ਨਰਿੰਦਰ ਮੋਦੀ, ਕੈਪਟਨ ਅਮਰਿੰਦਰ ਸਿੰਘ, ਸੁਖਦੇਵ ਸਿੰਘ ਢੀਂਡਸਾ, ਰਾਜ ਨੰਬਰਦਾਰ ਜਿੰਦਾਬਾਦ ਦੇ ਨਾਹਰੀਆਂ ਨਾਲ ਬਠਿੰਡਾ ਦੀ ਫਿਜ਼ਾ ਗੂੰਜ ਉੱਠੀ। ਇਸ ਦੌਰਾਨ ਭਾਜਪਾ ਦੇ ਨਰਿੰਦਰ ਮਿੱਤਲ, ਮੋਹਨ ਲਾਲ ਗਰਗ, ਸੁਨੀਲ ਸਿੰਗਲਾ, ਸਾਬਕਾ ਡਿਪਟੀ ਮੇਅਰ ਗੁਰਿੰਦਰ ਮਾਂਗਟ, ਅਸ਼ੋਕ ਬਾਲਿਆਂਵਾਲੀ, ਨਰੇਸ਼ ਮਹਿਤਾ, ਜੈਅੰਤ ਸ਼ਰਮਾ, ਮਦਨ ਲਾਲ ਗੁਪਤਾ, ਆਸ਼ੁਤੋਸ਼ ਤਿਵਾੜੀ, ਸੰਦੀਪ ਅਗਰਵਾਲ, ਹਰੀਸ਼ ਬੱਬੂ, ਡਾ. ਵੀਣਾ ਗਰਗ, ਵਿੱਕੀ ਨੰਬਰਦਾਰ, ਸੋਨੂੰ, ਸੰਦੀਪ ਬੋਬੀ, ਜਤਿੰਦਰ ਵੇਦ, ਸੰਜੀਵ ਡਾਗਰ, ਪਰੇਸ਼ ਗੋਇਲ ਤੋਂ ਇਲਾਵਾ ਭਾਜਪਾ, ਪੰਜਾਬ ਲੋਕ ਕਾਂਗਰਸ ਅਤੇ ਸੰਯੁਕਤ ਅਕਾਲੀ ਦਲ ਦੇ ਸਾਰੇ ਅਹੁਦੇਦਾਰ ਅਤੇ ਵਰਕਰ ਮੌਜੂਦ ਸਨ।