PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਸੱਜਰੀ ਖ਼ਬਰ ਰਾਜਸੀ ਹਲਚਲ

ਬੱਚਿਆਂ ਨੂੰ ਪਹਿਲ ਦੇ ਅਧਾਰ ਤੇ ਸੁਰੱਖਿਅਤ ਅਤੇ ਸੁਖਾਵਾਂ ਮਾਹੌਲ ਪ੍ਰਦਾਨ ਕੀਤਾ ਜਾਵੇ: ਅਨੁਪ੍ਰਿਤਾ ਜੌਹਲ

Advertisement
Spread Information

ਬੱਚਿਆਂ ਨੂੰ ਪਹਿਲ ਦੇ ਅਧਾਰ ਤੇ ਸੁਰੱਖਿਅਤ ਅਤੇ ਸੁਖਾਵਾਂ ਮਾਹੌਲ ਪ੍ਰਦਾਨ ਕੀਤਾ ਜਾਵੇ: ਅਨੁਪ੍ਰਿਤਾ ਜੌਹਲ

ਕਰੋਨਾ ਮਹਾਮਾਰੀ ਕਾਰਨ ਅਨਾਥ ਹੋਏ ਬੱਚਿਆਂ ਦੀ ਸੁਰੱਖਿਆਂ ਲਈ ਜਿਲ੍ਹੇ ਵਿੱਚ ਚੁੱਕੇ ਜਾ ਰਹੇ ਹਨ ਅਹਿਮ ਕਦਮ


ਬੀ ਟੀ ਐੱਨ , ਫਤਹਿਗੜ੍ਹ ਸਾਹਿਬ, 07 ਸਤੰਬਰ 2021

      ਸੁਰੱਖਿਅਤ ਅਤੇ ਸੁਖਾਵਾ ਮਾਹੌਲ ਬੱਚਿਆਂ ਦਾ ਬੁਨਿਆਦੀ ਹੱਕ ਹੈ। ਬੱਚਿਆਂ ਨਾਲ ਸਬੰਧਤ ਫੈਸਲੇ ਲੈਣ ਤੋਂ ਪਹਿਲਾਂ ਹਰੇਕ ਤੱਥ ਨੂੰ ਬਰੀਕੀ ਨਾਲ ਘੋਖਿਆ ਜਾਵੇ, ਤਾਂ ਜੋ ਬੱਚਿਆਂ ਦੇ ਬਣਦੇ ਮੋਲਿਕ ਅਧਿਕਾਰ ਉਨ੍ਹਾਂ ਨੂੰ ਦਿੱਤੇ ਜਾ ਸਕਣ ਅਤੇ ਉਨ੍ਹਾਂ ਨੂੰ ਪਹਿਲ ਦੇ ਅਧਾਰ ਤੇ ਸੁਰੱਖਿਅਤ ਅਤੇ ਸੁਖਾਵਾਂ ਮਾਹੌਲ ਪ੍ਰਦਾਨ ਕੀਤਾ ਜਾਵੇ। ਇਹ ਹਦਾਇਤਾਂ  ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)ਅਨੁਪ੍ਰਿਤਾ ਜੋਹਲ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਨਵ-ਗਠਿਤ ਬਾਲ ਭਲਾਈ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆ ਦਿੱਤੀਆਂ।

ਉਨ੍ਹਾਂ ਦੱਸਿਆ ਕਿ ਬੱਚਿਆਂ ਦੀ ਸੰਭਾਲ ਲਈ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦਾ ਲਾਭ ਪ੍ਰਦਾਨ ਕਰਨ ਲ਼ਈ ਬਾਲ ਸਵਰਾਜ ਪੋਰਟਲ ਸ਼ੁਰੂ ਕੀਤਾ ਹੈ। ਜਿਸ ‘ਤੇ ਕਰੋਨਾ ਮਹਾਂਮਾਰੀ ਕਾਰਨ ਅਨਾਥ ਹੋਏ ਬੱਚਿਆਂ ਦਾ ਡਾਟਾ ਅਪਲੋਡ ਕੀਤਾ ਜਾਂਣਾ ਹੈ ਤਾਂ ਜੋ ਬੱਚਿਆਂ ਨੂੰ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਦਾ  ਲਾਭ ਦਿੱਤਾ ਜਾ ਸਕੇ। ਉਨ੍ਹਾਂ ਬਾਲ ਸਵਰਾਜ ਪੋਰਟਲ ਨੂੰ ਅਪਡੇਟ ਰੱਖਣ ਦੇ ਹੁੱਕਮ ਜਾਰੀ ਕੀਤੇ ਅਤੇ ਕਿਹਾ ਕਿ ਕਰੋਨਾ ਕਾਰਨ ਅਨਾਥ ਹੋਏ ਬੱਚਿਆਂ ਨੂੰ ਵੱਖ-ਵੱਖ ਸਕੀਮਾਂ ਦਾ ਲਾਭ ਤੁਰੰਤ ਮਹੱਈਆਂ ਕਰਵਾਇਆ ਜਾਵੇ।

ਇਸ ਮੌਕੇ  ਉਹਨਾਂ ਨੇ ਸਬੰਧਤ ਵਿਭਾਗਾਂ ਦੇ ਮੁਖੀਆਂ ਨੂੰ ਕਿਹਾ ਕਿ ਇਹਨਾਂ ਬੱਚਿਆਂ ਦੇ ਪਰਿਵਾਰਾਂ ਨੂੰ ਸਰਕਾਰ ਦੀ ਹਰੇਕ ਸਕੀਮ ਨਾਲਾ ਜੋੜਿਆ ਜਾਵੇ ਅਤੇ ਤੁਰੰਤ ਲਾਭ ਦਿੱਤਾ ਜਾਵੇ। ਇਸ ਸਬੰਧੀ ਹੁਣ ਤੱਕ ਜਿਲ੍ਹੇ ਵਿੱਚ 32 ਬੱਚਿਆਂ ਦਾ ਡਾਟਾ ਪ੍ਰਾਪਤ ਹੋਇਆ ਹੈ, ਜਿਨ੍ਹਾਂ ਵਿੱਚੋਂ 21 ਬੱਚਿਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਲਾਭ ਦਿੱਤਾ ਜਾ ਰਿਹਾ ਹੈ।

ਇਸ ਮੌਕੇ ਸਿਵਲ ਸਰਜਨ ਡਾ. ਐਸ. ਪੀ. ਸਿੰਘ, ਜਿਲ੍ਹਾ ਬਾਲ ਸੁਰੱਖਿਆ ਅਫਸਰ ਸ਼੍ਰੀ ਹਰਭਜਨ ਸਿੰਘ ਮਹਿਮੀ,
ਜਿਲ੍ਹਾ ਸਮਾਜਕ ਅਧਿਕਾਰਤਾ ਤੇ ਨਿਆਂ ਅਫ਼ਸਰ ਸ਼੍ਰੀ ਮੁਕੂਲ ਬਾਵਾ ਚੀਮਾ, ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ਼੍ਰੀਮਤੀ ਜੋਬਨਦੀਪ ਕੌਰ, ਚੇਅਰਮੈਂਨ ਬਾਲ ਭਲਾਈ ਕਮੇਟੀ ਅਨਿਲ ਗੁਪਤਾ ਅਤੇ ਸਮੂਹ ਮੈਂਬਰਜ਼ ਬਾਲ ਭਲਾਈ ਕਮੇਟੀ ਸ਼੍ਰੀਮਤੀ ਵਰਿੰਦਰ ਕੌਰ, ਡਾ. ਮਨੀਸ਼ਾ ਭਾਰਦਵਾਜ, ਸ਼੍ਰੀਮਤੀ ਨਮਰਤਾ ਸ਼ਰਮਾ ਅਤੇ ਸ਼੍ਰੀ ਗਗਨਦੀਪ ਗੁਰਾਇਆ ਵੀ ਮੌਜੂਦ ਸਨ।


Spread Information
Advertisement
Advertisement
error: Content is protected !!