ਕਾਮਯਾਬ ਹੋ ਨਿਬੜਿਆ ਮਹਿਕਦੇ ਅਲਫ਼ਾਜ਼ ਸਾਹਿਤ ਸਭਾ ਦਾ ਕਵੀ ਦਰਬਾਰ
ਅੰਜੂ ਅਮਨਦੀਪ ਗਰੋਵਰ ,ਚੰਡੀਗੜ੍ਹ 11ਸੰਤਬਰ 2023
ਮਹਿਕਦੇ ਅਲਫ਼ਾਜ਼ ਸਾਹਿਤ ਸਭਾ ਵੱਲੋਂ ਦਸਵੀਂ ਕਾਵਿ ਗੋਸ਼ਟੀ, ਆਨਲਾਈਨ ਜ਼ੂਮ ਐਪ ਤੇ ਸਭਾ ਦੇ ਸਰਪ੍ਰਸਤ ਡਾ ਗੁਰਚਰਨ ਕੋਚਰ ਅਤੇ ਸੰਸਥਾਪਕ / ਪ੍ਰਧਾਨ ਡਾ ਰਵਿੰਦਰ ਕੌਰ ਭਾਟੀਆ ਦੀ ਯੋਗ ਅਗਵਾਈ ਹੇਠ ਕਰਵਾਈ ਗਈ। ਇਸ ਵਿਚ ਨੀਦਰਲੈਂਡ ਵਿਚ ਰਹਿਣ ਵਾਲੀ ਸਾਹਿਤਕਾਰਾ ਕੌਰ ਬਿੰਦ ਦੀ ਕਿਤਾਬ ” ਬੋਲੀ ਮੈਂ ਪਾਵਾਂ ” ਦਾ ਪੁਸਤਕ ਵਿਮੋਚਨ ਅਤੇ ਕਵੀ ਦਰਬਾਰ ਕਰਵਾਇਆ ਗਿਆ। ਪੁਸਤਕ ਤੇ ਪਰਚਾ ਮੁੰਬਈ ਵਿਚ ਰਹਿਣ ਵਾਲੀ ਫਿਲਮ ਜਗਤ ਦੀ ਮਸ਼ਹੂਰ ਅਦਾਕਾਰਾ ਅਤੇ ਲੇਖਿਕਾ ਕੁਲਬੀਰ ਬਡੇਸਰੋਂ ਨੇ ਬੜੇ ਹੀ ਵਿਲੱਖਣ ਅੰਦਾਜ਼ ਅਤੇ ਬਾਰੀਕੀ ਨਾਲ ਪੜ੍ਹਿਆ। ਪ੍ਰੋਗਰਾਮ ਦਾ ਸੰਚਾਲਨ ਸਭਾ ਦੇ ਮੁੱਖ ਸਲਾਹਕਾਰ ਮੀਤਾ ਖੰਨਾ ਨੇ ਬੜੇ ਹੀ ਉਮਦਾ ਤਰੀਕੇ ਨਾਲ ਕੀਤਾ ਅਤੇ ਸਭ ਤੋਂ ਵਾਹ ਵਾਹ ਖੱਟੀ। ਇਸ ਵਿਚ ਵਿਸ਼ੇਸ਼ ਮਹਿਮਾਨ ਕੁਲਵੰਤ ਕੌਰ ਚੰਨ, ਹਾਫ਼ਿਜ਼ ਸਾਦਿਕ ਫਿਦਾ, ਗਰਿਮਾ ਕਵਾਠੇਕਰ, ਹਰਸਿਮਰਤ ਕੌਰ, ਮਕਸੂਦ ਚੌਧਰੀ, ਨਦੀਮ ਅਫ਼ਜ਼ਲ, ਡਾ ਹਰਜੀਤ ਸਿੰਘ ਸੱਧਰ, ਕੌਰ ਬਿੰਦ, ਫਿਲਮੀ ਅਦਾਕਾਰ ਸਤੀਸ਼ ਸੰਭਵ, ਡਾ ਬਸ਼ੀਰ ਗਿੱਲ ਆਸਿਮ,ਅੰਜੂ ਅਮਨਦੀਪ ਗਰੋਵਰ, ਮੀਤਾ ਖੰਨਾ ਅਤੇ ਡਾ ਰਵਿੰਦਰ ਕੌਰ ਭਾਟੀਆ ਆਦਿ ਨੇ ਬੜੇ ਹੀ ਕਾਵਿ ਮਈ ਢੰਗ ਨਾਲ ਨਜ਼ਮਾਂ,ਗ਼ਜ਼ਲਾਂ ਅਤੇ ਗੀਤਾਂ ਦੀ ਪੇਸ਼ਕਾਰੀ ਕੀਤੀ। ਅੰਤ ਵਿਚ ਸਭਾ ਦੀ ਪ੍ਰਧਾਨ ਡਾ ਰਵਿੰਦਰ ਕੌਰ ਭਾਟੀਆ,ਮੀਤ ਪ੍ਰਧਾਨ , ਅੰਜੂ ਅਮਨਦੀਪ ਗਰੋਵਰ , ਮੁੱਖ ਸਲਾਹਕਾਰ ਮੀਤਾ ਖੰਨਾ ਅਤੇ ਜਨਰਲ ਸਕੱਤਰ ਅਮਨਬੀਰ ਸਿੰਘ ਧਾਮੀ ਨੇ ਕਿਤਾਬ ਬਾਰੇ ਆਪਣੇ ਵਿਚਾਰ ਦਿੱਤੇ ਅਤੇ ਸਭ ਦਾ ਕਾਵਿ ਗੋਸ਼ਟੀ ਵਿਚ ਸ਼ਿਰਕਤ ਕਰਨ ਲਈ ਤਹਿਦਿਲ ਤੋਂ ਧੰਨਵਾਦ ਕੀਤਾ। ਸਭਾ ਦੇ ਸੰਸਥਾਪਕ ਅਤੇ ਪ੍ਰਧਾਨ ਡਾ ਰਵਿੰਦਰ ਕੌਰ ਭਾਟੀਆ ਨੇ ਆਉਣ ਵਾਲੇ ਸਮੇਂ ਵਿਚ ਵੀ ਮਾਂ – ਬੋਲੀ ਲਈ ਅਜਿਹੇ ਉਪਰਾਲੇ ਕਰਣ ਦਾ ਵਾਦਾ ਕੀਤਾ। ਮਹਿਕਦੇ ਅਲਫਾਜ਼ ਸਾਹਿਤ ਸਭਾ ਦੀ ਸਤੰਬਰ ਮਹੀਨੇ ਦੀ ਕਾਵਿ ਗੋਸ਼ਟੀ ਬਹੁਤ ਸਫਲ ਹੋ ਨਿੱਬੜੀ।