ਬੇਜ਼ਮੀਨੇ ਕਿਸਾਨਾਂ ਤੇ ਖੇਤ ਕਾਮਿਆਂ ਨੂੰ ਕਰਜ਼ਾ ਰਹਿਤ ਤਹਿਤ ਵਿਧਾਇਕ ਜੀ.ਪੀ. ਨੇ ਸੌਂਪੇ 21 ਲੱਖ 45 ਹਜਾਰ ਰੁਪਏ ਦੇ ਚੈੱਕ
ਬੇਜ਼ਮੀਨੇ ਕਿਸਾਨਾਂ ਤੇ ਖੇਤ ਕਾਮਿਆਂ ਨੂੰ ਕਰਜ਼ਾ ਰਹਿਤ ਤਹਿਤ ਵਿਧਾਇਕ ਜੀ.ਪੀ. ਨੇ ਸੌਂਪੇ 21 ਲੱਖ 45 ਹਜਾਰ ਰੁਪਏ ਦੇ ਚੈੱਕ
– ਸੱਤ ਸੁਸਾਇਟੀਆਂ ਦੇ 328 ਲਾਭਪਾਤਰੀਆਂ ਨੂੰ ਰਾਹਤ
ਬੀ ਟੀ ਐੱਨ ਬਸੀ ਪਠਾਣਾ, 03 ਸਤੰਬਰ 2021
ਇਸ ਮੌਕੇ ਕਲੋੜ ਦੇ ਐਸ ਡੀ ਰਿਜੋਰਟ ਵਿੱਚ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਸ.ਗੁਰਪ੍ਰੀਤ ਸਿੰਘ ਜੀ ਪੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੇ ਕਰੀਬ 02.85 ਲੱਖ ਬੇਜ਼ਮੀਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ 520 ਕਰੋੜ ਰੁਪਏ ਦੀ ਕਰਜ਼ਾ ਰਾਹਤ ਦਿੱਤੀ ਜਾ ਰਹੀ ਹੈ, ਜਿਸ ਨਾਲ ਇਸ ਵਰਗ ਨੂੰ ਵੱਡੀ ਰਾਹਤ ਮਿਲੇਗੀ ਤੇ ਉਨ੍ਹਾਂ ਦੀ ਜ਼ਿੰਦਗੀ ਬਿਹਤਰ ਬਣ ਸਕੇਗੀ ਅਤੇ ਸੂਬਾ ਦੀ ਤਰੱਕੀ ਦੀ ਰਫ਼ਤਾਰ ਤੇਜ਼ ਹੋਵੇਗੀ।
ਪੰਜਾਬ ਸਰਕਾਰ ਕਿਸਾਨਾਂ, ਬੇਜ਼ਮੀਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਨਾਲ ਨਾਲ ਮੋਢੇ ਨਾਲ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਨ੍ਹਾਂ ਸਾਰੇ ਵਰਗਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ ਹੈ ਤੇ ਇਨ੍ਹਾਂ ਦੀਆਂ ਮੁਸ਼ਕਲਾਂ ਦੇ ਹੱਲ ਤੇ ਇਨ੍ਹਾਂ ਦੀ ਜ਼ਿੰਦਗੀ ਦੀ ਬਿਹਤਰੀ ਲਈ ਦਿਨ ਰਾਤ ਇੱਕ ਕਰ ਕੇ ਸਿਰਤੋੜ ਯਤਨ ਕਰ ਰਹੀ ਹੈ।
ਇਸ ਮੌਕੇ ਡੀ ਆਰ ਅਭਿਤੇਸ਼ ਸੰਧੂ, ਏ ਆਰ ਰਮਨ ਕੁਮਾਰ , ਚੇਅਰਮੈਨ ਮਾਰਕੀਟ ਕਮੇਟੀ ਸਤਵੀਰ ਸਿੰਘ ਨੌਗਾਵਾ, ਰਣਜੀਤ ਸਿੰਘ ਕਲੌੜ, ਗਿਆਨ ਸਿੰਘ ਰੈਲੋਂ, ਮਨਜੀਤ ਸਿੰਘ ਸਰਪੰਚ, ਲਖਵੀਰ ਸਿੰਘ ਲਛਮਣਗੜ, ਇੰਸਪੈਕਟਰ ਹਰਮਨਦੀਪ ਬੱਲ, ਸ਼ਮਿੰਦਰ ਸਿੰਘ, ਹਰਮਨਦੀਪ ਕੌਰ, ਨਵਨੀਤ ਕੌਰ ਸੰਧੂ, ਸਾਬਕਾ ਡਾਇਰੈਕਟਰ ਹਰਭਜਨ ਸਿੰਘ, ਜਸਵੀਰ ਸਿੰਘ ਭਾਦਲਾ ਤੇ ਕਿਸਾਨ ਤੇ ਖੇਤ ਮਜ਼ਦੂਰ ਹਾਜ਼ਰ ਸਨ।