Skip to content
Advertisement
ਬੂਥ ਲੈਵਲ ਅਫ਼ਸਰਾਂ ਦੇ ਪੰਜਾਬ ਪੱਧਰੀ ਪ੍ਰਸ਼ਨੋਤਰੀ ਮੁਕਾਬਲਿਆਂ ‘ਚ ਜੇਤੂਆਂ ਦਾ ਸਨਮਾਨ
ਰਿਚਾ ਨਾਗਪਾਲ,ਪਟਿਆਲਾ 29 ਨਵੰਬਰ: 2021
ਮੁੱਖ ਚੋਣ ਅਫ਼ਸਰ ਪੰਜਾਬ ਦੀ ਅਗਵਾਈ ‘ਚ ਬੂਥ ਲੈਵਲ ਅਫ਼ਸਰਾਂ (ਬੀਐਲਓਜ਼) ਦੇ ਰਾਜ ਪੱਧਰੀ ਆਨਲਾਈਨ ਪ੍ਰਸ਼ਨੋਤਰੀ ਮੁਕਾਬਲਿਆਂ ‘ਚ ਪਟਿਆਲਾ ਜ਼ਿਲ੍ਹੇ ਦੀ 6 ਬੀਐਲਓਜ਼ ਜੇਤੂ ਰਹੇ। ਪਟਿਆਲਾ ਦੀ ਟੀਮ ਨੂੰ ਮੁੱਖ ਚੋਣਕਾਰ ਅਫ਼ਸਰ ਪੰਜਾਬ ਵੱਲੋਂ ਨੂੰ ਦਿੱਤੇ ਗਏ ਸਨਮਾਨ ਪੱਤਰ ਅੱਜ ਉਪ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਗੁਰਪ੍ਰੀਤ ਸਿੰਘ ਥਿੰਦ ਨੇ ਪ੍ਰਦਾਨ ਕੀਤੇ।
ਇਸ ਮੌਕੇ ਉਨ੍ਹਾਂ ਬੂਥ ਲੈਵਲ ਅਫ਼ਸਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੀਐਲਓਜ਼ ਚੋਣ ਪ੍ਰਣਾਲੀ ਦੀ ਰੀੜ ਦੀ ਹੱਡੀ ਹਨ। ਇਸ ਕਰਕੇ ਜੇ ਕਿਸੇ ਵੀ ਸਿਸਟਮ ਦੀ ਨੀਂਹ ਮਜ਼ਬੂਤ ਹੋਵੇਗੀ ਤਾਂ ਉਸ ਦੀਆਂ ਪ੍ਰਾਪਤੀਆਂ ਦਾ ਗਰਾਫ਼ ਉੱਪਰ ਜਾਣਾ ਸੁਭਾਵਿਕ ਹੈ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਜ਼ਿਲ੍ਹੇ ‘ਚ ਤਾਇਨਾਤ ਬੀਐਲਓਜ਼ ਜਿੱਥੇ ਚੋਣ ਪ੍ਰਣਾਲੀ ਨੂੰ ਮਜ਼ਬੂਤ ਬਣਾ ਰਹੇ ਹਨ ਉੱਥੇ ਭਾਰਤੀ ਸੰਵਿਧਾਨ ਪ੍ਰਤੀ ਵੀ ਪੂਰੀ ਜਾਣਕਾਰੀ ਰੱਖਦੇ ਹਨ ਤੇ ਵੋਟਰਾਂ ਨੂੰ ਵੀ ਇਸ ਸਬੰਧੀ ਜਾਗਰੂਕ ਕਰ ਰਹੇ ਹਨ।
ਇਸ ਮੌਕੇ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਕਿਹਾ ਕਿ ਭਾਰਤੀ ਸੰਵਿਧਾਨ ਸਬੰਧੀ ਹੋਈ ਉਕਤ ਪ੍ਰਸ਼ਨੋਤਰੀ ‘ਚ ਪਟਿਆਲਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਿਆਂ ਚੋਂ ਚੋਣਵੇਂ 6 ਬੀਐਲਓਜ ਰਾਜੇਸ਼ ਕੁਮਾਰ ਗੁਪਤਾ ਨਾਭਾ ਹਲਕਾ, ਵਿਜੇ ਬਹਾਦਰ ਪਟਿਆਲਾ ਦਿਹਾਤੀ, ਦਵਿੰਦਰ ਸਿੰਘ ਰਾਜਪੁਰਾ ਹਲਕਾ, ਵਿਕਰਮਜੀਤ ਸਿੰਘ ਘਨੌਰ ਹਲਕਾ, ਲਲਿਤ ਕੁਮਾਰ ਪਟਿਆਲਾ ਸ਼ਹਿਰੀ ਤੇ ਮਨੋਜ ਕੁਮਾਰ ਮਾੜੂ ਹਲਕਾ ਸਨੌਰ ਨੇ ਰਾਜ ਪੱਧਰ ‘ਤੇ ਜ਼ਿਲ੍ਹੇ ਦੀ ਪ੍ਰਤੀਨਿਧਤਾ ਕਰਦੇ ਹੋਏ ਰਾਜ ਪੱਧਰੀ ਸਨਮਾਨ ਹਾਸਲ ਕੀਤਾ। ਇਹ ਪ੍ਰਸ਼ਨੋਤਰੀ ਮੁਕਾਬਲਾ ਰਾਜ ਦੇ ਸਮੂਹ ਬੀਐਲਓਜ਼ ਲਈ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ‘ਚ ਕੁੱਲ 1166 ਬੂਥ ਹਨ।
ਪ੍ਰੋ. ਅੰਟਾਲ ਨੇ ਦੱਸਿਆ ਕਿ ਜ਼ਿਲ੍ਹੇ ‘ਚ ਵੋਟਰਾਂ ਨੂੰ ਮੱਤਦਾਨ ‘ਚ ਹਿੱਸਾ ਲੈਣ ਲਈ ਪ੍ਰੇਰਿਤ ਕਰਨ ਸਬੰਧੀ ਚੋਣਾਂਵ ਪਾਠਸ਼ਾਲਾ ਵੀ ਸਥਾਪਤ ਕੀਤੀਆਂ ਗਈਆਂ ਹਨ। ਜਿਨ੍ਹਾਂ ਦੇ ਵਧੀਆ ਨਤੀਜੇ ਆ ਰਹੇ ਹਨ। ਇਸ ਮੌਕੇ ਚੋਣ ਕਾਨੂੰਗੋ ਸ਼ਿਵਾਨੀ ਅਰੋੜਾ, ਸਹਾਇਕ ਜ਼ਿਲ੍ਹਾ ਨੋਡਲ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ, ਮੋਹਿਤ ਕੌਸ਼ਲ ਤੇ ਗਗਨਦੀਪ ਸਿੰਘ ਵੀ ਹਾਜ਼ਰ ਸਨ।
ਤਸਵੀਰ:- ਏਡੀਸੀ (ਜਨਰਲ) ਗੁਰਪ੍ਰੀਤ ਸਿੰਘ ਥਿੰਦ ਪੰਜਾਬ ਪੱਧਰੀ ਪ੍ਰਸ਼ਨੋਤਰੀ ‘ਚ ਜੇਤੂ ਰਹੇ ਪਟਿਆਲਾ ਜ਼ਿਲ੍ਹੇ ਦੇ ਬੀਐਲਓਜ਼ ਨੂੰ ਸਨਮਾਨਿਤ ਕਰਦੇ ਹੋਏ। ਨਾਲ ਹਨ ਸਵੀਪ ਦੇ ਜ਼ਿਲ੍ਹਾ ਨੋਡਲ ਅਫ਼ਸਰ ਪ੍ਰੋ ਗੁਰਬਖਸ਼ੀਸ਼ ਸਿੰਘ ਤੇ ਹੋਰ।
Advertisement
Advertisement
error: Content is protected !!