ਬੀਬੀਆਂ ਦੇ ਵੱਡਮੁੱਲੇ ਸਹਿਯੋਗ ਸਦਕਾ 2022 ਦੀ ਜੰਗ ਚ ਹੋਵੇਗੀ ਫਤਹਿ-ਬਰਾੜ
ਰਿਚਾ ਨਾਗਪਾਲ , ਰਾਜਪੁਰਾ 31 ਅਕਤੂਬਰ 2021
ਜਿਵੇਂ ਜਣਨੀ ਬਿਨਾਂ ਮਨੁੱਖੀ ਸਮਾਜ ਅੱਗੇ ਨਹੀ ਵੱਧ ਸਕਦਾ ਉਵੇਂ ਹੀ ਉਸ ਸਮਾਜ ਚ ਵਿਚਰਦਿਆਂ ਕਿਸੇ ਵੀ ਖੇਤਰ ਚ ਔਰਤ ਦੀ ਸ਼ਮੂਲੀਅਤ ਬਿਨ ਤਰੱਕੀ ਨਹੀ ਹੋ ਸਕਦੀ , ਚਾਹੇ ਉਹ ਸਮਾਜਿਕ,ਧਾਰਮਿਕ ਜਾ ਰਾਜਨੀਤਿਕ ਵਿਚਾਰਧਾਰਾ ਕਿਉ ਨਾ ਹੋਵੇ, ਏਸੇ ਲਈ ਸ਼੍ਰੋਮਣੀ ਅਕਾਲੀ ਦਲ ਮਾਣ ਮਹਿਸੂਸ ਕਰਦਾ ਹੈ ਕਿ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲ਼ਈ 2022 ਦੀ ਰਾਜਨੀਤਿਕ ਜੰਗ ਚ ਫਤਹਿ ਹਾਸਿਲ ਕਰਨ ਲਈ ਬੀਬੀਆਂ ਬਹੁਤ ਵੱਡਮੁੱਲਾ ਯੋਗਦਾਨ ਪਾਉਣ ਗੀਆਂ ਜਿਸ ਨਾਲ ਇਹ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗਠਜੋੜ ਪੰਜਾਬ ਦੇ ਲੋਕਾਂ ਦੀ ਸੇਵਾ ਵਿੱਚ ਹਾਜਰ ਹੋਏਗਾ।
ਇਹਨਾਂ ਸ਼ਬਦਾਂ ਦਾ ਪਰਗਟਾਵਾ ਚਰਨਜੀਤ ਸਿੰਘ ਬਰਾੜ ਬੁਲਾਰੇ ਸ਼ਰੋਮਣੀ ਅਕਾਲੀ ਦਲ ਨੇ ਬੀਬੀ ਸੀਲਮ ਸੋਹੀ ਨੂੰ ਪਾਰਟੀ ਪਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋ ਪਾਰਟੀ ਚ ਮੀਤ ਪ੍ਰਧਾਨ ਬਣਾਏ ਜਾਣ ਤੇ ਨਿਯੁਕਤੀ ਪੱਤਰ ਸੌਪਦਿਆਂ ਕੀਤਾ, ਉਹਨਾਂ ਕਿਹਾ ਕਿ ਜਿਵੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਕੇਂਦਰੀ ਮੰਤਰੀ ਭਾਰਤ ਸਰਕਾਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਨੰਨੀ ਛਾਂ ਮੁਹਿੰਮ ਤਹਿਤ ਅਨੇਕਾਂ ਭੈਣਾਂ-ਬੱਚੀਆਂ ਨੂੰ ਆਪਣੇ ਪੈਰਾ ਸਿਰ ਖੜੇ ਹੋਣ ਲਈ ਬਹੁਤ ਵੱਡੇ ਉਪਰਾਲੇ ਕੀਤੇ ਅਤੇ ਪਿਛਲੀ ਸਰਕਾਰ ਸਮੇਂ ਬੱਚੀਆਂ ਦੇ ਜੀਵਨ ਨੂੰ ਉੱਚਾ ਚੁੱਕਣ ਲਈ ਸਕੂਲਾ ਕਾਲਜਾ ਮੁਫਤ ਵਿੱਦਿਆ , ਅਤੇ ਨੇੜੇ ਦੇ ਸਕੂਲਾਂ ਵਿੱਚ ਜਾਣ ਆਉਣ ਲਈ ਮਾਈ ਭਾਗੋ ਸਕੀਮ ਤਹਿਤ ਮੁਫਤ ਸਾਇਕਲ ਦਿੱਤੇ ਗਏ ਅਤੇ ਹੁਣ ਪੰਜਾਬ ਨੂੰ ਦਿੱਤੇ 13 ਨੁਕਾਤੀ ਪ੍ਰੋਗਰਾਮ ਚ ਮਾਤਾ ਖੀਵੀ ਜੀ ਦੇ ਨਾਂ ਤੇ ਗਰੀਬ ਵਰਗ ਦੀਆਂ ਘਰ ਦੀਆਂ ਮੁੱਖੀ ਔਰਤਾ ਨੂੰ 2000 ਰੁਪਏ ਹਰ ਮਹੀਨੇ ਦੇਣ ਦਾ ਐਲਾਨ ਕੀਤਾ ਹੈ, ਜੋ ਕਿ ਔਰਤ ਦੇ ਮਾਣ ਸਨਮਾਨ ਦੇ ਰੂਪ ਵਿੱਚ ਦਿੱਤਾ ਜਾਵੇਗਾ ਅਤੇ ਲੜਕੀਆਂ ਲਈ ਨੌਕਰੀਆਂ ਵਿੱਚ 50 ਪ੍ਰਤੀਸਤ ਰਾਖਵੀਂਆਂ ਬਰਾਬਰ ਦੀ ਹਿੱਸੇਦਾਰੀ ਮਿਲੇਗੀ। ਉਹਨਾਂ ਬੀਬੀ ਨੀਲਮ ਸੋਹੀ ਨੂੰ ਪਾਰਟੀ ਵੱਲੋ ਬਖਸ਼ੇ ਮਾਣ ਸਤਿਕਾਰ ਤੇ ਵਧਾਈ ਦਿੰਦੇ ਹੋਏ ਕਿਹਾ ਕਿ ਬੀਬੀ ਜੀ ਨੇ ਜਦੋਂ ਬਨੂੰੜ ਹਲਕੇ ਤੋਂ ਚੋਣ ਲੜੀ ਸੀ ਥੋੜੀਆ ਵੋਟਾਂ ਤੇ ਹਾਰ ਗਏ ਸਨ, ਹੁਣ ਪਾਰਟੀ ਲਈ ਵੱਧ ਚੜ ਕੇ ਮਿਹਨਤ ਕਰਨਗੇ ਤਾ ਪਾਰਟੀ ਹੋਰ ਵੀ ਮਜ਼ਬੂਤ ਹੋਵੇਗੀ।
ਇਸ ਮੌਕੇ ਤੇ ਬੀਬੀ ਸੀਲਮ ਸੋਹੀ ਵੱਲੋ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆ ਕਿਹਾ ਕਿ ਜੋ ਮਾਣ ਸਨਮਾਨ ਉਹਨਾਂ ਨੂੰ ਪਾਰਟੀ ਚ ਦਿੱਤਾ ਗਿਆ ਹੈ, ਉਹ ਪੂਰੀ ਤਨਦੇਹੀ ਨਾਲ ਪਾਰਟੀ ਦੀ ਸੇਵਾ ਕਰਨਗੇ ਅਤੇ ਜਿੱਥੇ ਵੀ ਪਾਰਟੀ ਸੇਵਾ ਲਾਏਗੀ ਉਹਨੂੰ ਬਾਖੂਬੀ ਨਿਭਾਉਣਗੇ ਅਤੇ ਹਲਕਾ ਰਾਜਪੁਰਾ ਤੋਂ ਚਰਨਜੀਤ ਸਿੰਘ ਬਰਾੜ ਨੂੰ ਹਰ ਹਾਲਤ ਵਿੱਚ ਜਿੱਤਾਵਗੇ।