ਬੀਬਾ ਜੈ ਇੰਦਰ ਕੌਰ ਨੇ ਕੀਤਾ ਡੋਰ ਟੂ ਡੋਰ ਚੋਣ ਪ੍ਰਚਾਰ
ਬੀਬਾ ਜੈ ਇੰਦਰ ਕੌਰ ਨੇ ਕੀਤਾ ਡੋਰ ਟੂ ਡੋਰ ਚੋਣ ਪ੍ਰਚਾਰ
ਪਟਿਆਲਾ ਰਾਜੇਸ਼ ਗੌਤਮ, 27 ਜਨਵਰੀ 2022
ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਦੀ ਸਪੁੱਤਰੀ ਬੀਬਾ ਜੈ ਇੰਦਰ ਕੌਰ ਨੇ ਆਪਣੇ ਪਿਤਾ ਦੇ ਹੱਕ ਵਿੱਚ ਪਟਿਆਲਾ ਸ਼ਹਿਰ ਦੇ ਵੱਖ- ਵੱਖ ਇਲਾਕਿਆਂ ਵਿਚ ਜਾਕੇ ਡੋਰ ਟੂ ਡੋਰ ਚੋਣ ਪ੍ਰਚਾਰ ਕਿੱਤਾ ਅਤੇ ਉਨ੍ਹਾਂ ਲਈ ਵੋਟਾਂ ਮੰਗੀਆਂ। ਇਸ ਮੌਕੇ ਅੱਜ ਵਿਸ਼ੇਸ਼ ਤੌਰ ਤੇ ਲੀਲਾ ਭਵਨ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਰਕੇਸ਼ ਜੈਨ ਅਤੇ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਸੋਨੂੰ ਜੀ ਵੱਲੋਂ ਦੁਕਾਨ- ਦੁਕਾਨ ਜਾ ਕੇ ਜੈ ਇੰਦਰ ਕੌਰ ਨੂੰ ਚੋਣ ਪ੍ਰਚਾਰ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਲੋਕ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੇ.ਕੇ ਮਲਹੋਤਰਾ ਇਲਾਕੇ ਦੀ ਕੌਂਸਲਰ ਗੁਰਿੰਦਰ ਕੌਰ ਕਾਲੇਕਾ ਅਤੇ ਕਿਰਨ ਮੱਕੜ ਵਿਸ਼ੇਸ਼ ਤੌਰ ਤੇ ਹਾਜਰ ਸਨ। ਜੈ ਇੰਦਰ ਕੌਰ ਨੇ ਕਿਹਾ ਕਿ ਕੇਂਦਰ ਵਿਚਲੀ ਮੋਦੀ ਸਰਕਾਰ ਦੇ ਸਹਿਯੋਗ ਨਾਲ ਪੰਜਾਬ ਵਿੱਚ ਡਬਲ਼ ਇੰਜਣ ਦੀ ਸਰਕਾਰ ਬਣੇਗੀ। ਜਿਸ ਨਾਲ ਪੰਜਾਬ ਇਕ ਵਾਰ ਫਿਰ ਤਰੱਕੀ ਦੀਆਂ ਲੀਹਾਂ ਤੇ ਅੱਗੇ ਤੁਰੇਗਾ। ਇਸ ਮੌਕੇ ਐਸੋਸੀਏਸ਼ਨ ਵਲੋ ਜੈ ਇੰਦਰ ਕੌਰ ਨੂੰ ਫੁੱਲਾਂ ਦੇ ਹਾਰ ਪਾਂਕੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਇਕ ਇਕ ਵੋਟ ਕੈਪਟਨ ਅਮਰਿੰਦਰ ਸਿੰਘ ਨੂੰ ਪਵੇਗੀ। ਇਸ ਮੌਕੇ ਮਹੇਸ਼ ਕਪੂਰ, ਸੰਜੀਵ ਚੋਪੜਾ, ਰਾਹੁਲ ਗਰਗ, ਇੰਜਨੀਅਰ ਐਸ. ਪੀ ਜਿੰਦਲ ਅਤੇ ਹੋਰ ਦੁਕਾਨਦਾਰ ਹਾਜਰ ਸਨ।