ਬਿਕਰਮ ਚਾਹਲ ਵੱਲੋਂ ਹਲਕਾ ਸਨੌਰ ਵਿੱਚ ਮੁਹੱਲਾਵਾਰ ਮੀਟਿੰਗਾਂ ਸ਼ੁਰੂ
ਬਿਕਰਮ ਚਾਹਲ ਵੱਲੋਂ ਹਲਕਾ ਸਨੌਰ ਵਿੱਚ ਮੁਹੱਲਾਵਾਰ ਮੀਟਿੰਗਾਂ ਸ਼ੁਰੂ
ਰਿਚਾ ਨਾਗਪਾਲ,ਸਨੌਰ(ਪਟਿਆਲਾ) 21 ਜਨਵਰੀ 2022
ਉੱਘੇ ਸਮਾਜਸੇਵੀ ਤੇ ਪੰਜਾਬ ਲੋਕ ਕਾਂਗਰਸ ਦੇ ਸੀਨੀਅਰ ਲੀਡਰ ਬਿਕਰਮਜੀਤ ਇੰਦਰ ਸਿੰਘ ਚਾਹਲ ਵੱਲੋਂ ਜੋ ਕਿ ਸਨੌਰ ਹਲਕੇ ਤੋਂ ਚੋਣ ਲੜ੍ਹ ਰਹੇ ਨੇ ਹਲਕੇ ਵਿੱਚ ਲੋਕਾਂ ਦੀ ਮੰਗ ਤੇ ਮੁਹੱਲਾਵਾਰ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਸਰਦਾਰ ਚਾਹਲ ਵੱਲੋਂ ਅੱਜ ਹਲਕੇ ਦੇ ਪਿੰਡਾਂ ਭਾਂਖਰ, ਲਲੀਨਾ, ਦੀਵਾਨਵਾਲਾ, ਬੱਲਮਗੜ੍ਹ, ਖੁੱਡਾ ਆਦਿ ਵਿੱਚ ਮੁਹੱਲਾਵਾਰ ਮੀਟਿੰਗਾਂ ਕੀਤੀਆਂ ਗਈਆਂ, ਜਿਥੇ ਸਥਾਨਕ ਲੋਕਾਂ ਵੱਲੋਂ ਉਹਨਾਂ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਗਿਆ ਅਤੇ 20 ਫਰਵਰੀ ਨੂੰ ਪੈਣ ਵਾਲੀਆਂ ਵੋਟਾਂ ਵਿੱਚ ਭਾਰੀ ਤੋਂ ਭਾਰੀ ਗਿਣਤੀ ਵਿੱਚ ਵੋਟਾਂ ਨਾਲ ਜਤਾਉਣ ਦਾ ਯਕੀਨ ਦਿਵਾਇਆ ਗਿਆ। ਹਲਕੇ ਦੀ ਲੋਕ ਸੇਵਾ ਵਿੱਚ ਸਭ ਤੋਂ ਅੱਗੇ ਚੱਲ ਰਹੇ ਸਰਦਾਰ ਚਾਹਲ ਦੀਆਂ ਇਹਨਾਂ ਮੀਟਿੰਗਾਂ ਦੌਰਾਨ ਨੌਜਵਾਨਾਂ ਅਤੇ ਔਰਤਾਂ ਵਿੱਚ ਉਤਸ਼ਾਹ ਵੇਖਣ ਵਾਲਾ ਸੀ। ਇਹਨਾਂ ਮੀਟਿੰਗਾਂ ਦੌਰਾਨ ਸਰਦਾਰ ਚਾਹਲ ਨੇ ਵੀ ਹਲਕੇ ਦੇ ਵੋਟਰਾਂ ਨੂੰ ਇਹ ਭਰੋਸਾ ਦਿਵਾਇਆ ਕਿ ਉਹ ਵੀ ਹਲਕੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਉਹਨਾਂ ਨੇ ਇਲਾਕੇ ਦੇ ਵਿਕਾਸ ਲਈ ਬਣਾਈਆਂ ਯੋਜਨਾਵਾਂ ਬਾਰੇ ਵੀ ਲੋਕਾਂ ਨੂੰ ਜਾਣੂ ਕਰਵਾਇਆ। ਇਥੇ ਇਹ ਵੀ ਵਰਨਣਯੋਗ ਹੈ ਕਿ ਸ.ਚਾਹਲ ਵੱਲੋਂ ਇਲਾਕਾਵਾਸੀਆਂ ਖਾਸਕਰ ਨੌਜਵਾਨਾਂ ਤੇ ਔਰਤਾਂ ਲਈ ਵਿਸ਼ੇਸ਼ ਭਲਾਈ ਸਕੀਮਾਂ ਚਲਾਈਆਂ ਹੋਈਆਂ ਹਨ , ਜਿਹਨਾਂ ਤੋਂ ਕਿ ਹਲਕੇ ਦੇ ਹਜਾਰਾਂ ਵਾਸੀ ਪਹਿਲਾਂ ਹੀ ਫਾਇਦਾ ਉਠਾ ਰਹੇ ਹਨ।