ਬਿਕਰਮਜੀਤ ਚਾਹਲ ਹਲਕਾ ਸਨੌਰ ਵਿੱਚ ਲਗਾਤਾਰ ਤੂਫਾਨੀ ਦੌਰੇ ਤੇ
ਬਿਕਰਮਜੀਤ ਚਾਹਲ ਹਲਕਾ ਸਨੌਰ ਵਿੱਚ ਲਗਾਤਾਰ ਤੂਫਾਨੀ ਦੌਰੇ ‘ਤੇ
ਰਾਜੇਸ਼ ਗੌਤਮ, ਸਨੌਰ (ਪਟਿਆਲਾ) ,22 ਜਨਵਰੀ 2022
ਸਨੌਰ ਹਲਕੇ ਤੋਂ ਚੋਣ ਲੜ ਰਹੇ ਪੰਜਾਬ ਲੋਕ ਕਾਂਗਰਸ ਦੇ ਉੱਘੇ ਸਮਾਜ ਸੇਵੀ ਅਤੇ ਸੀਨੀਅਰ ਆਗੂ ਬਿਕਰਮਜੀਤ ਇੰਦਰ ਸਿੰਘ ਚਾਹਲ ਨੇ ਅੱਜ ਨਰਾਇਣਗੜ੍ਹ ਕੋਹਲੇ ਮਾਜਰਾ, ਭੰਭੂਆ (ਰਾਜੇਸ਼ ਪੰਡਿਤ) ਭਸਮੜਾ, ਦੁਧਨ ਸਾਧਾ ਦੁਧਨ ਗੁੱਜਰਾ, ਖਤੌਲੀ, ਪਤਿ ਕਰਤਾਰਪੁਰ, ਰੋਸ਼ਨਪੁਰ, ਲੀਫ ਸਲਮ, ਗਣੇਸ਼ਪੁਰ ਪਲਾਟ, ਖਰਬਗੜ੍ਹ, ਬੀਬੀਪੁਰ ਖੁਰਦ, ਜੋਧਪੁਰ, ਬੁੱਧ ਮਯੂਰ, ਰਾਮਨਗਰ ਚੁੰਨੀ ਵਾਲਾ ਆਦਿ ਪਿੰਡਾਂ ਵਿਖੇ ਸ਼ਮੂਲੀਅਤ ਕੀਤੀ। ਜਿਥੇ ਦੇ ਨੋਜਵਾਨਾਂ, ਬਜੁਰਗਾਂ ਅਤੇ ਔਰਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਜ਼ੀ ਟੀਵੀ ਦੇ ਸਰਵੇ ਵਿੱਚ ਕਿਹਾ ਗਿਆ ਹੈ ਕਿ ਹਲਕਾ ਸਨੌਰ ਦੇ ਲੋਕਾਂ ਵਿੱਚ ਸਮਾਜ ਸੇਵੀ ਚਾਹਲ ਪ੍ਰਤੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਸਰਦਾਰ ਚਾਹਲ ਨੇ ਅੱਜ ਜਿੱਥੇ ਹਲਕੇ ਦਾ ਦੌਰਾ ਕੀਤਾ ਉੱਥੇ ਹੀ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਨ੍ਹਾਂ ਮੀਟਿੰਗਾਂ ਦੌਰਾਨ ਸਰਦਾਰ ਚਾਹਲ ਨੇ ਹਲਕੇ ਦੇ ਵੋਟਰਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਵੀ ਇਲਾਕੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਉਨ੍ਹਾਂ ਇਲਾਕੇ ਦੇ ਵਿਕਾਸ ਲਈ ਬਣਾਈਆਂ ਯੋਜਨਾਵਾਂ ਬਾਰੇ ਵੀ ਲੋਕਾਂ ਨੂੰ ਜਾਣੂ ਕਰਵਾਇਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸਰਦਾਰ ਚਾਹਲ ਵੱਲੋਂ ਇਲਾਕੇ ਦੇ ਲੋਕਾਂ ਖਾਸ ਕਰਕੇ ਨੌਜਵਾਨਾਂ ਅਤੇ ਔਰਤਾਂ ਲਈ ਵਿਸ਼ੇਸ਼ ਭਲਾਈ ਸਕੀਮਾਂ ਚਲਾਈਆਂ ਗਈਆਂ ਹਨ, ਜਿਨ੍ਹਾਂ ਦਾ ਪਹਿਲਾਂ ਹੀ ਹਜ਼ਾਰਾਂ ਇਲਾਕਾ ਨਿਵਾਸੀ ਲਾਭ ਉਠਾ ਰਹੇ ਹਨ।