ਬਿਕਰਮਜੀਤ ਇੰਦਰ ਚਹਿਲ ਨੇ ਸਕੂਲੀ ਬੱਚਿਆਂ ਨੂੰ ਵੰਡੀਆਂ ਮੁਫ਼ਤ ਕਾਪੀਆਂ ਅਤੇ ਸਟੇਸ਼ਨਰੀ।
ਬਿਕਰਮਜੀਤ ਇੰਦਰ ਚਹਿਲ ਨੇ ਸਕੂਲੀ ਬੱਚਿਆਂ ਨੂੰ ਵੰਡੀਆਂ ਮੁਫ਼ਤ ਕਾਪੀਆਂ ਅਤੇ ਸਟੇਸ਼ਨਰੀ।
ਰਾਜੇਸ਼ ਗੌਤਮ,ਸਨੌਰ,(ਪਟਿਆਲਾ ) 13 ਦਸੰਬਰ: 2021
ਬੱਚਿਆਂ ਨੂੰ ਪੜ੍ਹਾਈ ਵੱਲ ਉਤਸ਼ਾਹਿਤ ਕਰਨ ਲਈ ਬਿਕਰਮਜੀਤ ਇੰਦਰ ਸਿੰਘ ਚਾਹਲ ਵੱਲੋਂ ਹਲਕਾ ਸਨੌਰ ‘ਚ ਵੱਖ-ਵੱਖ ਪਿੰਡਾਂ ਦੇ ਸਕੂਲੀ ਬੱਚਿਆਂ ਨੂੰ ਮੁਫ਼ਤ ਕਾਪੀਆਂ ਅਤੇ ਸਟੇਸ਼ਨਰੀ ਦੀ ਵੰਡ ਕੀਤੀ।ਇਸ ਮੌਕੇ ਉਹਨਾਂ ਕਿਹਾ ਕਿ ਜਿਸ ਹਲਕੇ ਦੇ ਬੱਚੇ ਪੜ੍ਹੇ ਲਿਖੇ ਹੋਵੋਗੇ ਅਤੇ ਜਿੱਥੇ ਪੜ੍ਹਾਈ ਦੀਆਂ ਸਹੂਲਤਾਂ ਵਧੇਰੇ ਹੋਣਗੀਆਂ ਉਹ ਹਲਕਾ ਹਮੇਸ਼ਾ ਤਰੱਕੀ ਦੀ ਰਾਹ ਤੇ ਚੱਲ ਪੈਂਦਾ ਹੈ।ਉਹਨਾਂ ਕਿਹਾ ਕਿ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇਸ ਹਲਕੇ ਦੀ ਕਿਸੇ ਵੀ ਸਿਆਸੀ ਆਗੂ ਨੇ ਹੁਣ ਤੱਕ ਸਾਰ ਨਹੀਂ ਲਈ ਜਿਸ ਕਾਰਣ ਇਹ ਹਲਕਾ ਕਾਫੀ ਪੱਛੜ ਗਿਆ ਹੈ।ਉਹਨਾਂ ਕਿਹਾ ਕਿ ਉਹ ਇਸ ਹਲਕੇ ਵਿੱਚ ਸਮਾਜ ਭਲਾਈ ਦੀਆਂ ਕਈ ਸਕੀਮਾਂ ਚਲਾ ਰਹੇ ਹਨ ਤਾਂ ਜੋ ਹਲਕੇ ਦੀ ਬੇਹਤਰੀ ‘ਚ ਆਪਣਾ ਯੋਗਦਾਨ ਪਾ ਸਕਣ।ਅੱਜ ਚਹਿਲ ਵੱਲੋਂ ਹਲਕੇ ਦੇ ਪਿੰਡ ਮੀਰਾਂਪੁਰ, ਧਾਂਦੀਆਂ,ਪਿੱਪਲਖੇੜੀ,ਬਡਲੀ,ਸੇਖੂਪੁਰ,ਬਡਲਾ,ਬਰਕਤਪੁਰ,ਬੁੜੇ ਮਾਜਰਾ,ਫਰਾਂਸਵਾਲਾ,ਲੇਹਲ ਜੰਗੀਰ,ਰੋਹੜ ਜੰਗੀਰ, ਬੁੱਧਮੋਰ,ਸਾਦਿਕਪੁਰ,ਜੋਧਪੁਰ,ਜਗਤਪੁਰਾ,ਧਰਮਕੋਟ ਬਾਜੀਗਰ ਬਸਤੀ, ਖਾਂਸੀਆਂ,ਫਤਿਹਪੁਰ ਰਾਜਪੂਤਾਂ,ਮਹਿਮਦਪੁਰ ਛੰਨਾ,ਰਾਮ ਨਗਰ ਚੁੰਨੀਵਾਲਾ ਆਦਿ ਪਿੰਡਾਂ ‘ਚ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੂੰ ਮੁਫ਼ਤ ਕਾਪੀਆਂ ਅਤੇ ਸਟੇਸ਼ਨਰੀ ਦੀ ਵੰਡ ਕੀਤੀ ।ਇਸ ਮੌਕੇ ਬਿਕਰਮਜੀਤ ਚਹਿਲ ਦੇ ਨਾਲ ਜਗਸੀਰ ਸਿੰਘ,ਹਰਮੀਤ ਸਿੰਘ ਠੁਕਰਾਲ,ਸੌਰਵਦੀਪ ਸਿੰਘ,ਆਤਮਜੀਤ ਸਿੰਘ,ਸੁਖਦਰਸ਼ਨ ਸਿੰਘ ਮਾਨ, ਹਰਜਿੰਦਰ ਸਿੰਘ ਖਿਆਲਾਂ ਤੋਂ ਇਲਾਵਾ ਵੱਡੀ ਗਿਣਤੀ ‘ਚ ਸਕੂਲੀ ਬੱਚੇ ਅਤੇ ਉਹਨਾਂ ਦੇ ਮਾਪੇ ਹਾਜ਼ਰ ਸਨ।
ਫੋਟੋ ਕੈਪਸ਼ਨ:- ਬਿਕਰਮਜੀਤ ਚਹਿਲ ਵੱਖ ਵੱਖ ਪਿੰਡਾਂ ਦੇ ਬੱਚਿਆਂ ਨੂੰ ਕਾਪੀਆਂ ਅਤੇ ਸਟੇਸ਼ਨਰੀ ਵੰਡਦੇ ਹੋਏ।