ਬਿਕਰਮਜੀਤ ਇੰਦਰ ਚਹਿਲ ਦੇ ਸਮਰਥਕਾਂ ਨੇ ਚੋਣ ਮੁਹਿੰਮ ਨੂੰ ਦਿੱਤਾ ਵੱਡਾ ਹੁਲਾਰਾ ਕਾਫਲੇ ਬਣਾ ਕੇ
ਬਿਕਰਮਜੀਤ ਇੰਦਰ ਚਹਿਲ ਦੇ ਸਮਰਥਕਾਂ ਨੇ ਚੋਣ ਮੁਹਿੰਮ ਨੂੰ ਦਿੱਤਾ ਵੱਡਾ ਹੁਲਾਰਾ ਕਾਫਲੇ ਬਣਾ ਕੇ
ਰਿਚਾ ਨਾਗਪਾਲ,ਪਟਿਆਲਾ, 1 ਫਰਵਰੀ 2022
ਵਿਧਾਨ ਸਭਾ ਹਲਕਾ ਸਨੌਰ ਤੋਂ ਪੰਜਾਬ ਲੋਕ ਕਾਂਗਰਸ ਪਾਰਟੀ, ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ(ਸੰਯੁਕਤ) ਦੇ ਸਾਂਝੇ ਉਮੀਦਵਾਰ ਬਿਕਰਮਜੀਤ ਇੰਦਰ ਸਿੰਘ ਚਹਿਲ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਦੂਜੇ ਦਿਨ ਵੱਖ ਵੱਖ ਪਿੰਡਾਂ, ਕਸਬਿਆਂ ਵਿੱਚ ਉਨ੍ਹਾਂ ਦੇ ਸਮਰਥਕਾਂ ਨੇ ਸ਼ੁਰੂਆਤ ਵਿੱਚ ਹੀ ਮੁਹਿੰਮ ਨੂੰ ਵੱਡਾ ਹੁਲਾਰਾ ਦਿੱਤਾ। ਅੱਜ ਪਿੰਡਾਂ ਤੇ ਕਸਬਿਆਂ ਵਿੱਚ ਵੱਖ ਵੱਖ ਟੀਮਾਂ ਬਣਾ ਕੇ ਸੈਂਕੜੇ ਸਮਰਥਕਾਂ ਨੇ ਘਰ ਘਰ ਜਾ ਕੇ ਬਿਕਰਮਜੀਤ ਇੰਦਰ ਸਿੰਘ ਚਹਿਲ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਸਰਦਾਰ ਚਹਿਲ ਦੇ ਸਮਰਥਕਾਂ ਨੇ ਉਨ੍ਹਾਂ ਵੱਲੋਂ ਸਮਾਜ ਭਲਾਈ ਦੇ ਕੀਤੇ ਗਏ ਕੰਮਾਂ ਨੂੰ ਲੋਕਾਂ ਤੱਕ ਪਹੁੰਚਾਉਂਦਿਆਂ ਉਹਨਾਂ ਨੂੰ ਇਕ ਵਾਰ ਮੌਕਾ ਦੇਣ ਦੀ ਅਪੀਲ ਕੀਤੀ। ਸਮਰਥਕਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਇਕ ਚੰਗੇ ਪੜ੍ਹੇ ਲਿਖੇ, ਇਮਾਨਦਾਰ, ਸਮਾਜ ਸੇਵੀ ਕੰਮਾਂ ਵਿੱਚ ਹਰ ਸਮੇਂ ਰੁਝੇ ਰਹਿਣ ਵਾਲੇ ਸੂਝਵਾਨ ਨੌਜਵਾਨ ਸ. ਚਹਿਲ ਨੂੰ ਆਪਣੀ ਕੀਮਤੀ ਵੋਟ ਦੇਣ। ਵਰਕਰਾਂ ਨੇ ਬਿਕਰਮ ਚਹਿਲ ਵੱਲੋਂ ਸਨੌਰ ਹਲਕੇ ਦੇ ਨੌਜਵਾਨਾਂ ਲਈ ਖੇਡ ਖੇਤਰ ਵਾਸਤੇ ਕੀਤੇ ਉਪਰਾਲੇ, ਗਰੀਬਾਂ ਲੋਕਾਂ ਦੀ ਫੜ੍ਹੀ ਬਾਂਹ, ਔਰਤਾਂ ਦੇ ਲਈ ਕੀਤੇ ਗਏ ਸ਼ਲਾਘਾਯੋਗ ਕੰਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹਾਕੀ ਬਾਲ ਦੇ ਚੋਣ ਨਿਸ਼ਾਨ ਉਤੇ ਮੋਹਰ ਲਗਾਕੇ ਸ.ਚਹਿਲ ਨੂੰ ਇਕ ਮੌਕਾ ਦੇਣ ਦੀ ਅਪੀਲ ਕੀਤੀ। ਸਮਰਥਕਾਂ ਨੇ ਘਰ ਘਰ ਜਾ ਕੇ ਲੋਕਾਂ ਨੂੰ ਇਹ ਵੀ ਕਿਹਾ ਕਿ ਜੋ ਵਿਅਕਤੀ ਪਹਿਲਾਂ ਕਿਸੇ ਅਹੁੱਦੇ ਤੋਂ ਬਿਨਾਂ ਸਾਡੇ ਨਾਲ ਖੜ੍ਹਦਾ ਰਿਹਾ, ਹੁਣ ਸਾਡਾ ਉਸ ਵਿਅਕਤੀ ਨਾਲ ਖੜ੍ਹਨ ਦਾ ਮੌਕਾ ਹੈ ਅਤੇ ਸਾਨੂੰ ਪਾਰਟੀਬਾਜ਼ੀ ਤੋਂ ਉਪਰ ਉਠਕੇ ਇਕ ਸੁਲਝੇ ਹੋਏ ਨੌਜਵਾਨ ਉਮੀਦਵਾਰ ਸ. ਚਹਿਲ ਨੂੰ ਹਲਕੇ ਤੋਂ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਣਾ ਚਾਹੀਦਾ ਹੈ ਤਾਂ ਜੋ ਇਸ ਅਣਗੌਲੇ ਹਲਕੇ ਦਾ ਵੀ ਵਿਕਾਸ ਹੋ ਸਕੇ।