Skip to content
Advertisement
ਬਲਾਕ ਬਠਿੰਡਾ ਦੀ ਸਾਧ ਸੰਗਤ ਨੇ ਬਿਰਧ ਆਸ਼ਰਮ ’ਚ ਫਰੂਟ ਕਿੱਟਾਂ ਵੰਡੀਆਂ
ਅਸ਼ੋਕ ਵਰਮਾ,ਬਠਿੰਡਾ, 12 ਦਸੰਬਰ 2021
ਡੇਰਾ ਸੱਚਾ ਸੌਦਾ ਬਲਾਕ ਬਠਿੰਡਾ ਦੀ ਸਾਧ ਸੰਗਤ ਵੱਲੋਂ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੀ ਅਗਵਾਈ ਵਿਚ ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ ਅੱਜ ਟਰੱਸਟ ਮੰਦਿਰ ਸ੍ਰੀ ਰਾਮ ਚੰਦਰ ਜੀ ਬਿਰਧ ਆਸ਼ਰਮ, ਬਠਿੰਡਾ ’ਚ ਜਰੂਰਤਮੰਦਾਂ ਨੂੰ ਫਰੂਟ ਕਿੱਟਾਂ ਵੰਡੀਆਂ ਗਈਆਂ। ਬਜੁਰਗਾਂ ਨੇ ਫਰੂਟ ਕਿੱਟਾਂ ਪ੍ਰਾਪਤ ਕਰਕੇ ਸਾਧ ਸੰਗਤ ਦਾ ਇਸ ਨੇਕ ਕਾਰਜ ਲਈ ਤਹਿਦਿਲੋਂ ਧੰਨਵਾਦ ਕੀਤਾ। ਇਸ ਮੌਕੇ ਬਿਰਧ ਆਸ਼ਰਮ ਦੇ ਜਨਰਲ ਸਕੱਤਰ ਪਵਨ ਮਿੱਤਲ ਨੇ ਡੇਰਾ ਸ਼ਰਧਾਲੂਆਂ ਦਾ ਬਿਰਧ ਆਸ਼ਰਮ ਵਿਚ ਫਰੂਟ ਕਿੱਟਾਂ ਵੰਡਣ ਤੇ ਧੰਨਵਾਦ ਕਰਦਿਆਂ ਅੱਗੇ ਤੋਂ ਵੀ ਇਸੇ ਤਰਾਂ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ 45 ਮੈਂਬਰ ਪੰਜਾਬ ਗੁਰਦੇਵ ਸਿੰਘ ਇੰਸਾਂ ਨੇ ਕਿਹਾ ਕਿ ਡੇੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ ਦਸੰਬਰ ਦੇ ਮਹੀਨੇ ਵਿਚ ਆਪਣੇ ਮੁਰਸ਼ਿਦ-ਏ-ਕਾਮਿਲ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਯਾਦ ਵਿਚ ਵੱਡੀ ਗਿਣਤੀ ’ਚ ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ। ਇਹ ਸਿਲਸਿਲਾ 1 ਦਸੰਬਰ ਤੋਂ ਲਗਾਤਾਰ ਜਾਰੀ ਹੈ ਅੱਜ ਵੀ ਜ਼ਿਲਾ ਬਠਿੰਡਾ ਦੀ ਸਾਧ ਸੰੰਗਤ ਵੱਲੋਂ ਵੱਖ-ਵੱਖ ਥਾਵਾਂ ਤੇ ਮਾਨਵਤਾ ਭਲਾਈ ਦੇ ਕਾਰਜ ਕੀਤੇ ਗਏ ਹਨ ਜਿਸ ਤਹਿਤ ਬਲਾਕ ਬਠਿੰਡਾ ਦੀ ਸਾਧ ਸੰਗਤ ਨੇ ਅੱਜ ਅਮਰੀਕ ਸਿੰਘ ਰੋਡ ਤੇ ਸਥਿਤ ਬਿਰਧ ਆਸ਼ਰਮ ਵਿਚ ਬਜੁਰਗਾਂ ਨੂੰ ਫਰੂਟ ਕਿੱਟਾਂ ਵੰਡੀਆਂ ਹਨ। ਉਨਾਂ ਕਿ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਦਿਨ ਰਾਤ ਮਾਨਵਤਾ ਭਲਾਈ ਦੇ ਕਾਰਜਾਂ ’ਚ ਲੱਗੀ ਹੋਈ ਹੈ ਅਤੇ ਅੱਗੇ ਤੋੋਂ ਵੀ ਵੱਧ ਚੜਕੇ ਇਸੇ ਤਰਾਂ ਮਾਨਵਤਾ ਭਲਾਈ ਦੇ ਕਾਰਜ ਕਰਦੀ ਰਹੇਗੀ। ਇਸ ਮੌਕੇ ਟਰੱਸਟ ਮੰਦਿਰ ਸ੍ਰੀ ਰਾਮ ਚੰਦਰ ਜੀ ਬਿਰਧ ਆਸ਼ਰਮ ਦੇ ਐਗਜੀਕਿਊਟਿਵ ਮੈਂਬਰ ਰਾਮਜੀ ਦਾਸ ਗਰਗ, ਮੈਨੇਜਰ ਵਿਜੇ ਗੁਪਤਾ, 45 ਮੈਂਬਰ ਪੰਜਾਬ ਸੇਵਕ ਸਿੰਘ ਇੰਸਾਂ, ਰਣਜੀਤ ਸਿੰਘ ਇੰਸਾਂ, 45 ਮੈਂਬਰ ਭੈਣਾਂ ਊਸ਼ਾ ਇੰਸਾਂ, ਮਾਧਵੀ ਇੰਸਾਂ, ਚਰਨਜੀਤ ਇੰਸਾਂ, ਜ਼ਿਲਾ ਸੁਜਾਣ ਰਮਾ ਇੰਸਾਂ, ਬਲਾਕ ਭੰਗੀਦਾਸ ਸੁਨੀਲ ਇੰਸਾਂ, 15 ਮੈਂਬਰ ਮਨੋਜ ਇੰਸਾਂ, ਗਗਨ ਇੰਸਾਂ, ਸੁਜਾਨ ਭੈਣਾਂ ਨੀਸ਼ਾ ਇੰਸਾਂ, ਵੀਨਾ ਇੰਸਾਂ ਅਤੇ ਹੋਰ ਸੇਵਾਦਾਰ ਹਾਜਰ ਸਨ।
Advertisement
Advertisement
error: Content is protected !!