PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਸੱਜਰੀ ਖ਼ਬਰ

ਬਰਨਾਲਾ ਵਿਖੇ ਬੈਂਕਰਜ਼ ਦੀ ਜ਼ਿਲ੍ਹਾ ਸਲਾਹਕਾਰ ਸੰਮਤੀ ਦੀ ਤਿਮਾਹੀ ਮੀਟਿੰਗ

Advertisement
Spread Information

ਬਰਨਾਲਾ ਵਿਖੇ ਬੈਂਕਰਜ਼ ਦੀ ਜ਼ਿਲ੍ਹਾ ਸਲਾਹਕਾਰ ਸੰਮਤੀ ਦੀ ਤਿਮਾਹੀ ਮੀਟਿੰਗ


ਪਰਦੀਪ ਕਸਬਾ  , ਬਰਨਾਲਾ, 11 ਸਤੰਬਰ 2021

ਸਟੇਟ ਬੈਂਕ ਆਫ਼ ਇੰਡੀਆ ਲੀਡ ਬੈਂਕ ਆਫ਼ਿਸ ਬਰਨਾਲਾ ਵੱਲੋਂ ਜ਼ਿਲੇ ਦੀ 58ਵੀਂ, ਜੂਨ 2021 ਦੀ ਤਿਮਾਹੀ ਜ਼ਿਲ੍ਹਾ ਸਲਾਹਕਾਰ ਸੰਮਤੀ, ਜ਼ਿਲ੍ਹਾ ਸਲਾਹਕਾਰ ਰੀਵਿਊ ਸੰਮਤੀ ਅਤੇ ਜ਼ਿਲ੍ਹਾ ਲੈਵਲ ਸਕਿਉਰਟੀ ਸੰਮਤੀ ਦੀ ਮੀਟਿੰਗ ਸ਼੍ਰੀ ਤੇਜ਼ ਪ੍ਰਤਾਪ ਸਿੰਘ ਫੂਲਕਾ (ਡਿਪਟੀ ਕਮਿਸ਼ਨਰ, ਬਰਨਾਲਾ) ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸਾਲ 2021-22 ਦੀ ਜੂਨ 2021 ਦੀ ਤਿਮਾਹੀ ਤੱਕ ਕਰਜ਼ਾ ਯੋਜਨਾ ਅਧੀਨ ਕਰਜ਼ਿਆਂ ਦੀ ਵੰਡ ਅਤੇ ਸਰਕਾਰ ਦੀਆਂ ਵੱਖ-ਵੱਖ ਸ਼ਕੀਮਾਂ ਬਾਰੇ ਜਾਣੂ ਕਰਵਾਇਆਂ ਗਿਆ। ਸ਼੍ਰੀ ਨਵਲ ਰਾਮ (ਵਧੀਕ ਡਿਪਟੀ ਕਮਿਸ਼ਨਰ, (ਵਿਕਾਸ), ਬਰਨਾਲਾ ਵੀ ਮੀਟਿੰਗ ਵਿੱਚ ਮੌਜੂਦ ਰਹੇ।

        ਜ਼ਿਲ੍ਹਾ ਲੈਵਲ ਸਕਿਉਰਟੀ ਸੰਮਤੀ ਵਿੱਚ ਸ੍ਰੀ ਬਰਿਜ ਮੋਹਨ (ਡੀ.ਐਸ.ਪੀ (ਡੀ), ਪੰਜਾਬ ਪੁਲਿਸ, ਬਰਨਾਲਾ) ਵੱਲੋਂ ਬੈਂਕਾਂ ਨੂੰ ਸੀ.ਸੀ.ਟੀ.ਵੀ ਕੈਮਰਿਆਂ ਦੀ ਸਮੇਂ-ਸਮੇਂ ਤੇ ਸਫ਼ਾਈ ਕਰਨ, ਸੀ.ਸੀ.ਟੀ.ਵੀ ਦੀਆਂ ਫੂਟੈਜ਼ ਅਤੇ ਰਿਕਾਰਡਿੰਗ  ਸੁਰੱਖ਼ਿਅਤ ਰੱਖਣ ਲਈ ਕਿਹਾ। ਸ਼੍ਰੀ ਸ਼ਿਵ ਰਾਜ ਬਰਾੜ (ਚੀਫ਼ ਸਕਿਉਰਟੀ ਅਫ਼ਸਰ, ਸਟੇਟ ਬੈਂਕ ਆਫ ਇੰਡਿਆਂ, ਬਠਿੰਡਾ ) ਨੇ ਦੱਸਿਆ ਕਿ ਸਕਿਊਰਟੀ ਗਾਰਡਾਂ ਦੀਆਂ ਬਦਲੀਆਂ ਸਮੇਂ ਗੰਨ ਲਾਇਸੈਂਸ ਵਿੱਚ ਨਾਮ ਬਦਲਣ ਨੂੰ ਲੈ ਕੇ ਸਮੱਸਿਆਂ ਆਉਂਦੀ ਹੈ। ਜਿਸ ਨੂੰ ਕਿ ਸ੍ਰੀ ਬਰਿਜ ਮੋਹਨ (ਡੀ.ਐਸ.ਪੀ (ਡੀ), ਪੰਜਾਬ ਪੁਲਿਸ, ਬਰਨਾਲਾ) ਨੇ ਹੱਲ ਕਰਨ ਦਾ ਭਰੋਸਾ ਦਿੱਤਾ।

        ਸ਼੍ਰੀ ਮਹਿੰਦਰਪਾਲ ਗਰਗ (ਲੀਡ ਡਿਸਟ੍ਰਿਕਟ ਮੈਨੇਜਰ, ਬਰਨਾਲਾ) ਨੇ ਮੀਟਿੰਗ ਦਾ ਏਜੰਡਾ ਪੇਸ਼ ਕਰਦੇ ਹੋਏ ਦੱਸਿਆ ਕਿ 2021-22 ਦੀ ਯੋਜਨਾ ਅਧੀਨ ਬਰਨਾਲਾ ਜ਼ਿਲ੍ਹੇ ਵਿੱਚ ਬੈਂਕਾਂ ਨੇ ਜੂਨ 2021 ਦੀ ਖ਼ਤਮ ਹੋਣ ਵਾਲੀ ਤਿਮਾਹੀ ਤੱਕ ਤਰਜ਼ੀਹੀ ਖੇਤਰ ਵਿੱਚ 1189 ਕਰੋੜ ਰੁਪਏ ਦੇ ਕਰਜ਼ੇ ਵੰਡੇ। ਜਿਸ ਵਿੱਚ ਸਭ ਤੋਂ ਵੱਧ ਖੇਤੀਬਾੜ੍ਹੀ ਖੇਤਰ ਲਈ 912 ਕਰੋੜ ਰੁਪਏ ਦੇ ਕਰਜ਼ੇ ਵੰਡੇ। ਰਿਜ਼ਰਵ ਬੈਂਕ ਦੇ ਤੈਅ ਮਾਣਕਾਂ ਅਨੁਸਾਰ ਬੈਂਕਾਂ ਦੀ ਕਰਜਾਂ ਜਮ੍ਹਾਂ ਅਨੁਪਾਤ 60 ਪ੍ਰਤੀਸ਼ਤ ਹੋਣੀ ਜ਼ਰੂਰੀ ਹੈ।ਬਰਨਾਲਾ ਜ਼ਿਲ੍ਹਾਂ ਦੀ ਇਹ ਅਨੁਪਾਤ 77.64 ਪ੍ਰਤੀਸ਼ਤ ਹੈ ਜ਼ੋ ਕਿ ਇਸ ਨਾਲੋਂ ਕਿਤੇ ਵੱਧ ਹੈ।

        ਸ਼੍ਰੀ ਤੇਜ਼ ਪ੍ਰਤਾਪ ਫੂਲਕਾ, ਡਿਪਟੀ ਕਮਿਸ਼ਨਰ, ਬਰਨਾਲਾ ਨੇ ਸਾਰੇ ਬੈਂਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਾਰੇ ਸਰਕਾਰੀ ਮਹਿਕਮਿਆਂ ਦੀਆਂ ਬਕਾਇਆ ਕਰਜ਼ਿਆਂ ਦੀਆਂ ਦਰਖ਼ਾਸਤਾਂ ਨੂੰ ਜ਼ਲਦੀ ਤੋਂ ਜ਼ਲਦੀ ਨਿਪਟਾਉਣ। ਸਾਰੇ ਸਰਕਾਰੀ ਏਜੰਸੀਆਂ ਦੇ ਅਧਿਕਾਰੀ ਅਤੇ ਬੈਂਕ ਅਧਿਕਾਰੀ ਮਿਲਕੇ ਇਹਨਾਂ ਬਕਾਇਆ ਪਈਆਂ ਦਰਖਾਸਤਾਂ ਦਾ 30 ਸਤੰਬਰ ਤੱਕ ਨਿਪਟਾਰਾ ਕਰਨ। ਅੱਗੇ ਉਹਨਾਂ ਨੇ ਬੈਂਕ ਅਧਿਕਾਰੀਆਂ ਨੂੰ ਸੈਲਫ਼ ਹੈਲਫ਼ ਗਰੁੱਪਾਂ ਦੇ ਪੈਡਿੰਗ ਖਾਤੇ ਇੱਕ ਹਫ਼ਤੇ ਵਿੱਚ ਖੋਲਣ ਦੀ ਹਦਾਇਤ ਦਿੱਤੀ ਅਤੇ ਉਹਨਾਂ ਦੀਆਂ ਬਾਕੀ ਰਹਿੰਦੀਆਂ ਸੀ.ਸੀ.ਐਲ ਲਿਮਟਾਂ ਮੰਨਜ਼ੂਰ ਕਰਨ ਲਈ ਕਿਹਾ। ਉਹਨਾਂ ਨੇ ਕੇਦਰੀ ਸਰਕਾਰ ਦੀਆਂ ਪ੍ਰਧਾਨ ਮੰਤਰੀ ਦੇ ਨਾਮ ਤੇ ਚਲਦੀਆਂ ਬੀਮੇ ਅਤੇ ਪੈਨਸਨ ਦੀਆਂ ਸਕੀਮਾਂ ਤੋਂ ਲੋਕਾਂ ਨੂੰ ਕੈਂਪ ਲਗਾਕੇ ਜਾਣੂ ਕਰਵਾਉਣ ਲਈ ਕਿਹਾ।

        ਸ਼੍ਰੀ ਅਨੂਪ ਕੁਮਾਰ ਸ਼ਰਮਾ (ਏ.ਜੀ.ਐਮ ਆਰ.ਬੀ.ਆਈ) ਨੇ ਸੈਲਫ਼ਹੈਲਪ ਗੁਰੱਪ, ਏ.ਟੀ.ਐਮ, ਐਫ.ਡੀ.ਆਰ ਅਤੇ ਬੈਂਕ ਲਾਕਰਾਂ ਬਾਰੇ ਆਰ.ਬੀ.ਆਈ ਦੀਆਂ ਨਵੀਆਂ ਹਦਾਇਤਾਂ ਤੋਂ ਜਾਣੂ ਕਰਵਾਇਆ।

        ਸ਼੍ਰੀ ਮਨੀਸ਼ ਗੁਪਤਾ (ਨਾਬਾਰਡ, ਕਲੱਸਟਰ ਹੈੱਡ, ਪਟਿਆਲਾ) ਨੇ ਜ਼ਿਲੇ ਵਿੱਚ ਖੇਤੀਬਾੜ੍ਹੀ ਅਤੇ ਸਹਾਇਕ ਧੰਦਿਆਂ ਬਾਰੇ ਕਰਜ਼ੇ ਵੰਡ ਦੀ ਕਾਰਜ਼ਗੁਜਾਰੀ ਬਾਰੇ ਦੱਸਿਆ ਅਤੇ ਨਾਬਾਰਡ ਵੱਲੋਂ ਜੇ.ਐਲ.ਜੀ ਗਰੁੱਪਾਂ ਅਤੇ ਹੋਰ ਰੀਫਾਇਨਾਂਸ ਦੀਆਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਦੱਸਿਆ।

        ਸ੍ਰੀ ਧਰਮਪਾਲ ਬਾਂਸਲ (ਡਾਇਰੈਕਟਰ, ਪੇਂਡੂ ਸਵੈਂਰੋਜ਼ਗਾਰ ਇੰਸਟੀਚਿਊਟ ਅਤੇ ਟਰੇਨਿੰਗ ਸੈਂਟਰ, ਬਰਨਾਲਾ) ਨੇ ਵੀ ਜੂਨ 2021 ਦੀ ਤਿਮਾਹੀਂ ਦਾ ਡੀ.ਐਲ.ਆਰ.ਏ.ਸੀ ਮੀਟਿੰਗ ਦਾ ਏਜੰਡਾ ਪੇਸ਼ ਕੀਤਾ।ਇਸ ਮੀਟਿੰਗ ਵਿੱਚ ਸਟੇਟ ਡਾਇਰੈਕਟਰ ਸ੍ਰੀ ਚਰਨਜੀਤ ਸਿੰਘ ਨੇ ਡੀ.ਸੀ ਸਾਹਿਬ ਨੂੰ ਜਿਲ੍ਹੇ ਵਿੱਚ ਲੋਕ ਜਾਗਰੂਕਤਾ ਕੈਂਪ ਲਗਵਾਕੇ ਬੈਂਕਾਂ ਦੀਆਂ ਸਕੀਮਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਦਾ ਭਰੋਸਾ ਦਿੱਤਾ।

        ਇਸ ਮੀਟਿੰਗ ਵਿੱਚ ਸ੍ਰੀ ਉਮੇਸ਼ ਮੱਤਲ ਚੀਫ਼ ਮੈਨੇਜਰ, ਐਸ.ਬੀ.ਆਈ ਅਤੇ ਬਾਕੀ ਸਾਰੇ ਬੈਂਕਾਂ ਦੇ ਡੀ.ਸੀ.ਓ ਅਤੇ ਸਰਕਾਰੀ ਮਹਿਕਮਿਆਂ ਦੇ ਅਧਿਕਾਰੀ ਵੀ ਮੌਜੂਦ ਰਹੇ


Spread Information
Advertisement
Advertisement
error: Content is protected !!