Skip to content
Advertisement
ਬਜ਼ੁਰਗਾਂ ਦੀ ਸੇਵਾ ਦੇ ਉਦੇਸ਼ ਨਾਲ ਲਗਾਏ ਜਾ ਰਹੇ ਹਨ ਲੜੀਵਾਰ ਮੈਡੀਕਲ ਕੈਂਪ: ਵਿਜੈ ਇੰਦਰ ਸਿੰਗਲਾ
*ਬਾਲਦ ਕਲਾਂ ਵਿੱਚ ਲਗਾਏ ਕੈਂਪ ਦੌਰਾਨ 510 ਮਰੀਜ਼ਾਂ ਨੇ ਮੈਡੀਕਲ ਸੇਵਾਵਾਂ ਹਾਸਲ ਕੀਤੀਆਂ
ਪਰਦੀਪ ਕਸਬਾ,ਸੰਗਰੂਰ, 3 ਦਸੰਬਰ: 2021
ਬਜ਼ੁਰਗਾਂ ਨੂੰ ਕੈਂਪਾਂ ਵਿੱਚ ਸ਼ਾਮਲ ਹੋ ਕੇ ਮੈਡੀਕਲ ਸੇਵਾਵਾਂ ਹਾਸਲ ਕਰਨ ਵਿਚ ਸੁਖਾਵਾਂ ਮਹਿਸੂਸ ਹੁੰਦਾ ਹੈ ਅਤੇ ਸੇਵਾ ਦੀ ਇਹੀ ਭਾਵਨਾ ਹੀ ਕੈਂਪਾਂ ਦੇ ਆਯੋਜਨ ਦਾ ਅਸਲ ਉਦੇਸ਼ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਆਪਣੇ ਪਿਤਾ ਸਵ. ਸ੍ਰੀ ਸੰਤ ਰਾਮ ਸਿੰਗਲਾ ਦੀ ਯਾਦ ਵਿੱਚ ਪਿੰਡ ਬਾਲਦ ਕਲਾਂ ਦੀ ਸਿੰਘਾਂ ਵਾਲੀ ਧਰਮਸ਼ਾਲਾ ਵਿੱਚ ਆਯੋਜਿਤ ਮੈਡੀਕਲ ਕੈਂਪ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਉਹਨਾਂ ਦਾ ਉਦੇਸ਼ ਹੈ ਕਿ ਹਲਕਾ ਵਾਸੀ ਤੰਦਰੁਸਤ ਜੀਵਨ ਬਤੀਤ ਕਰਨ ਅਤੇ ਇਹਨਾਂ ਕੈਂਪਾਂ ਰਾਹੀਂ ਬੀਮਾਰੀਆਂ ਦਾ ਮੁੱਢਲੇ ਪੜਾਅ ‘ਚ ਪਤਾ ਲੱਗਣ ਤੇ ਜਲਦੀ ਇਲਾਜ ਸੰਭਵ ਹੋ ਸਕਦਾ ਹੈ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।
ਇਸ ਕੈਂਪ ਦੌਰਾਨ ਕੈਬਨਿਟ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਮੌਜੂਦਗੀ ਵਿੱਚ ਮਾਹਿਰ ਡਾਕਟਰਾਂ ਨੇ ਚਮੜੀ ਅਤੇ ਅੱਖ ਰੋਗਾਂ ਨਾਲ ਪ੍ਰਭਾਵਿਤ 510 ਮਰੀਜ਼ਾਂ ਦੀ ਜਾਂਚ ਕੀਤੀ ਅਤੇ ਮੁਫ਼ਤ ਦਵਾਈਆਂ ਪ੍ਰਦਾਨ ਕੀਤੀਆਂ। ਇਸ ਮੌਕੇ 35 ਮਰੀਜ਼ਾਂ ਦਾ ਨਾਮ ਅੱਖਾਂ ਦੇ ਆਪ੍ਰੇਸ਼ਨ ਕਰਵਾਉਣ ਲਈ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਮੈਡੀਸਨ ਮਾਹਿਰ ਡਾਕਟਰ ਨੇ ਵੀ ਮੌਕੇ ਉੱਤੇ ਮਰੀਜ਼ਾਂ ਦੀ ਜਾਂਚ ਕੀਤੀ। ਇਸ ਮੌਕੇ ਸ੍ਰੀ ਯੂਥ ਆਗੂ ਮੋਹਿਲ ਸਿੰਗਲਾ ਵੀ ਮੌਜੂਦ ਸਨ।
Advertisement
Advertisement
error: Content is protected !!