ਫਿਰੋਜ਼ਪੁਰ ਵਿਖੇ ਇੱਕ ਰੋਜਾ ਕੈਪਸਟੀ ਬਿਲਡਿੰਗ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ
ਫਿਰੋਜ਼ਪੁਰ ਵਿਖੇ ਇੱਕ ਰੋਜਾ ਕੈਪਸਟੀ ਬਿਲਡਿੰਗ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ
- ਸਵੱਛਤਾ ਸਰਵੇਖਣ 2022 ਦੇ ਵੱਖ- ਵੱਖ ਪਹਿਲੂਆ ਸਬੰਧੀ ਦਿੱਤੀ ਗਈ ਟ੍ਰੇਨਿੰਗ
- ਫਿਰੋਜ਼ਪੁਰ ਜਿਲ੍ਹੇ ਦੀਆਂ ਵੱਖ – ਵੱਖ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਨੂੰ ਸੋਲਿਡ ਵੇਸਟ ਸਬੰਧੀ ਦਿੱਤੀ ਟ੍ਰੇਨਿੰਗ
ਬਿੱਟੂ ਜਲਾਲਾਬਾਦੀ,ਫਿਰੋਜ਼ਪੁਰ 24 ਦਸੰਬਰ (2021 )
ਪੀ.ਐਮ.ਆਈ ਡੀ.ਸੀ ਚੰਡੀਗ੍ਹੜ ਵੱਲੋਂ ਨਿਯੁਕਤ ਕੀਤੇ ਮਾਸਟਰ ਟ੍ਰੇਨਰ ਸ਼੍ਰੀ ਸੁਖਪਾਲ ਸਿੰਘ ਸੈਨਟਰੀ ਇੰਸਪੈਕਟਰ, ਐਮ.ਆਈ.ਐਸ ਬਲਵਿੰਦਰ ਕੌਰ ਅਤੇ ਸੀ.ਐਫ ਪਵਨ ਕੁਮਾਰ ਵੱਲੋਂ ਦਫਤਰ ਨਗਰ ਕੌਂਸਲ ਫਿਰੋਜ਼ਪੁਰ ਵਿਖੇ ਫਿਰੋਜ਼ਪੁਰ ਜਿਲ੍ਹੇ ਦੀਆਂ ਨਗਰ ਕੌਂਸਲਾਂ, ਨਗਰ ਪੰਚਾਇਤਾਂ ਜੀਰਾ, ਤਲਵੰਡੀ ਭਾਈ, ਮੱਖੂ, ਮੱਲਾਂਵਾਲਾਂ ਖਾਸ, ਅਤੇ ਮੁੱਦਕੀ ਤੋਂ ਆਏ ਅਧਿਕਾਰੀਆਂ ਕਰਮਚਾਰੀਆਂ ਨੂੰ ਸਵੱਛਤਾਂ ਸਰਵੇਖਣ 2022, ਜੀ.ਐਫ.ਸੀ ਸਟਾਰ ਰੈਂਕਿੰਗ ਓ.ਡੀ.ਐਫ ਵਾਟਰ ਪਲੱਸ ,ਸਵੱਛਤਾ ਮੰਚ ਐਮ.ਆਈ.ਐਸ ਪੋਰਟਲ ਅਤੇ ਸੋਲਿਡ ਵੇਸਟ ਮੈਂਨਜਮੇਂਟ ਸਬੰਧੀ ਵਿਸਥਾਰ ਪੂਰਵਕ ਟ੍ਰੇਨਿੰਗ ਦਿੱਤੀ ਗਈ।
ਇਸ ਟ੍ਰੇਨਿੰਗ ਸੈਸ਼ਨ ਦੌਰਾਨ ਵੱਖ- ਵੱਖ ਨਗਰ ਕੌਂਸਲਾਂ ਅਤੇ ਨਗਰ ਪੰਚਇਤਾਂ ਤੋ ਆਏ ਮਿਊਂਸੀਪਲ ਇੰਜਨੀਅਰ,ਚੀਫ ਸੈਨਟਰੀ ਇੰਸਪੈਕਟਰ , ਸੈਨਟਰੀ ਇੰਸਪੈਕਟਰ, ਪ੍ਰੋਗਰਾਮ ਕੁਆਡੀਨੇਟਰ, ਡਾਟਾ ਐਂਟਰੀ ਅਪਰੇਟਰ , ਮੋਟੀਵੇਟਰਾਂ ,ਬਲਕ ਵੇਸਟ ਜਰਨੇਟਰ, ਸਫਾਈ ਕਰਮਚਾਰੀ ਅਤੇ ਵੇਸਟ ਕੂਲੇਕਟਰ ਆਦਿ ਨੂੰ ਸੋਲਿਡ ਵੇਸਟ ਦੇ ਵੱਖ- ਵੱਖ ਪਹਿਲੂਆਂ ਸਬੰਧੀ ਵਿਸਥਾਰ ਪੂਰਵਕ ਜਾਂਣਕਾਰੀ ਦਿੱਤੀ ਗਈ ਤਾਂ ਜੋ ਸਵੱਛਤਾ ਸਰਵੇਖਣ ਵਿਚ ਫਿਰੋਜ਼ਪੁਰ ਜਿਲ੍ਹੇ ਨੂੰ ਚੰਗਾ ਸਥਾਨ ਹਾਸਿਲ ਹੋ ਸਕੇ।ਇਸ ਮੌਕੇ ਤੇ ਪ੍ਰਧਾਨ ਨਗਰ ਕੌਸਲ ਫਿਰੋਜ਼ਪੁਰ ਰੋਹਿਤ ਗਰੋਵਰ, ਕਾਰਜ ਸਾਧਕ ਅਫਸਰ ਗੁਰਦਾਸ ਸਿੰਘ ਤੋ ਇਲਾਵਾ ਵੱਖ- ਵੱਖ ਨਗਰ ਕੌਂਸਲਾਂ ਨਗਰ ਪੰਚਾਇਤਾਂ ਦੇ ਅਧਿਕਾਰੀ ਕਰਮਚਾਰੀ ਮੌਜੂਦ ਸਨ।
ਅੰਤ ਵਿੱਚ ਸੈਨਟਰੀ ਇੰਸਪੈਕਟਰ ਕਮ ਮਾਸਟਰ ਟ੍ਰੇਨਰ ਸੁਖਪਾਲ ਸਿੰਘ ਵੱਲੋਂ ਦੱਸਿਆ ਗਿਆ ਕਿ ਪੀ.ਐਮ.ਆਈ. ਡੀ.ਸੀ ਦੀਆਂ ਹਦਾਇਤਾਂ ਦੀ ਪਾਲਣਾਂ ਕਰਦੇ ਹੋਏ ਉਹਨਾਂ ਨੂੰ ਨਿਰਧਾਰਿਤ ਕੀਤੀਆਂ 10 ਨਗਰ ਕੌਂਸਲਾ/ ਨਗਰ ਪੰਚਾਇਤਾਂ ਨੂੰ ਪੂਰਨ ਰੂਪ ਵਿੱਚ ਸਵੱਛਤਾ ਸਰਵੇਖਣ 2022 ਅਤੇ ਸਟਾਰ ਰੈਕਿੰਗ ਲਈ ਤਿਆਰ ਕੀਤਾ ਜਾਵੇਗਾ ਅਸੀ ਆਸ ਕਰਦੇ ਹਾਂ ਕਿ ਇਹਨਾਂ ਸ਼ਹਿਰਾਂ ਨੂੰ ਆਉਂਣ ਵਾਲੇ ਮੁਕਾਬਲਿਆ ਵਿੱਚ ਚੰਗਾ ਸਥਾਨ ਹਾਸਿਲ ਕਰਵਾਇਆ ਜਾ ਸਕੇ।