ਫਾਰਮੇਸੀ ਐਸੋਸੀਏਸ਼ਨ ਦੇ ਪ੍ਰਧਾਨ ਬਣੇ ਖੁਸ਼ਦੇਵ ਬਾਂਸਲ
ਹਰਿੰਦਰ ਨਿੱਕਾ , ਬਰਨਾਲਾ 15 ਮਈ 2022
ਪੰਜਾਬ ਰਾਜ ਫਾਰਮੇਸੀ ਅਫਸਰਜ ਐਸੋਸੀਏਸ਼ਨ ਦੀ ਜਰਨਲ ਕੌਂਸਲ ਦੇ ਫੈਸਲੇ ਅਨੁਸਾਰ ਜਿਲ੍ਹਾ ਬਰਨਾਲਾ ਦੀ ਚੋਣ ਸ੍ਰੀ ਰਾਜ ਕੁਮਾਰ ਕਾਲੜਾ ਸਟੇਟ ਅਬਜਰਬਰ ਦੀ ਨਿਗਰਾਨੀ ਹੇਠ ਹੋਈ। ਚੋਣ ਸਬੰਧੀ ਜਾਣਕਾਰੀ ਮੀਡੀਆ ਨਾਲ ਸਾਂਝੀ ਕਰਦਿਆਂ ਸਟੇਟ ਅਬਜਰਬਰ ਸ੍ਰੀ ਰਾਜ ਕੁਮਾਰ ਕਾਲੜਾ ਨੇ ਦੱਸਿਆ ਕਿ ਜਥੇਬੰਦੀ ਦੀ ਚੋਣ ਸਰਬਸੰਮਤੀ ਨਾਲ ਸੰਪੰਨ ਹੋਈ ਹੈ। ਸ੍ਰੀ ਕਾਲੜਾ ਨੇ ਦੱਸਿਆ ਕਿ ਕੋਰਮ ਪੂਰਾ ਹੋਣ ਉਪਰੰਤ ਦਿੱਤੇ ਹੋਏ ਪੈਨਲ ਨੂੰ ਜੇਤੂ ਕਰਾਰ ਦਿੱਤਾ ਗਿਆ । ਉਨ੍ਹਾਂ ਦੱਸਿਆ ਕਿ ਸ੍ਰੀ ਖੁਸ਼ਦੇਵ ਬਾਂਸਲ ਨੂੰ ਪ੍ਰਧਾਨ, ਸ੍ਰੀ ਪ੍ਰਮੋਦ ਕੁਮਾਰ ਨੂੰ ਸਕੱਤਰ, ਸ੍ਰੀ ਮਨਿੰਦਰ ਪਾਲ ਨੂੰ ਕੈਸ਼ੀਅਰ , ਸ੍ਰੀ ਮਨਜੀਤ ਸਿੰਘ ਨੂੰ ਆਡੀਟਰ ਅਤੇ ਸ੍ਰੀ ਭਾਰਤ ਭੂਸ਼ਨ ਨੂੰ ਮੁੱਖ ਸਲਾਹਕਾਰ ਚੁਣਿਆ ਗਿਆ ।
ਚੋਣ ਉਪਰੰਤ ਜਥੇਬੰਦੀ ਦੇ ਨਵੇ ਚੁਣੇ ਪ੍ਰਧਾਨ ਸ੍ਰੀ ਖੁਸ਼ਦੇਵ ਬਾਂਸਲ ਅਤੇ ਸਕੱਤਰ ਸ੍ਰੀ ਪ੍ਰਮੋਦ ਕੁਮਾਰ ਨੇ ਕਿਹਾ ਕਿ ਜਿਲ੍ਹੇ ਦੇ ਸਾਰੇ ਸਾਥੀਆਂ ਦੀਆਂ ਮੁਸ਼ਕਲਾਂ ਨੂੰ ਬਿਨਾਂ ਕਿਸੇ ਪੱਖਪਾਤ ਤੋਂ ਅਧਿਕਾਰੀਆਂ ਕੋਲੋਂ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਬਾਕੀ ਅਹੁਦੇਦਾਰਾਂ ਤੋਂ ਇਲਾਵਾ ਅਨੀਤਾ, ਰਾਮਪਾਲ, ਮੀਨਾ ਰਾਣੀ , ਨਿਸ਼ਾ ਰਾਣੀ, ਬੇਅੰਤ ਕੌਰ , ਪਰਮਜੀਤ ਕੌਰ , ਮਧੂ ਬਾਲਾ, ਕੁਲਦੀਪ ਕੌਰ, ਸ੍ਰੀ ਬ੍ਰਿਜੇਸ਼ ਕੁਮਾਰ, ਮਨਜਿੰਦਰ ਸਿੰਘ , ਸੁਰਿੰਦਰ ਮੋਹਨ , ਵਿਨੋਦ ਕੁਮਾਰ, ਰਾਜ ਕੁਮਾਰ ਬਾਂਸਲ , ਰਾਜ ਕੁਮਾਰ ਗੋਇਲ, ਨਰਿੰਦਰ ਕੁਮਾਰ ਛਾਪਾ ਸਮੇਤ ਜਥੇਬੰਦੀ ਦੇ ਪੁਰਾਣੇ ਸਾਰੇ ਅਹੁਦੇਦਾਰ ਤੇ ਮੈਂਬਰ ਵਰਿੰਦਰ ਕੁਮਾਰ, ਰਜਿੰਦਰ ਕੁਮਾਰ , ਦਰਸ਼ਨ ਕੁਮਾਰ ਆਦਿ ਹਾਜਿਰ ਸਨ।