PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਸੱਜਰੀ ਖ਼ਬਰ ਰਾਜਸੀ ਹਲਚਲ

ਫਾਰਮਾਸਿਸਟਾਂ/ਫਿਜ਼ਿਉਥਰੈਪਿਸਟ ਦੀ ਭਰਤੀ ਲਈ ਪ੍ਰੀਖਿਆ 4 ਅਕਤੂਬਰ ਨੂੰ

Advertisement
Spread Information

ਫਾਰਮਾਸਿਸਟਾਂ/ਫਿਜ਼ਿਉਥਰੈਪਿਸਟ ਦੀ ਭਰਤੀ ਲਈ ਪ੍ਰੀਖਿਆ 4 ਅਕਤੂਬਰ ਨੂੰ

*ਫਿਜ਼ਿਉਥਰੈਪੀ ਸੈਂਟਰ ਲਈ ਹੈਲਪਰ ਦੀ ਭਰਤੀ ਸਬੰਧੀ ਇੰਟਰਵਿਊ 1 ਅਕਤੂਬਰ ਨੂੰ


ਪਰਦੀਪ ਕਸਬਾ ਬਰਨਾਲਾ,  29 ਸਤੰਬਰ 2021

        ਦਫ਼ਤਰ ਰੈਡ ਕਰਾਸ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬਰਨਾਲਾ ਵੱਲੋਂ ਫਾਰਮਾਸਿਸਟਾਂ/ਫਿਜ਼ਿਉਥਰੈਪਿਸਟ ਦੀ ਭਰਤੀ ਸਬੰਧੀ ਪ੍ਰਾਪਤ ਹੋਈਆਂ ਦਰਖ਼ਾਸਤਾਂ ਦਾ ਲਿਖਤੀ ਟੈਸਟ 4 ਅਕਤੂਬਰ 2021 ਦਿਨ ਸੋਮਵਾਰ ਨੂੰ ਸਵੇਰੇ 11:00 ਵਜੇ ਮਾਸਟਰ ਮਾਈਂਡ ਇੰਸਟਚਿਊਟ, ਨਜ਼ਦੀਕ ਸ਼੍ਰੀ ਵਾਲਮੀਕਿ ਚੌਂਕ, ਬਰਨਾਲਾ ਵਿਖੇ ਹੋਵੇਗਾ। ਇਹ ਜਾਣਕਾਰੀ ਸਹਾਇਕ ਕਮਿਸ਼ਨਰ (ਜ) ਸ਼੍ਰੀ ਦੇਵਦਰਸ਼ਦੀਪ ਸਿੰਘ ਨੇ ਦਿੱਤੀ।

          ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਦੱਸਿਆ ਕਿ ਫਿਜ਼ਿਉਥਰੈਪੀ ਸੈਂਟਰ ਲਈ ਹੈਲਪਰ ਦੀ ਭਰਤੀ ਸਬੰਧੀ ਪ੍ਰਾਪਤ ਹੋਈਆਂ ਦਰਖ਼ਾਸਤਾਂ ਲਈ ਇੰਟਰਵਿਊ 1 ਅਕਤੂਬਰ 2021(ਸ਼ੁੱਕਰਵਾਰ) ਨੂੰ ਸਵੇਰੇ 11:30 ਵਜੇ ਦਫ਼ਤਰ ਰੈਡ ਕਰਾਸ, ਬਰਨਾਲਾ ਵਿਖੇ ਹੋਵਗੀ।

           ਵਧੇਰੇ ਜਾਣਕਾਰੀ ਵੈਬਸਾਈਟ www.barnala.gov.in ਤੇ ਪ੍ਰਾਪਤ ਕੀਤੀ ਜਾ ਸਕਦੀ ਹੈ।


Spread Information
Advertisement
Advertisement
error: Content is protected !!