ਫਾਜਿ਼ਲਕਾ ਜਿ਼ਲ੍ਹੇ ਵਿਚ ਸੁੱਕਰਵਾਰ ਨੂੰ 13 ਊਮੀਦਵਾਰਾਂ ਨੇ ਨਾਮਜਦਗੀਆਂ ਭਰੀਆ
ਫਾਜਿ਼ਲਕਾ ਜਿ਼ਲ੍ਹੇ ਵਿਚ ਸੁੱਕਰਵਾਰ ਨੂੰ 13 ਊਮੀਦਵਾਰਾਂ ਨੇ ਨਾਮਜਦਗੀਆਂ ਭਰੀਆ
ਬਿੱਟੂ ਜਲਾਲਾਬਾਦੀ,ਫਾਜਿ਼ਲਕਾ 28 ਜਨਵਰੀ:2022
ਜਿ਼ਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਦੱਸਿਆ ਹੈ ਕਿ ਸੁੱਕਰਵਾਰ ਨੂੰ ਜਿ਼ਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਵਿਚ 13 ਉਮੀਦਵਾਰਾਂ ਨੇ ਆਪਣੇ ਨਾਮਜਦਗੀ ਪਰਚੇ ਦਾਖਲ ਕੀਤੇ ਹਨ। ਜਿ਼ਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 79-ਜਲਾਲਾਬਾਦ ਤੋਂ ਪੂਰਨ ਚੰਦ, ਤਜਿੰਦਰ ਪਾਲ ਸਿੰਘ, ਜਗਦੀਪ ਕੰਬੋਜ਼ ਅਤੇ ਸੋਬੀਆ ਜਗਦੀਪ ਕੰਬੋਜ਼ ਨੇ ਨਾਮਜਦਗੀ ਪਰਚੇ ਦਾਖਿਲ ਕੀਤੇ ਹਨ।
ਵਿਧਾਨ ਸਭਾ ਹਲਕਾ 80 ਫਾਜਿ਼ਲਕਾ ਤੋਂ ਹੰਸ ਰਾਜ ਜ਼ੋਸਨ, ਆਗਿਆ ਰਾਣੀ, ਸੰਦੀਪ ਕੁਮਾਰ ਅਤੇ ਸੋਨੀਆ ਨੇ ਨਾਮਜਦਗੀਆਂ ਦਾਖਲ ਕੀਤੀਆਂ ਹਨ। ਵਿਧਾਨ ਸਭਾ ਹਲਕਾ 81 ਅਬੋਹਰ ਤੋਂ ਮਹਿੰਦਰ ਰਿਣਵਾਂ ਅਤੇ ਸੁਰੇਸ਼ ਕੁਮਾਰ ਸਤੀਜਾ ਨੇ ਨਾਮਜਦਗੀਆਂ ਭਰੀਆ ਹਨ।
ਵਿਧਾਨ ਸਭਾ ਹਲਕਾ 82 ਬੱਲੂਆਣਾ ਤੋਂ ਅਮਨਦੀਪ ਸਿੰਘ ਮੁਸਾਫਿਰ, ਅਮਰ ਕੌਰ ਅਤੇ ਰਾਜਿੰਦਰ ਕੌਰ ਨੇ ਨਾਮਜਦਗੀਆਂ ਭਰੀਆ ਹਨ।
ਜਿ਼ਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 1 ਫਰਵਰੀ, 2022 ਹੋਵੇਗੀ, ਜਦਕਿ ਨਾਮਜ਼ਦਗੀਆਂ ਦੀ ਪੜਤਾਲ 2 ਫਰਵਰੀ, 2022 ਨੂੰ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਉਮੀਦਵਾਰੀ ਵਾਪਸ ਲੈਣ ਦੀ ਮਿਤੀ 4 ਫਰਵਰੀ, 2022 ਨਿਸ਼ਚਤ ਕੀਤੀ ਗਈ ਹੈ।