ਫਾਜਿਲਕਾ ਜਿਲੇ ਵਿਚ ਨਾਮਜ਼ਦਗੀਆਂ ਦੇ ਆਖਰੀ ਦਿਨ 26 ਉਮੀਦਵਾਰਾਂ ਨੇ ਨਾਮਜਦਗੀਆਂ ਭਰੀਆ
ਫਾਜਿਲਕਾ ਜਿਲੇ ਵਿਚ ਨਾਮਜ਼ਦਗੀਆਂ ਦੇ ਆਖਰੀ ਦਿਨ 26 ਉਮੀਦਵਾਰਾਂ ਨੇ ਨਾਮਜਦਗੀਆਂ ਭਰੀਆ
ਬਿੱਟੂ ਜਲਾਲਾਬਾਦੀ,ਫਾਜਿਲਕਾ 1 ਫਰਵਰੀ:2022
ਜਿਲਾ ਚੋਣ ਅਫਸਰ ਕਮ ਡਿਪਟੀ ਕਮਿਸਨਰ ਸ੍ਰੀਮਤੀ ਬਬੀਤਾ ਕਲੇਰ ਨੇ ਦੱਸਿਆ ਹੈ ਕਿ ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ ਜਿਲੇ ਦੇ ਚਾਰ ਵਿਧਾਨ ਸਭਾ ਹਲਕਿਆਂ ਵਿਚ 26 ਉਮੀਦਵਾਰਾਂ ਨੇ ਆਪਣੇ ਨਾਮਜਦਗੀ ਪਰਚੇ ਦਾਖਲ ਕੀਤੇ ਹਨ।
ਜਿਲਾ ਚੋਣ ਅਫਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 79-ਜਲਾਲਾਬਾਦ ਤੋਂ ਗੁਰਮੀਤ ਸਿੰਘ (ਸ਼ੋਮਣੀ ਅਕਾਲੀ ਦਲ (ਅੰਮਿਤਸਰ)), ਮੋਹਨ ਸਿੰਘ (ਇੰਡੀਅਨ ਨੈਸ਼ਨਲ ਕਾਂਗਰਸ), ਪਰਮਪਾਲ ਸਿੰਘ (ਇੰਡੀਅਨ ਨੈਸ਼ਨਲ ਕਾਂਗਰਸ), ਕੁਲਦੀਪ ਸਿੰਘ (ਇੰਡੀਅਨ ਪਰਜਾ ਬੰਧੂ ਪਾਰਟੀ), ਕਰਮਜੀਤ ਸਿੰਘ (ਸਮਾਜਵਾਦੀ ਪਾਰਟੀ), ਮਨਪ੍ਰੀਤ ਸਿੰਘ (ਆਜ਼ਾਦ), ਬਲਜੀਤ ਸਿੰਘ (ਆਜ਼ਾਦ), ਅੰਗਰੇਜ਼ ਸਿੰਘ (ਆਜ਼ਾਦ) ਨੇ ਨਾਮਜਦਗੀ ਪਰਚੇ ਦਾਖਿਲ ਕੀਤੇ ਹਨ।
ਵਿਧਾਨ ਸਭਾ ਹਲਕਾ 80 ਫਾਜਿਲਕਾ ਤੋਂ ਹਰਕਿਰਨਜੀਤ ਸਿੰਘ (ਸ਼ੋਮਣੀ ਅਕਾਲੀ ਦਲ (ਅੰਮਿਤਸਰ)), ਗੁਰਜਿੰਦਰ ਸਿੰਘ (ਭਾਰਤੀ ਕ੍ਰਾਂਤੀਕਾਰੀ ਲਹਿਰ), ਵੀਰੂ ਸਿੰਘ (ਆਜਾਦ), ਤੇਜਾ ਸਿੰਘ (ਜੈ ਜਵਾਨ ਜੈ ਕਿਸਾਨ), ਹਰਨੇਕ ਸਿੰਘ (ਆਜਾਦ) ਨੇ ਨਾਮਜਦਗੀਆਂ ਦਾਖਲ ਕੀਤੀਆਂ ਹਨ।
ਵਿਧਾਨ ਸਭਾ ਹਲਕਾ 81 ਅਬੋਹਰ ਤੋਂ ਹੰਸ ਰਾਜ (ਆਜਾਦ), ਬਲਜਿੰਦਰ ਸਿੰਘ (ਸ਼ੋਮਣੀ ਅਕਾਲੀ ਦਲ (ਅੰਮਿਤਸਰ)), ਬਲਵੀਰ ਰਾਮ (ਰਿਬਲਿਕਨ ਪਾਰਟੀ ਆਫ ਇੰਡੀਆ), ਜਗੀਰ ਚੰਦ (ਆਜ਼ਾਦ) ਨੇ ਨਾਮਜਦਗੀਆਂ ਭਰੀਆ ਹਨ।
ਵਿਧਾਨ ਸਭਾ ਹਲਕਾ 82 ਬੱਲੂਆਣਾ ਤੋਂ ਰਾਮ ਕੁਮਾਰ (ਆਜਾਦ), ਸੁਰਿੰਦਰ ਸਿੰਘ (ਸ਼ੋਮਣੀ ਅਕਾਲੀ ਦਲ (ਅੰਮਿਤਸਰ)) , ਮੁਕੇਸ਼ ਰਾਣੀ (ਭਾਰਤੀ ਜਨਤਾ ਪਾਰਟੀ), ਅਮਨਦੀਪ ਸਿੰਘ (2 ਸੈਟ) (ਆਮ ਆਦਮੀ ਪਾਰਟੀ), ਮਨਜੀਤ ਕੌਰ (ਆਜ਼ਾਦ), ਮਨਦੀਪ ਸਿੰਘ (ਆਜ਼ਾਦ), ਸੁਰਿੰਦਰ (ਆਜ਼ਾਦ), ਰਣਜੀਤ ਸਿੰਘ (ਆਜ਼ਾਦ) ਨੇ ਨਾਮਜਦਗੀਆਂ ਭਰੀਆ ਹਨ।
ਜਿਲਾ ਚੋਣ ਅਫਸਰ ਨੇ ਦੱਸਿਆ ਕਿ ਨਾਮਜਦਗੀਆਂ ਦੀ ਪੜਤਾਲ 2 ਫਰਵਰੀ, 2022 ਨੂੰ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਉਮੀਦਵਾਰੀ ਵਾਪਸ ਲੈਣ ਦੀ ਮਿਤੀ 4 ਫਰਵਰੀ, 2022 ਨਿਸਚਤ ਕੀਤੀ ਗਈ ਹੈ।