- Homepage
- ਸੱਜਰੀ ਖ਼ਬਰ
- ਪੱਤਰਕਾਰ ਭਾਈਚਾਰੇ ਨੇ ਹਰਜੀਤ ਗਰੇਵਾਲ ਦਾ ਫੂਕਿਆ ਪੁਤਲਾ
ਪੱਤਰਕਾਰ ਭਾਈਚਾਰੇ ਨੇ ਹਰਜੀਤ ਗਰੇਵਾਲ ਦਾ ਫੂਕਿਆ ਪੁਤਲਾ
panjadmin
Posted on
ਮਹਿਲ ਕਲਾਂ ਵਿਖੇ ਹਰਜੀਤ ਗਰੇਵਾਲ ਦਾ ਫੂਕਿਆ ਪੁਤਲਾ,ਮੁੱਖ ਮਾਰਗ ‘ਤੇ ਕੀਤਾ ਰੋਸ ਪ੍ਰਦਰਸ਼ਨ
ਮਹਿਲ ਕਲਾਂ,10 ਸਤੰਬਰ (ਗੁਰਸੇਵਕ ਸਿੰਘ ਸਹੋਤਾ, ਪਾਲੀ ਵਜੀਦਕੇ )
ਕਸਬਾ ਮਹਿਲ ਕਲਾਂ ਨਾਲ ਸੰਬੰਧਿਤ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਬੀਤੇ ਦਿਨੀਂ ਇੱਕ ਮਹਿਲਾ ਪੱਤਰਕਾਰ ਨਾਲ ਬਦਸਲੂਕੀ ਕਰਨ ਵਾਲੇ ਭਾਜਪਾ ਆਗੂ ਹਰਜੀਤ ਗਰੇਵਾਲ ਦੀ ਕਰੜੀ ਆਲੋਚਨਾ ਕਰਦਿਆਂ ਉਸ ਦਾ ਪੁਤਲਾ ਫੂਕ ਕੇ ਲੁਧਿਆਣਾ ਬਠਿੰਡਾ ਮੁੱਖ ਮਾਰਗ ਉਪਰ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਬੋਲਦਿਆਂ ਪੱਤਰਕਾਰ ਆਗੂ ਬਲਜਿੰਦਰ ਸਿੰਘ ਢਿੱਲੋਂ, ਪੱਤਰਕਾਰ ਭੁਪਿੰਦਰ ਸਿੰਘ ਧਨੇਰ, ਲੇਖਕ ਤੇ ਚਿੰਤਕ ਪੱਤਰਕਾਰ ਹਰਪਾਲ ਸਿੰਘ ਪਾਲੀ ਵਜੀਦਕੇ, ਰਮਨਦੀਪ ਸਿੰਘ ਧਾਲੀਵਾਲ ਨੇ ਹਰਜੀਤ ਗਰੇਵਾਲ ਵੱਲੋਂ ਕਿਸਾਨ ਸੰਘਰਸ਼ ਵਿੱਚ ਸ਼ਾਮਲ ਕਿਸਾਨਾਂ, ਮਜ਼ਦੂਰਾਂ,ਪ੍ਰਤੀ ਬੋਲੇ ਜਾ ਰਹੇ ਬੋਲ ਕੁਬੋਲ ,ਅਪਣਾਏ ਜਾ ਰਹੇ ਘਟੀਆ ਵਤੀਰੇ ਦੀ ਸਖ਼ਤ ਸ਼ਬਦਾਂ ਚ ਨਿੰਦਾ ਕਰਦਿਆਂ ਕਿਹਾ ਕਿ ਹੁਣ ਉਹ ਬੁਖਲਾਹਟ ਚ ਸੁਆਲ ਕਰਨ ਵਾਲੇ ਪੱਤਰਕਾਰਾਂ ਨਾਲ ਵੀ ਮਾੜਾ ਵਿਵਹਾਰ ਕਰਦੇ ਹਨ।
ਜਿਸ ਦੀ ਉਦਾਹਰਣ ਬੀਤੇ ਦਿਨੀਂ ਮਹਿਲਾ ਪੱਤਰਕਾਰ ਸ਼ਾਲੂ ਮਿਰੋਕ ਨੂੰ ਵਰਤੀ ਘਟੀਆ ਸ਼ਬਦਾਵਲੀ ਤੋਂ ਮਿਲਦੀ ਹੈ। ਪੱਤਰਕਾਰ ਆਗੂਆਂ ਨੇ ਮਹਿਲਾ ਪੱਤਰਕਾਰ ਨਾਲ ਡਟ ਕੇ ਖੜਨ ਦਾ ਐਲਾਨ ਕਰਦਿਆਂ ਪੰਜਾਬ ਭਰ ਦੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਗਰੇਵਾਲ ਦਾ ਮੁਕੰਮਲ ਬਾਈਕਾਟ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਸੀਨੀਅਰ ਪੱਤਰਕਾਰ ਪ੍ਰੀਤਮ ਸਿੰਘ ਦਰਦੀ, ਬਲਵਿੰਦਰ ਸਿੰਘ ਵਜੀਦਕੇ, ਚੇਅਰਮੈਨ ਪ੍ਰੈਸ ਕਲੱਬ ਅਵਤਾਰ ਸਿੰਘ ਅਣਖੀ, ਗੁਣਤਾਜ ਪ੍ਰੈੱਸ ਕਲੱਬ ਦੇ ਪ੍ਰਧਾਨ ਮਿੱਠੂ ਮਹੁੰਮਦ, ਆਜਾਦ ਪ੍ਰੈੱਸ ਕਲੱਬ ਦੇ ਪ੍ਰਧਾਨ ਜਸਵੀਰ ਸਿੰਘ ਵਜੀਦਕੇ ,ਚੇਅਰਮੈਨ ਪੇ੍ਮ ਕੁਮਾਰ ਪਾਸੀ, ਨਰਿੰਦਰ ਸਿੰਘ ਢੀਂਡਸਾ,ਗੁਣਤਾਜ ਪ੍ਰੈਸ ਕਲੱਬ ਦੇ ਜਨ ਸਕੱਤਰ ਗੁਰਸੇਵਕ ਸਿੰਘ ਸਹੋਤਾ, ਬਲਵੰਤ ਸਿੰਘ ਚੁਹਾਣਕੇ, ਪ੍ਰਦੀਪ ਸਿੰਘ ਲੋਹਗੜ੍ਹ, ਜਸਵੰਤ ਸਿੰਘ ਲਾਲੀ, ਫਿਰੋਜ਼ ਖਾਨ, ਸਰਪ੍ਰਸਤ ਬਲਦੇਵ ਸਿੰਘ ਗਾਗੇਵਾਲ,ਪਰਦੀਪ ਸਿੰਘ ਚਹਿਲ, ਜਗਰਾਜ ਸਿੰਘ ਮੂੰਮ ਆਦਿ ਹਾਜ਼ਰ ਸਨ।