ਪੰਜਾਬ ਹੋਮ ਗਾਰਡਜ਼ ਦਫਤਰ ਫਿਰੋਜ਼ਪੁਰ ਵਿਖੇ ਡਵੀਜਨ ਪੱਧਰ ਤੇ ਮਨਾਇਆ ਗਿਆ ਪੰਜਾਬ ਹੋਮ ਗਾਰਡਜ ਅਤੇ ਸਿਵਲ ਡਿਫੈਂਸ ਦਾ 59ਵਾਂ ਸਥਾਪਨਾ ਦਿਵਸ
ਪੰਜਾਬ ਹੋਮ ਗਾਰਡਜ਼ ਦਫਤਰ ਫਿਰੋਜ਼ਪੁਰ ਵਿਖੇ ਡਵੀਜਨ ਪੱਧਰ ਤੇ ਮਨਾਇਆ ਗਿਆ ਪੰਜਾਬ ਹੋਮ ਗਾਰਡਜ ਅਤੇ ਸਿਵਲ ਡਿਫੈਂਸ ਦਾ 59ਵਾਂ ਸਥਾਪਨਾ ਦਿਵਸ
ਬਿੱਟੂ ਜਲਾਲਾਬਾਦੀ,ਫਿਰੋਜ਼ਪੁਰ 7 ਦਸੰਬਰ 2021
ਪੰਜਾਬ ਹੋਮ ਗਾਰਡਜ ਅਤੇ ਸਿਵਲ ਡਿਫੈਂਸ ਦਾ 59ਵਾਂ ਸਥਾਪਨਾ ਦਿਵਸ ਨੂੰ ਡਵੀਜ਼ਨ ਪੱਧਰ ਤੇ ਦਫਤਰ ਹਾਊਸਿੰਗ ਬੋਰਡ ਕਲੋਨੀ ਕੰਪਲੈਕਸ ਪੰਜਾਬ ਹੋਮ ਗਾਰਡਜ਼ ਫਿਰੋਜ਼ਪੁਰ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਮਾਨਯੋਗ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਪ੍ਰਾਪਤ ਵਧਾਈ ਸੰਦੇਸ਼ ਸ਼੍ਰੀ ਅਨਿਲ ਕੁਮਾਰ ਪਰੂਥੀ ਬਟਾਲੀਅਨ ਕਮਾਂਡਰ ਫਿਰੋਜ਼ਪੁਰ ਵੱਲੋਂ ਪੜ੍ਹ ਕੇ ਸੁਣਾਏ ਗਏ ਅਤੇ ਮਾਨਯੋਗ ਮੁੱਖ ਮੰਤਰੀ ਸ਼੍ਰੀ ਚਰਨਜੀਤ ਸਿੰਘ ਚੰਨੀ ਅਤੇ ਸ਼੍ਰੀ ਵੀ.ਕੇ ਭਵਰਾ ਆਈ.ਪੀ.ਐਸ ਡਾਇਰੈਕਟਰ ਜਨਰਲ ਆਫ ਪੁਲਿਸ ਅਤੇ ਡਾਇਰੈਕਟਰ ਸਿਵਲ ਡਿਫੈਂਸ ਪੰਜਾਬ ਚੰਡੀਗੜ੍ਹ ਅਤੇ ਸ਼੍ਰੀ ਕੁਲਤਾਰਨ ਸਿੰਘ ਘੁੰਮਣ ਕਮਾਂਡੈਂਟ ਜਨਰਲ ਪੰਜਾਬ ਹੋਮ ਗਾਰਡਜ ਅਤੇ ਡਾਇਰੈਕਟਰ ਸਿਵਲ ਡਿਫੈਸ, ਪੰਜਾਬ, ਚੰਡੀਗੜ੍ਹ ਜੀ ਵੱਲੋਂ ਮਿਲੇ ਵਧਾਈ ਸੰਦੇਸ਼ ਨੂੰ ਸ਼੍ਰੀ ਰਜਿੰਦਰ ਕ੍ਰਿਸ਼ਨ ਜ਼ਿਲ੍ਹਾ ਕਮਾਂਡਰ ਪੰਜਾਬ ਹੋਮ ਗਾਰਡਜ ਵੱਲੋਂ ਪੜ੍ਹ ਕੇ ਸੁਣਾਏ ਗਏ। ਸਮਾਗਮ ਵਿੱਚ ਮਾਨਯੋਗ ਸ਼੍ਰੀ ਚਰਨਜੀਤ ਸਿੰਘ ਡਵੀਜਨਲ ਕਮਾਂਡੈਂਟ ਪੰਜਾਬ ਹੋਮ ਗਾਰਡਜ਼ ਫਿਰੋਜ਼ਪੁਰ ਮੁੱਖ ਮਹਿਮਾਨ ਵਜੋਂ ਪਹੁੰਚੇ ਜਿੰਨਾ ਨੇ ਪੰਜਾਬ ਹੋਮ ਗਾਰਡਜ ਜਵਾਨਾਂ ਦੇ ਵੱਖ ਵੱਖ ਡਿਊਟੀਆਂ ਕਰਨ ਸਬੰਧੀ ਸਲਾਘਾ ਕੀਤੀ। ਇਸ ਮੌਕੇ ਸ੍ਰੀ ਚਰਨਜੀਤ ਸਿੰਘ ਡਵੀਜਨਲ ਕਮਾਂਡੈਂਟ ਵਲੋਂ ਜਵਾਨਾਂ ਨੂੰ ਡਿਊਟੀ ਇਮਾਨਦਾਰੀ ਅਤੇ ਤੰਨਦੇਹੀ ਕਰਨ ਸਬੰਧੀ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਤਰੱਕੀਯਾਬ ਹੋਏ 23 ਕੰਪਨੀ ਕਮਾਂਡਰਜ਼ ਨੂੰ ਰੈਂਕ ਲਗਾ ਕੇ ਪਦ ਉਨਤ ਕੀਤਾ ਗਿਆ। ਇਸ ਮੌਕੇ ਸ਼੍ਰੀ ਵਕੀਲ ਸਿੰਘ ਉਪ ਬਟਾਲੀਅਨ ਕਮਾਂਡਰ, ਸ਼੍ਰੀ ਕਮਲਪ੍ਰੀਤ ਸਿੰਘ ਢਿੱਲੋ ਜ਼ਿਲ੍ਹਾ ਕਮਾਂਡਰ ਬਠਿੰਡਾ, ਸ਼੍ਰੀ ਜਰਨੈਲ ਸਿੰਘ ਜ਼ਿਲ੍ਹਾ ਕਮਾਂਡਰ ਮਾਨਸਾ ਅਤੇ ਸ਼੍ਰੀ ਪਰਮਿੰਦਰ ਸਿੰਘ ਥਿੰਦ ਚੀਫ ਵਾਰਡਨ ਸਿਵਲ ਡਿਫੈਂਸ ਫਿਰੋਜ਼ਪੁਰ ਅਤੇ ਸਮੂਹ ਸਿਵਲ ਡਿਫੈਂਸ ਸੰਸਥਾ ਦੇ ਸਮੂੰਹ ਮੈਂਬਰ ਆਦਿ ਭਾਰਤੀ ਐਕਸ ਲਾਈਫ ਇਨਸ਼ੋਰਸ ਕੰਪਨੀ ਦੇ ਅਧਿਕਾਰੀ ਅਤੇ ਡਵੀਜ਼ਨ ਦਫਤਰ, ਜ਼ਿਲ੍ਹਾ ਫਿਰੋਜ਼ਪੁਰ/ਬਟਾਲੀਅਨ ਫਿਰੋਜ਼ਪੁਰ ਦਾ ਸਮੂਹ ਸਟਾਫ ਅਤੇ ਜਵਾਨ ਮੌਜੂਦ ਸਨ।