Skip to content
Advertisement
ਪੰਜਾਬ ਸਪੋਰਟ ਯੂਨੀਵਰਸਿਟੀ ਨੇ ਸੂਰਿਆ ਨਮਸਕਾਰ ਤਹਿਤ ਕਰਵਾਇਆ ਆਨਲਾਇਨ ਯੋਗ
ਰਾਜੇਸ਼ ਗੌਤਮ, ਪਟਿਆਲਾ, 15 ਜਨਵਰੀ:2022
ਭਾਰਤ ਸਰਕਾਰ ਦੇ ਆਯੂਸ਼ ਮੰਤਰਾਲੇ ਵੱਲੋਂ ਭਾਰਤ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਨੂੰ ਸਮਰਪਿਤ ਮਨਾਏ ਜਾ ਰਹੇ ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਪ੍ਰੋਗਰਾਮ ਤਹਿਤ ਲੋਕਾਂ ਦੀ ਤੰਦਰੁਸਤੀ ਅਤੇ ਸਿਹਤਮੰਦ ਜਿੰਦਗੀ ਲਈ ਸ਼ੁਰੂ ਕੀਤੇ 75 ਕਰੋੜ ਸੂਰਿਆ ਨਮਸਕਾਰ ਪ੍ਰਾਜੈਕਟ ਹੇਠ ਯੋਗ ਆਸਨਾਂ ਦੀ ਪ੍ਰੈਕਟਿਸ ਕਰਵਾਈ ਜਾ ਰਹੀ ਹੈ। ਇਸ ਤਹਿਤ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਨੇ ਸੋਸ਼ਲ ਮੀਡੀਆ ਵੱਖ-ਵੱਖ ਪਲੈਟਫਾਰਮਾਂ ਜਰੀਏ ਯੋਗ ਆਸਨ ਕਰਵਾਏ।
ਯੂਨੀਵਰਸਿਟੀ ਦੇ ਉਪਕੁਲਪਤੀ ਤੇ ਪੰਜਾਬ ਯੂਥ ਸਪੋਰਟਸ ਫੈਡਰੇਸ਼ਨ ਦੇ ਪ੍ਰਧਾਨ ਲੈਫ਼ਨੀਨੈਟ ਜਨਰਲ ਰਿਟਾਇਰਡ ਜੇ.ਐਸ. ਚੀਮਾ, ਨੇ ਕਿਹਾ ਕਿ ਉਨ੍ਹਾਂ ਦੀ ਯੂਨੀਵਰਸਿਟੀ ਨੇ ਆਪਣੇ ਵਿਦਿਆਰਥੀਆਂ ਅਤੇ ਫੈਕਲਟੀ ਸਮੇਤ ਆਮ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਸੂਰਿਆ ਨਮਸਕਾਰ ਦਾ ਪ੍ਰੋਗਰਾਮ ਉਲੀਕਿਆ ਹੈ, ਜਿਸ ਨੂੰ ਬਹੁਤ ਸਫ਼ਲਤਾ ਮਿਲੀ। ਉਨ੍ਹਾਂ ਕਿਹਾ ਕਿ ਇਹ ਯੋਗ ਆਸਨ ਪੂਰੇ ਸਰੀਰ ਦੀ ਵਰਜਿਸ਼ ਕਰਵਾ ਦਿੰਤਾ ਹੈ ਤੇ ਸਿਹਤ ਨੂੰ ਤੰਦਰੁਸਤ ਰੱਖਣ ‘ਚ ਅਹਿਮ ਭੂਮਿਕਾ ਨਿਭਾਉਂਦਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਭਰ ਦੀਆਂ 250 ਸਿੱਖਿਆ ਸੰਸਥਾਵਾਂ ਨੇ ਸੂਰਿਆ ਨਮਸਕਾਰ ਦੇ ਪ੍ਰਾਜੈਕਟ ‘ਚ ਰਜਿਸਟ੍ਰੇਸ਼ਨ ਕਰਵਾਈ, ਇਸ ‘ਚ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਸਮੇਤ ਯੋਗਾ ਸੈਂਟਰਾਂ ਤੇ ਹੋਰ ਸੰਸਥਾਵਾਂ ਦਾ ਭਰਪੂਰ ਸਾਥ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਆਨਲਾਈਨ ਯੋਗਾ ਦਾ ਲਿੰਕ www.75suryanamaskar.com ‘ਤੇ ਉਪਲਬਧ ਹੈ, ਜਿਸ ‘ਤੇ ਰਜਿਸਟਰ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਹੋਰ ਵਧੇਰੇ ਜਾਣਕਾਰੀ ਲਈ ਉਨ੍ਹਾਂ ਦੀ ਯੂਨੀਵਰਸਿਟੀ ਦੇ ਯੋਗਾ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਚਾਰੂ ਸ਼ਰਮਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਭਾਗ ਲੈਣ ਵਾਲੇ ਨੂੰ 21 ਦਿਨਾਂ ਦੇ ਬਾਅਦ ਯੋਗਾ ਕਰਨ ਬਾਅਦ ਇਕ ਸਰਟੀਫਿਕੇਟ ਵੀ ਮਿਲੇਗਾ।
Advertisement
Advertisement
error: Content is protected !!