ਪੰਜਾਬ ਲੋਕ ਕਾਂਗਰਸ ਪ੍ਰਤੀ ਲੋਕਾਂ ਦਾ ਉਤਸ਼ਾਹ ਦਿਨੋਂ ਦਿਨ ਵਧ ਰਿਹਾ ਹੈ : ਬੀਬਾ ਜੈ ਇੰਦਰ
ਪੰਜਾਬ ਲੋਕ ਕਾਂਗਰਸ ਪ੍ਰਤੀ ਲੋਕਾਂ ਦਾ ਉਤਸ਼ਾਹ ਦਿਨੋਂ ਦਿਨ ਵਧ ਰਿਹਾ ਹੈ : ਬੀਬਾ ਜੈ ਇੰਦਰ
ਰਿਚਾ ਨਾਗਪਾਲ,ਪਟਿਆਲਾ, 4 ਫਰਵਰੀ 2022
ਪਟਿਆਲਾ ਸ਼ਹਿਰੀ ਵਿਧਾਨ ਸਭਾ ਹਲਕਾ ਤੋਂ ਆਪਣੇ ਪਿਤਾ ਕੈਪਟਨ ਅਮਰਿੰਦਰ ਸਿੰਘ ਲਈ ਚੋਣ ਪ੍ਰਚਾਰ ਕਰ ਰਹੀ ਬੀਬਾ ਜੈ ਇੰਦਰ ਕੌਰ ਅਤੇ ਭਾਜਪਾ ਦੇ ਸੀਨੀਅਰ ਆਗੂਆਂ ਨੇ ਅੱਜ ਘਾਹ ਮੰਡੀ ਚੌਂਕ ਤੋਂ ਲੈ ਕੇ ਏ ਟੈਂਕ ਤੱਕ ਦੁਕਾਨ-ਦੁਕਾਨ ਜਾ ਕੇ ਚੋਣ ਪ੍ਰਚਾਰ ਕੀਤਾ। ਇਸ ਵਿੱਚ ਸੀਨੀਅਰ ਆਗੂ ਕੇ. ਕੇ. ਸ਼ਰਮਾ, ਕੇ. ਕੇ. ਮਲਹੋਤਰਾ, ਭਾਜਪਾ ਦੇ ਸੀਨੀਅਰ ਆਗੂ ਭੁਪੇਸ਼ ਅਗਰਵਾਲ, ਬਲਵੰਤ ਰਾਏ, ਹਰਿੰਦਰ ਕੋਹਲੀ ਅਤੇ ਕੌਂਸਲਰ ਅਤੁਲ ਜੋਸ਼ੀ, ਨੱਥੂ ਰਾਮ, ਨਿਖਲ ਬਤਿਸ਼ ਸ਼ੇਰੂ ਅਤੇ ਹੋਰ ਯੂਥ ਆਗੂ ਅਤੇ ਮਹਿਲਾ ਆਗੂਆਂ ਨੇ ਵੀ ਪੂਰੇ ਜੋਸ਼ ਨਾਲ ਚੋਣ ਪ੍ਰਚਾਰ ਵਿੱਚ ਹਿੱਸਾ ਲਿਆ। ਇਸ ਮੌਕੇ ਜੈ ਇੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਹਰ ਜਗ੍ਹਾਂ ਤੋਂ ਪਟਿਆਲਵੀਆਂ ਦਾ ਪੂਰਾ ਸਮਰਥਨ ਅਤੇ ਪਿਆਰ ਮਿਲ ਰਿਹਾ ਹੈ ਅਤੇ ਜਿਸ ਲਈ ਉਹ ਸਦਾ ਹੀ ਇਨ੍ਹਾਂ ਦੇ ਰਿਣੀ ਰਹਿਣਗੇ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਪੰਜਾਬ ਲੋਕ ਕਾਂਗਰਸ ਪ੍ਰਤੀ ਲੋਕਾਂ ਦਾ ਉਤਸ਼ਾਹ ਦਿਨੋਂ ਦਿਨ ਵਧ ਰਿਹਾ ਹੈ, ਜਿਸਦੇ ਫਲਸਰੂਪ ਪਟਿਆਲਾ ਸ਼ਹਿਰ ਤੋਂ ਕੈਪਟਨ ਅਮਰਿੰਦਰ ਸਿੰਘ ਰਿਕਾਰਡ ਤੋੜ ਵੋਟਾਂ ਨਾਲ ਜੇਤੂ ਹੋਣਗੇ।