ਪੰਜਾਬ ਲੋਕ ਕਾਂਗਰਸ ਦੀ ਪਹਿਲੀ ਮੀਟਿੰਗ ਵਿਚ ਸੈਂਕੜੇ ਪਰਿਵਾਰ ਹੋਏ ਪਾਰਟੀ ’ਚ ਸ਼ਾਮਲ
ਪੰਜਾਬ ਲੋਕ ਕਾਂਗਰਸ ਦੀ ਪਹਿਲੀ ਮੀਟਿੰਗ ਵਿਚ ਸੈਂਕੜੇ ਪਰਿਵਾਰ ਹੋਏ ਪਾਰਟੀ ’ਚ ਸ਼ਾਮਲ
- ਵਾਰਡ ਨੰਬਰ 33 ਦੇ ਇੰਚਾਰਜ ਸਿਕੰਦਰ ਚੌਹਾਨ ਦੀ ਅਗਵਾਈ ਹੇਠ ਹੋਇਆ ਵੱਡਾ ਜਲਸਾ
ਰਾਜੇਸ਼ ਗੌਤਮ,ਪਟਿਆਲਾ : 17 ਦਸੰਬਰ 2021
ਸਾਬਕਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਵੱਲੋਂ ਬਣਾਈ ਗਈ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਦੀ ਪਹਿਲਾ ਵੱਡਾ ਜਲਸਾ ਵਾਰਡ ਨੰ : 33 ਦੇ ਇੰਚਾਰਜ ਸਿਕੰਦਰ ਚੌਹਾਨ ਦੀ ਅਗਵਾਈ ਹੇਠ ਕੀਤਾ ਗਿਆ, ਜਿਸ ਵਿਚ ਸੈਂਕੜੇ ਪਰਿਵਾਰ ਕਾਂਗਰਸ ਅਤੇ ਹੋਰ ਪਾਰਟੀਆਂ ਨੂੰ ਛੱਡ ਕੇ ਪੰਜਾਬ ਲੋਕ ਕਾਂਗਰਸ ਵਿਚ ਸ਼ਾਮਲ ਹੋਏ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ ਅਤੇ ਨਵ ਨਿਯੁਕਤ ਪ੍ਰਧਾਨ ਕੇ.ਕੇ. ਮਲਹੋਤਰਾ ਨੂੰ ਫੁੱਲਾਂ ਦੇ ਹਾਰ ਅਤੇ ਸ਼ਾਲ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੇ.ਕੇ. ਮਲਹੋਤਰਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦਾ ਜਾਦੂ ਹਾਲੇ ਵੀ ਬਰਕਰਾਰ ਹੈ ਅਤੇ ਉਨ੍ਹਾਂ ਵੱਲੋਂ ਪਿਛਲੇ ਸਾਢੇ ਚਾਰ ਸਾਲਾਂ ਵਿਚ ਪੰਜਾਬ ਦੀ ਤਰੱਕੀ ਲਈ ਕੀਤੇ ਗਏ ਕੰਮਾਂ ਦੇ ਫਲਸਰੂਪ ਅੱਜ ਪੰਜਾਬ ਦੇ ਹਰ ਕੋਨੇ ਤੋਂ ਲੋਕ ਕੈਪਟਨ ਦੀ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ ਅਤੇ ਯਕੀਨੀ ਤੌਰ ’ਤੇ 2022 ਦੀਆਂ ਚੋਣਾਂ ਵਿਚ ਕੈਪਟਨ ਅਤੇ ਸਹਿਯੋਗੀ ਪਾਰਟੀਆਂ ਦੀ ਪੰਜਾਬ ’ਚ ਮੁੜ ਤੋਂ ਸਰਕਾਰ ਬਣੇਗੀ। ਇਸ ਮੌਕੇ ਸਿਕੰਦਰ ਚੌਹਾਨ ਨੇ ਕਿਹਾ ਕਿ ਉਹ ਹਮੇਸ਼ਾ ਕੈ. ਅਮਰਿੰਦਰ ਸਿੰਘ, ਮਹਾਰਾਣੀ ਪਰਨੀਤ ਕੌਰ ਅਤੇ ਬੀਬਾ ਜੈਇੰਦਰ ਕੌਰ ਦੇ ਵਫ਼ਾਦਾਰ ਰਹੇ ਹਨ। ਅਤੇ ਅੱਗੇ ਵੀ ਪੰਜਾਬ ਲੋਕ ਕਾਂਗਰਸ ਦੀ ਚੜ੍ਹਦੀਕਲਾ ਲਈ ਦਿਨ-ਰਾਤ ਮਿਹਨਤ ਕਰਦੇ ਰਹਿਣਗੇ। ਇਸ ਮੌਕੇ ਸੋਨੂੰ ਸੰਗਰ, ਸੰਜੇ ਸ਼ਰਮਾ, ਗੋਪੀ ਰੰਗੀਲਾ, ਰਾਜੀਵ ਸ਼ਰਮਾ, ਸੰਦੀਪ ਸ਼ਰਮਾ, ਬਲਵਿੰਦਰ ਗਰੇਵਾਲ, ਵਿੱਕੀ ਅਰੋੜਾ, ਲਖਵਿੰਦਰ ਕਾਕਾ, ਰਵੀ ਮਾਟਾ, ਸੋਨਾ ਦੇਵੀ, ਰਾਜਰਾਣੀ, ਸਿਮਰਨ ਰੇਖਾ, ਸੰਦੀਪ ਨਾਇਕ, ਸ਼ਰਨਜੀਤ ਪ੍ਰਧਾਨ, ਅਮਿਤ, ਧਰਮਪਾਲ, ਰਾਮ ਸਿੰਘ, ਬਲਦੇਵ, ਰਵੀ, ਪਿਰਥੀ, ਯਮਨਾ, ਗੰਗਾ ਅਤੇ ਦੇਵਰਾਜ ਤੋਂ ਇਲਾਵਾ ਭਾਰੀ ਗਿਣਤੀ ਵਿਚ ਇਲਾਕਾ ਨਿਵਾਸੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਫੋਟੋ : ਕੇ.ਕੇ. ਮਲਹੋਤਰਾ, ਕੇ.ਕੇ. ਸ਼ਰਮਾ ਅਤੇ ਸਿਕੰਦਰ ਚੌਹਾਨ ਦੀ ਅਗਵਾਈ ਹੇਠ ਸੈਂਕੜੇ ਪਰਿਵਾਰ ਪੰਜਾਬ ਲੋਕ ਕਾਂਗਰਸ ’ਚ ਸ਼ਾਮਲ ਹੋਏ।