ਪੰਜਾਬ ਨੂੰ ਨੰਬਰ ਇਕ ਸੂਬਾ ਬਣਾਉਣ ਲਈ ਸਭ ਦਾ ਸਾਥ ਅਤੇ ਸਭ ਦਾ ਵਿਕਾਸ ਜ਼ਰੂਰੀ
ਪੰਜਾਬ ਨੂੰ ਨੰਬਰ ਇਕ ਸੂਬਾ ਬਣਾਉਣ ਲਈ ਸਭ ਦਾ ਸਾਥ ਅਤੇ ਸਭ ਦਾ ਵਿਕਾਸ ਜ਼ਰੂਰੀ
ਰਿਚਾ ਨਾਗਪਾਲ,ਪਟਿਆਲਾ,7 ਫਰਵਰੀ 2022
ਪਟਿਆਲਾ ਸ਼ਹਿਰ ਵਿਧਾਨ ਸਭਾ ਹਲਕਾ ਤੋਂ ਆਪਣੇ ਪਿਤਾ ਕੈਪਟਨ ਅਮਰਿੰਦਰ ਸਿੰਘ ਲਈ ਪ੍ਰਚਾਰ ਕਰ ਰਹੀ ਹੈ। ਬੀਬਾ ਜੈ ਇੰਦਰ ਕੌਰ ਨੇ ਅੱਜ ਸ਼ਹਿਰ ਵਿਚ ਵੱਖ- ਵੱਖ ਮੀਟਿੰਗਾਂ ਦੌਰਾਨ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਨੂੰ ਨੰਬਰ ਇਕ ਸੂਬਾ ਬਣਾਉਣ ਲਈ ਸਭ ਦਾ ਸਾਥ ਅਤੇ ਸਭ ਦਾ ਵਿਕਾਸ ਜ਼ਰੂਰੀ ਹੈ। ਸਾਡੇ ਲਈ ਚੋਣਾਂ ਤੋਂ ਬਾਦ ਸਰਕਾਰ ਬਣਨ ਤੇ ਵਿਆਪਕ ਕਦਮ ਚੁੱਕੇ ਜਾਣਗੇ। ਬਜ਼ੁਰਗਾਂ, ਵਿਕਲਾਂਗਾਂ ਅਤੇ ਵਿਧਵਾਵਾਂ ਲਈ ਪੈਨਸ਼ਨ ਦੀ ਰਕਮ ਵਧਾ ਕੇ 3 ਹਜ਼ਾਰ ਪ੍ਰਤੀ ਮਹੀਨਾ ਕੀਤੀ ਜਾਵੇਗੀ । ਸਰਕਾਰ ਵਿਚ ਠੇਕੇ ਤੇ ਰੱਖੇ ਅਧਿਆਪਕ, ਸਫਾਈ ਕਰਮਚਾਰੀ ਅਤੇ ਆਂਗਨਵਾੜੀ ਵਰਕਰ ਸਮੇਤ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ। ਸੂਬੇ ਵਿੱਚ ਗ਼ਰੀਬ ਵਰਗਾਂ ਨੂੰ ਪੌਸ਼ਟਿਕ ਖੁਰਾਕ ਦੇਣ ਲਈ ਗੁਰੂ ਕਿਰਪਾ ਕੈਂਟੀਨ ਰਾਹੀਂ ਪੰਜ ਰੁਪਏ ਵਿਚ ਭੋਜਨ ਦਿੱਤਾ ਜਾਵੇਗਾ। ਅਸੀਂ ਕੇਂਦਰ ਸਰਕਾਰ ਦੀ ਮਦਦ ਨਾਲ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਹਰੇਕ ਬਲਾਕ ਵਿਚ ਹੋਸਟਲ ਸਥਾਪਤ ਕਰਾਂਗੇ।