ਪੰਜਾਬ ਦੀ ਤਰੱਕੀ ਅਤੇ ਕਰਜ਼ੇ ਤੋਂ ਮੁਕਤੀ ਲਈ ਐਨਡੀਏ ਦੀ ਸਰਕਾਰ ਸਮੇਂ ਦੀ ਮੰਗ
ਪੰਜਾਬ ਦੀ ਤਰੱਕੀ ਅਤੇ ਕਰਜ਼ੇ ਤੋਂ ਮੁਕਤੀ ਲਈ ਐਨਡੀਏ ਦੀ ਸਰਕਾਰ ਸਮੇਂ ਦੀ ਮੰਗ
- ਪਾਰਟੀਬਾਜੀ ਤੋਂ ਉੱਪਰ ਉੱਠ ਕੇ ਇਲਾਕੇ ਦੀ ਸੇਵਾ ਕਰਨ ਵਾਲਾ ਨੁਮਾਇੰਦਾ ਚੁਣਨ ਦੀ ਕੀਤੀ ਅਪੀਲ
ਰਿਚਾ ਨਾਗਪਾਲ,ਸਨੌਰ,15 ਫਰਵਰੀ 2022
ਪੰਜਾਬ ਲੋਕ ਕਾਂਗਰਸ,ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ(ਸੰਯੁਕਤ) ਗੱਠਜੋੜ ਦੇ ਸਨੌਰ ਹਲਕੇ ਤੋਂ ਸਾਂਝੇ ਉਮੀਦਵਾਰ ਬਿਕਰਮਜੀਤ ਇੰਦਰ ਸਿੰਘ ਚਹਿਲ ਦੀ ਚੋਣ ਮੁੰਹਿਮ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ। ਬੀਤੇ ਦਿਨ ਨਗਰ ਕੌਂਸਲ ਸਨੌਰ ਦੇ ਪ੍ਰਧਾਨ ਇੰਦਰ ਕੁਮਾਰ ਸ਼ਿੰਦੀ ਵੱਲੋਂ ਬਿਕਰਮ ਚਹਿਲ ਦੇ ਹੱਕ ਵਿੱਚ ਕਰਵਾਈ ਗਈ ਭਰਵੀਂ ਚੋਣ ਸਭਾ ਵਿੱਚ ਬਿਕਰਮ ਚਹਿਲ ਦੇ ਪਿਤਾ,ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤਇੰਦਰ ਸਿੰਘ ਚਹਿਲ ਨੇ ਹਲਕਾ ਨਿਵਾਸੀਆਂ ਨੂੰ ਸੰਬੋਧਨ ਕੀਤਾ । ਇਸ ਦੌਰਾਨ ਭਰਤਇੰਦਰ ਚਹਿਲ ਨੇ ਕਿਹਾ ਕਿ ਪੰਜਾਬ ਦੀ ਤਰੱਕੀ ਅਤੇ ਕਰਜ਼ੇ ਤੋਂ ਮੁਕਤੀ ਲਈ ਪੰਜਾਬ ਵਿੱਚ ਐਨਡੀਏ ਗੱਠਜੋੜ ਦੀ ਸਰਕਾਰ ਬਣਨੀ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਭਾਜਪਾ ਗੱਠਜੋੜ ਦੀ ਸਰਕਾਰ ਹੀ ਪੰਜਾਬ ਨੂੰ ਮੁੜ ਤੋਂ ਆਰਥਿਕ ਪੱਖੋਂ ਮਜ਼ਬੂਤ ਕਰ ਸਕਦੀ ਹੈ ਕਿਉਂਕਿ ਕੇਂਦਰ ਵਿੱਚ ਵੀ ਭਾਜਪਾ ਦੀ ਹੀ ਸਰਕਾਰ ਹੈ। ਇਸ ਦੇ ਨਾਲ ਹੀ ਚੋਣ ਸਭਾ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਬਿਕਰਮ ਚਹਿਲ ਨੌਜਵਾਨਾਂ ਅਤੇ ਔਰਤਾਂ ਦੀ ਤਰੱਕੀ ਅਤੇ ਭਲਾਈ ਲਈ ਹਮੇਸ਼ਾ ਤੋਂ ਹੀ ਕੰਮ ਕਰਦੇ ਆਏ ਹਨ ਅਤੇ ਲੋਕ ਭਲਾਈ ਦੇ ਇਹਨਾਂ ਕੰਮਾਂ ਨੂੰ ਉਹ ਭਵਿੱਖ ਵਿੱਚ ਵੀ ਜਾਰੀ ਰੱਖਣਗੇ। ਇਸ ਦੌਰਾਨ ਸ.ਚਹਿਲ ਨੇ ਹਲਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਉਹ ਬਾਕੀ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਖੋਖਲ਼ੇ ਵਾਅਦਿਆਂ ਤੋਂ ਦੂਰ ਰਹਿਣ ਅਤੇ ਇਲਾਕੇ ਦੀ ਸੇਵਾ ਕਰਨ ਵਾਲਾ ਇੱਕ ਸੂਝਵਾਨ ਅਤੇ ਪੜ੍ਹਿਆ ਲਿਖਿਆ ਨੌਜਵਾਨ ਹੀ ਭਾਰੀ ਬਹੁਮਤ ਨਾਲ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਣ।