ਪੰਜਾਬ ਕਿਸਾਨ ਦਲ ਦੇ ਉਮੀਦਵਾਰ ਬੱਗਾ ਸਿੰਘ ਕਾਹਨੇਕੇ ਨੇ ਭਰੇ ਨਾਮਜ਼ਦਗੀ ਕਾਗਜ਼
ਪੰਜਾਬ ਕਿਸਾਨ ਦਲ ਦੇ ਉਮੀਦਵਾਰ ਬੱਗਾ ਸਿੰਘ ਕਾਹਨੇਕੇ ਨੇ ਭਰੇ ਨਾਮਜ਼ਦਗੀ ਕਾਗਜ਼
- ਭ੍ਰਿਸ਼ਟਾਚਾਰ ਮੁਕਤ ਰਾਜ ਪ੍ਰਬੰਧ ਲਈ ਚੋਣ ਮੈਦਾਨ ਵਿਚ ਹਾਂ-ਬੱਗਾ ਸਿੰਘ ਕਾਹਨੇਕੇ
ਰਘਬੀਰ ਹੈਪੀ,ਰੂੜੇਕੇ ਕਲਾਂ, 28 ਜਨਵਰੀ 2022
ਪੰਜਾਬ ਕਿਸਾਨ ਦਲ ਦੇ ਹਲਕਾ ਭਦੌੜ ਤੋਂ ਉਮੀਦਵਾਰ ਬੱਗਾ ਸਿੰਘ ਕਾਹਨੇਕੇ ਨੇ ਹਲਕਾ ਭਦੌੜ ਦੇ ਰਿਟਰਨਿੰਗ ਅਫ਼ਸਰ ਕਮ ਐਸ.ਡੀ.ਐਮ ਸਿਮਰਪ੍ਰੀਤ ਕੌਰ ਕੋਲ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਮੁਕਤ ਰਾਜ ਪ੍ਰਬੰਧ ਲਈ ਮੈ ਚੋਣ ਮੈਦਾਨ ਵਿਚ ਹਾਂ। ਆਮ ਵਿਆਕਤੀ ਦੇ ਨਾਮ ਪਰ ਖਾਸ ਵਿਆਕਤੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜ ਰਹੇ ਹਨ। ਪੰਜਾਬ ਵਿਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਸਰਕਾਰੀ ਤੰਤਰ ਰਾਜਨੀਤਿਕ ਦਬਾ ਹੇਠਾ ਕੰਮ ਕਰਦਾ ਹੈ। ਜਿਸ ਕਰਕੇ ਪੰਜਾਬ ਵਾਸੀਆਂ ਨੂੰ ਇਨਸਾਫ਼ ਨਹੀ ਮਿਲਦਾ। ਇਨਸਾਫ਼ ਲੈਣ ਲਈ ਗਰੀਬ ਲੋਕ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹਨ। ਰਾਜਨੀਤਿਕ ਪਾਰਟੀਆਂ ਦੇ ਆਗੂ ਦਿਨੋ-ਦਿਨ ਅਮੀਰ ਹੋ ਰਹੇ ਹਨ। ਪੰਜਾਬ ਦੇ ਕਿਰਤੀ ਮਜ਼ਦੂਰ ਤੇ ਕਿਸਾਨ ਆਰਥਿਕ ਤੰਗੀ ਕਾਰਨ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹਨ। ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਵੱਲ ਲੈ ਕੇ ਜਾਣ ਦੇ ਮੁੱਖ ਜੁੰਮੇਵਾਰ ਰਾਜਨੀਤਿਕ ਨੇਤਾ ਹਨ। ਪੰਜਾਬ ਦੇ ਘਟੀਆ ਰਾਜ ਪ੍ਰਬੰਧ ਤੋਂ ਦੁਖੀ ਹੋ ਕੇ ਪੰਜਾਬ ਦੇ ਵੱਡੀ ਗਿਣਤੀ ਨੌਜਵਾਨ ਜਮੀਨ ਜਾਇਦਾਦਾ ਵੇਚ ਕੇ ਲੱਖਾਂਰੁਪਏ ਖ਼ਰਚ ਕਰਕੇ ਆਪਣੀ ਜਨਮ ਭੂਮੀ ਪੰਜਾਬ ਨੂੰ ਛੱਡ ਕੇ ਵਿਦੇਸਾਂ ਵਿਚ ਜਾਣ ਲਈ ਮਜ਼ਬੂਰ ਹਨ। ਪੰਜਾਬ ਦਾ ਰਾਜ ਪ੍ਰਬੰਧ ਉਸ ਸਮੇ ਠੀਕ ਹੋ ਜਾਵੇਗਾ ਜਦੋ ਪੰਜਾਬ ਦੇ ਵੋਟਰ ਆਮ ਵਿਆਕਤੀਆਂ ਨੂੰ ਵੋਟਾਂ ਪਾ ਕੇ ਜਿਤਾਉਣਗੇ। ਪੰਜ ਦਰਿਆਵਾਂ ਦੀ ਪਵਿੱਤਰ ਧਰਤੀ ਮਾਂ ਪੰਜਾਬ ਨੂੰ ਬਚਾ ਉਣ ਲਈ ਪੰਜਾਬ ਦੇ ਵੋਟਰ ਚੋਣਾਂ ਦੌਰਾਨ ਚੋਣਾਂ ਲੜ ਰਹੇ ਗਰੀਬ ਵਿਆਕਤੀਆਂ ਨੂੰ ਵੋਟਾਂ ਪਾ ਕੇ ਜਿਤਾਉਣ ਤਾਂ ਰਾਜ ਪ੍ਰਬੰਧ ਠੀਕ ਹੋ ਸਕੇ। ਪੰਜਾਬ ਦੀਆਂ ਚੋਣਾਂ ਵਿਚ ਆਪਣੇ ਆਪ ਨੂੰ ਗਰੀਬ ਤੇ ਆਮ ਵਿਆਕਤੀ ਦੱਸਣ ਵਾਲੇ ਮਹਿਲਾ ਦੇ ਵਸਨੀਕ ਲੱਖਾਂ ਤੇ ਕਰੋੜ ਪਤੀ ਹਨ। ਪੰਜਾਬ ਦਾ ਰਾਜ ਪ੍ਰਬੰਧ ਅਜਿਹਾ ਹੋਵੇ ਜਿੱਥੇ ਕਿ ਸਭਨਾ ਨੂੰ ਬਿਨਾ ਕਿਸੇ ਸਿਫ਼ਾਰਸ ਦੇ ਕਾਨੂੰਨ ਅਨੁਸਾਰ ਨਿਆ ਮਿਲੇ। ਸੰਵਿਧਾਨ ਅਨੁਸਾਰ ਦੇਸ਼ ਦੇ ਸਾਰੇ ਨਾਗਿਰਕਾ ਨੂੰ ਬਰਾਬਰ ਦੇ ਅਧਿਕਾਰ ਮਿਲਣ। ਪੰਜਾਬ ਦੇ ਹਰ ਵਰਗ ਦੀ ਸਮੱਸਿਆ ਦੇ ਹੱਲ ਅਤੇ ਵਧੀਆ ਰਾਜ ਪ੍ਰਬੰਧ ਲਈ ਸਾਡੀ ਪਾਰਟੀ ਪੰਜਾਬ ਦੀਆਂ ਚੋਣਾਂ ਲੜ ਰਹੀ ਹੈ। ਹਲਕਾ ਭਦੌੜ ਦੇ ਵੋਟਰਾਂ ਵਲੋਂ ਭਰਵਾ ਸਮਰੱਥਨ ਮਿਲ ਰਿਹਾ ਹੈ। ਇਸ ਮੌਕੇ ਹੋਰ ਸਮਰਥੱਕ ਵੀ ਹਾਜ਼ਰ ਸਨ।