Skip to content
Advertisement
ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਬਲਾਕ ਪੱਧਰੀ ਵਿੱਦਿਅਕ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਹੋਏ ਸੰਪਨ
ਬਿੱਟੂ ਜਲਾਲਬਾਦੀ,ਫਾਜਿ਼ਲਕਾ 26 ਨਵੰਬਰ:2021
ਸਿੱਖਿਆ ਮੰਤਰੀ ਸ. ਪਰਗਟ ਸਿੰਘ ਦੀ ਰਹਿਨੁਮਾਈ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਯੋਗ ਅਗਵਾਈ ਵਿੱਚ ਸਿੱਖਿਆ ਵਿਭਾਗ ਪੰਜਾਬ ਅਤੇ ਐਸ ਸੀ ਈ ਆਰ ਟੀ ਵੱਲੋ ਨਵੰਬਰ ਮਹੀਨੇ ਨੂੰ ਮਾਤ ਭਾਸ਼ਾ ਮਹੀਨਾ ਵੱਜੋ ਮਨਾਉਂਦਿਆਂ ਸਕੂਲ ਪੱਧਰ ਤੋ ਜਿਲ੍ਹਾ ਪੱਧਰ ਤੱਕ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਵਿੱਦਿਅਕ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ ਗਈ ਹੈ।
ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅਤੇ ਸਕੈਂਡਰੀ ਫਾਜਿਲਕਾ ਡਾ ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਦੀ ਅਗਵਾਈ ਹੇਠ ਜਿਲ੍ਹਾ ਫਾਜਿਲਕਾ ਦੇ ਸਮੂਹ ਬਲਾਕਾ ਵਿੱਚ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਪੂਰੇ ਚਾਅ, ਜੋਸ ਅਤੇ ਉਤਸ਼ਾਹ ਨਾਲ ਹਿੱਸਾ ਲਿਆ। ਬੀਪੀਈਓ ਮੈਡਮ ਸੁਖਵਿੰਦਰ ਕੌਰ ਦੀ ਦੇਖਰੇਖ ਹੇਠ ਬਲਾਕ ਫਾਜਿਲਕਾ 2 ਦੇ ਮੁਕਾਬਲੇ ਸਕੂਲ ਨੰ 1 ਵਿੱਚ ਕਰਵਾਏ ਗਏ ਜਿਸ ਵਿੱਚ ਕਲੱਸਟਰ ਪੱਧਰੀ ਮੁਕਾਬਲਿਆਂ ਦੇ ਜੇਤੂਆਂ ਨੇ ਹਿੱਸਾ ਲਿਆ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜਾਓ ਪੰਜਾਬ ਰਜਿੰਦਰ ਕੁਮਾਰ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਦੇ ਸੁੰਦਰ ਲਿਖਾਈ ਮੁਕਾਬਲੇ, ਭਾਸ਼ਣ ਮੁਕਾਬਲੇ, ਕਵਿਤਾ ਗਾਇਨ ਮੁਕਾਬਲੇ, ਪੜ੍ਹਨ ਮੁਕਾਬਲੇ, ਬੋਲ ਲਿਖਤ ਮੁਕਾਬਲੇ, ਕਹਾਣੀ ਸੁਣਾਉਣ ਮੁਕਾਬਲੇ, ਚਿੱਤਰ ਕਲਾ ਮੁਕਾਬਲੇ, ਆਮ ਗਿਆਨ ਮੁਕਾਬਲੇ ਅਤੇ ਅਧਿਆਪਕਾਂ ਦੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ ਹਨ।
ਸਟੇਟ ਕੋਰ ਕਮੇਟੀ ਮੈਂਬਰ ਲਵਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਇਹ ਮੁਕਾਬਲੇ ਵਿਦਿਆਰਥੀਆਂ ਅੰਦਰ ਮਾਤ ਭਾਸ਼ਾ ਪੰਜਾਬੀ ਦਾ ਮੋਹ ਹੋਰ ਪੱਕਾ ਕਰਨਗੇ।ਪੰਜਾਬੀ ਮਾਤ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਵਿੱਚ ਵਾਧਾ ਹੋਵੇਗਾ।ਇਹਨਾਂ ਮੁਕਾਬਲਿਆਂ ਦੇ ਸਫਲ ਸੰਚਾਲਨ ਲਈ ਬੀਐਮਟੀ ਵਰਿੰਦਰ ਕੁੱਕੜ, ਬੀਐਮਟੀ ਸੰਜੀਵ ਯਾਦਵ, ਪ੍ਰਬੰਧਕ ਕਮੇਟੀ ਮੈਂਬਰ ਮਨੋਜ ਧੂੜੀਆਂ, ਨੀਰਜ ਕੁਮਾਰ, ਰਜੀਵ ਕੁਕਰੇਜਾ, ਸੁਮਿਤ ਜੁਨੇਜਾ,ਰਮਨ ਸੇਠੀ, ਸੀਐਚਟੀ ਪੁਸ਼ਪਾ ਕੁਮਾਰੀ, ਸੀਐਚਟੀ ਅੰਜੂ ਰਾਣੀ, ਸੀਐਚਟੀ ਪ੍ਰਵੀਨ ਕੌਰ, ਸੀਐਚਟੀ ਸੀਮਾ ਰਾਣੀ ਵੱਲੋ ਸਮੁੱਚੇ ਪ੍ਰਬੰਧਾਂ ਦੀ ਦੇਖਰੇਖ ਕੀਤੀ ਗਈ।
ਇਹਨਾਂ ਮੁਕਾਬਲਿਆਂ ਦੇ ਸਫਲ ਸੰਚਾਲਨ ਲਈ ਅਧਿਆਪਕ ਸਵੀਕਾਰ ਗਾਂਧੀ, ਬਲਜੀਤ ਸਿੰਘ, ਸਾਹਿਲ ਬਾਂਸਲ, ਸੁਨੀਲ ਕੁਮਾਰ, ਨਰੇਸ਼ ਕੁਮਾਰ, ਸੁਧੀਰ ਕਾਲੜਾ, ਪ੍ਰਦੀਪ ਕੁੱਕੜ, ਇੰਦਰਜੀਤ ਸਿੰਘ, ਅਮਿਤ ਕੁਮਾਰ, ਸੁਨੀਲ ਗਾਂਧੀ, ਅਨਿਲ ਜਾਸੂਜਾ, ਸਾਜਨ ਬੱਤਰਾਂ, ਅਨੂਪ ਕੁਮਾਰ, ਅਧਿਆਪਕਾਂ ਮਮਤਾ ਸਚਦੇਵਾ ਸਟੇਟ ਅਵਾਰਡੀ, ਸਿਮਰਜੀਤ ਕੌਰ,ਪੂਨਮ ਰਾਣੀ, ਸੁਮਨਦੀਪ ਕੌਰ, ਮਨਦੀਪ ਕੌਰ, ਹਰਮੀਤ ਕੌਰ, ਸਮੇਤ ਡਿਊਟੀ `ਤੇ ਤਾਇਨਾਤ ਸਮੂਹ ਅਧਿਆਪਕਾਂ ਵੱਲੋਂ ਸਲਾਘਾਯੋਗ ਸੇਵਾਵਾ ਨਿਭਾਈਆਂ ਗਈਆਂ। ਮੰਚ ਸੰਚਾਲਨ ਮੈਡਮ ਰੇਖਾ ਸ਼ਰਮਾ ਅਤੇ ਮੈਡਮ ਨੀਤੂ ਬਾਲਾ ਵੱਲੋਂ ਬਾਖੂਬੀ ਕੀਤਾ ਗਿਆ।ਜਿਲ੍ਹਾ ਸ਼ੋਸ਼ਲ ਮੀਡੀਆ ਕੋਆਰਡੀਨੇਟਰ ਸਿਮਲਜੀਤ ਸਿੰਘ, ਜਿਲ੍ਹਾ ਮੀਡੀਆ ਕੋਆਰਡੀਨੇਟਰ ਇਨਕਲਾਬ ਗਿੱਲ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਬਲਾਕ ਪੱਧਰੀ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਸ਼ੁਭਕਾਮਨਾਵਾ ਦਿੱਤੀਆ ਗਈਆ।
Advertisement
Advertisement
error: Content is protected !!