PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਸੱਜਰੀ ਖ਼ਬਰ

ਪੰਚਾਇਤੀ ਜਗ੍ਹਾ ਵਿੱਚ ਨਵਾਂ ਪਾਰਕ ਬਣਾਉਣ ਨੂੰ ਲੈ ਕੇ ਬੀਡੀਪੀਓ ਮਹਿਲ ਕਲਾਂ ਨੂੰ ਮੰਗ ਪੱਤਰ ਦਿੱਤਾ                           

Advertisement
Spread Information

ਪਿੰਡ ਕੁਰੜ ਵਿਖੇ ਪੰਚਾਇਤੀ ਜਗ੍ਹਾ ਵਿੱਚ ਨਵਾਂ ਪਾਰਕ ਬਣਾਉਣ ਨੂੰ ਲੈ ਕੇ ਬੀਡੀਪੀਓ ਮਹਿਲ ਕਲਾਂ ਨੂੰ ਮੰਗ ਪੱਤਰ ਦਿੱਤਾ


ਗੁਰਸੇਵਕ ਸਿੰਘ ਸਹੋਤਾ, ਪਾਲੀ ਵਜੀਦਕੇ,  ਮਹਿਲ ਕਲਾਂ ,10 ਸਤੰਬਰ 2021
  ਪਿੰਡ ਕੁਰੜ ਦੇ ਵਾਸੀਆਂ ਵੱਲੋਂ ਦੁਕਾਨਦਾਰ ਯੂਨੀਅਨ ਕਸਬਾ ਮਹਿਲ ਕਲਾਂ ਦੇ ਪ੍ਰਧਾਨ ਗਗਨਦੀਪ ਸਿੰਘ ਸਰਾਂ ਕੁਰੜ ਅਤੇ ਜਸਪਾਲ ਸਿੰਘ ਫ਼ੌਜੀ ਦੀ ਅਗਵਾਈ ਹੇਠ ਸਰਕਾਰੀ ਸਕੂਲ ਦੇ ਸਾਹਮਣੇ ਪਈ ਪੰਚਾਇਤੀ ਜ਼ਮੀਨ ਵਿੱਚ ਨਵਾਂ ਪਾਰਕ ਬਣਾਉਣ ਅਤੇ ਚਾਰਦੀਵਾਰੀ ਕਰਵਾਉਣ ਸਬੰਧੀ ਬੀਡੀਪੀਓ ਮਹਿਲ ਕਲਾਂ ਭੂਸ਼ਨ ਕੁਮਾਰ ਬਰਨਾਲਾ ਨੂੰ ਆਪਣਾ ਇੱਕ ਮੰਗ ਪੱਤਰ ਦਿੱਤਾ।
 
ਇਸ ਮੌਕੇ ਬੀਡੀਪੀਓ ਮਹਿਲ ਕਲਾਂ ਭੂਸ਼ਣ ਕੁਮਾਰ ਬਰਨਾਲਾ ਨੇ ਪਿੰਡ ਵਾਸੀਆਂ ਦੇ ਵਫ਼ਦ ਨੂੰ ਵਿਸਵਾਸ ਦਿਵਾਇਆ ਕਿ ਪੰਚਾਇਤ ਵੱਲੋਂ ਇੱਕ ਪੰਚਾਇਤੀ ਮਤਾ ਪਾਕੇ ਬੀਡੀਪੀਓ ਦਫ਼ਤਰ ਨੂੰ ਭੇਜਿਆ ਜਾਵੇ ਤਾਂ ਜੋ ਕਿ ਇਸ ਕਾਰਜ ਦੀ ਪ੍ਰਕਿਰਿਆ ਦਾ ਆਰੰਭ ਕਰਨ ਲਈ ਏ ਡੀ ਸੀ ਬਰਨਾਲਾ ਨੂੰ ਪ੍ਰਵਾਨਗੀ ਲਈ ਤੇ ਜਾ ਸਕੇ।
ਇਸ ਮੌਕੇ ਗਗਨਦੀਪ ਸਿੰਘ ਸਰਾਂ ਅਤੇ ਜਸਪਾਲ ਸਿੰਘ ਫੌਜੀ ਨੇ ਬੀਡੀਪੀਓ ਮਹਿਲ ਕਲਾਂ ਭੂਸ਼ਨ ਕੁਮਾਰ ਨੂੰ ਪੂਰੀ ਸਥਿਤੀ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਇਸ ਜਗ੍ਹਾ ਤੇ ਪਹਿਲਾਂ ਸਕੂਲ ਵਿਦਿਆਰਥੀਆਂ ਅਤੇ ਪਿੰਡ ਦੇ ਨੌਜਵਾਨਾਂ ਲਈ ਵੱਖ ਵੱਖ ਖੇਡਾਂ ਕਰਵਾ ਕੇ ਨੌਜਵਾਨਾਂ ਨੂੰ ਖੇਡਾਂ ਲਈ ਪ੍ਰੇਰਿਤ ਕੀਤਾ ਜਾਂਦਾ ਸੀ ਪਰ ਹੋਣ ਪਿਛਲੇ ਸਮੇਂ ਤੋਂ ਜਗ੍ਹਾ ਵਿਚ ਘਾਹ ਬੂਟੀ ਉੱਗਣ ਕਾਰਨ ਪੂਰਾ ਸੁੰਨ ਸਾਨ ਅਤੇ ਖੰਡਰ ਜਗ੍ਹਾ ਬਣ ਚੁੱਕੀ ਹੈ।
 
ਉਨ੍ਹਾਂ ਕਿਹਾ ਕਿ ਇਸ ਜਗ੍ਹਾ ਤੇ ਪਾਰਕ ਬਣਾਉਣ ਅਤੇ ਚਾਰਦੀਵਾਰੀ ਕਰਵਾਉਣ ਸਬੰਧੀ ਛੇਤੀ ਪੰਚਾਇਤ ਵੱਲੋਂ ਇੱਕ ਮਤਾ ਪਾ ਕੇ ਬੀਡੀਪੀਓ ਦਫ਼ਤਰ ਮਹਿਲ ਕਰਨ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬੀਡੀਪੀਓ ਮਹਿਲ ਕਲਾਂ ਵੱਲੋਂ ਵਿਸ਼ਵਾਸ ਦਿਵਾਏ ਜਾਣ ਤੋਂ ਬਾਅਦ ਹੁਣ ਇਹ ਪ੍ਰਕਿਰਿਆ ਆਰੰਭ ਕੀਤੀ ਜਾ ਰਹੀ ਹੈ।
ਉਨ੍ਹਾਂ ਡਿਪਟੀ ਕਮਿਸ਼ਨਰ ਬਰਨਾਲਾ ਏਡੀਸੀ ਬਰਨਾਲਾ ਬੀਡੀਪੀਓ  ਮਹਿਲ ਕਲਾਂ ਪਾਸੋਂ ਮੰਗ ਕੀਤੀ ਕਿ ਸਕੂਲੀ ਵਿਦਿਆਰਥੀਆਂ ਤੇ ਪਿੰਡ ਦੇ ਨੌਜਵਾਨਾਂ ਦੀ ਭਲਾਈ ਲਈ ਪੰਚਾਇਤੀ ਜਗ੍ਹਾ ਵਿਚ ਇਕ ਨਵਾਂ ਪਾਰਕ ਅਤੇ ਚਾਰਦੀਵਾਰੀ ਬਣਾਉਣ ਲਈ ਤੁਰੰਤ ਗਰਾਂਟ ਜਾਰੀ ਕੀਤੀ ਹੈ।
ਇਸ ਮੌਕੇ ਸ਼ੇਰੇ ਪੰਜਾਬ ਕਲੱਬ ਦੇ ਪ੍ਰਧਾਨ ਬਲਦੀਪ ਸਿੰਘ, ਅਮਰੀਕ ਸਿੰਘ ਸਰਾਂ, ਕਮਲਜੀਤ ਸਿੰਘ,  ਬਲਜੀਤ ਸਿੰਘ ਦਿਓਲ,ਅਮਨਦੀਪ ਸਿੰਘ, ਗਗਨਦੀਪ ਸਿੰਘ, ਰੇਸ਼ਮ ਸਿੰਘ, ਜੱਗਾ ਸਿੰਘ, ਤਰਨਜੀਤ ਸਿੰਘ ਦਿਓਲ, ਬਲਬੀਰ ਸਿੰਘ, ਨਰਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਵੀ ਹਾਜ਼ਰ ਸਨ।

Spread Information
Advertisement
Advertisement
error: Content is protected !!