ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਤਹਿਤ ਸਪੈੱਲ ਬੀ ਮੁਕਾਬਲੇ ਸ਼ੁਰੂ
ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਤਹਿਤ ਸਪੈੱਲ ਬੀ ਮੁਕਾਬਲੇ ਸ਼ੁਰੂ
- ਸਪੈੱਲ ਬੀ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੂੰ ਸਹੀ ਅੰਗਰੇਜ਼ੀ ਲਿਖਣ ਵਿਚ ਮਿਲੇਗੀ ਮਦਦ: ਡਾ ਬੱਲ
ਬਿੱਟੂ ਜਲਾਲਾਬਾਦੀ,ਫਾਜਿ਼ਲਕਾ 28 ਜਨਵਰੀ:2022
ਸਿੱਖਿਆ ਵਿਭਾਗ ਪੰਜਾਬ ਵੱਲੋਂ ਚਲਾਏ ਜਾ ਰਹੇ ਪਡ਼੍ਹੋ ਪੰਜਾਬ ਪਡ਼੍ਹਾਓ ਪੰਜਾਬ ਦੇ ਅੰਗਰੇਜ਼ੀ ਪ੍ਰੋਜੈਕਟ ਤਹਿਤ ਛੇਵੀਂ ਤੋਂ ਅੱਠਵੀਂ ਦੇ ਅੰਗਰੇਜ਼ੀ ਵਿਸ਼ੇ ਨਾਲ ਸਬੰਧਤ ਸਕੂਲ,ਬਲਾਕ ਅਤੇ ਜ਼ਿਲ੍ਹਾ ਪੱਧਰੀ ਸਪੈੱਲ ਬੀ ਮੁਕਾਬਲੇ ਕਰਵਾਏ ਜਾ ਰਹੇ ਹਨ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਫਾਜ਼ਿਲਕਾ ਡਾ. ਸੁਖਵੀਰ ਸਿੰਘ ਬੱਲ ਨੇ ਦੱਸਿਆ ਕਿ ਇਸ ਨਾਲ ਵਿਦਿਆਰਥੀਆਂ ਨੂੰ ਸਹੀ ਅੰਗਰੇਜ਼ੀ ਲਿਖਣ ਵਿੱਚ ਮਦਦ ਮਿਲੇਗੀ । ਅੱਗੇ ਜਾਣਕਾਰੀ ਦਿੰਦੇ ਹੋਏ ਡਾ ਬੱਲ ਨੇ ਦੱਸਿਆ ਕਿ ਇਹ ਮੁਕਾਬਲੇ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਮਿਤੀ 27/01/2022 ਤੋਂ 29/01/2022 ਤੱਕ ਚੱਲਣਗੇ।ਹੋਰ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਡੀ ਐੱਮ (ਅੰਗਰੇਜ਼ੀ) ਸ਼੍ਰੀ ਗੌਤਮ ਗੌਡ਼ ਨੇ ਦੱਸਿਆ ਕਿ ਸਕੂਲ ਪੱਧਰ ਤੇ ਇਹ ਮੁਕਾਬਲੇ ਪਹਿਲਾਂ ਹੀ ਕਰਵਾਏ ਜਾ ਚੁੱਕੇ ਹਨ ਅਤੇ ਹੁਣ ਇਹ ਬਲਾਕ ਪੱਧਰ ਤੇ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਅਧਿਆਪਕ ਵਿਦਿਆਰਥੀਆਂ ਨੂੰ ਪੱਚੀ ਅੰਗਰੇਜ਼ੀ ਦੇ ਸ਼ਬਦ ਬੋਲ ਕੇ ਲਿਖਵਾਏਗਾ ਅਤੇ ਬਿਲਕੁਲ ਠੀਕ ਲਿਖਣ ਵਾਲੇ ਵਿਦਿਆਰਥੀਆਂ ਨੂੰ ਜ਼ਿਲ੍ਹਾ ਪੱਧਰੀ ਮੁਕਾਬਲੇ ਲਈ ਚੁਣਿਆ ਜਾਵੇਗਾ । ਉਨ੍ਹਾਂ ਇਹ ਵੀ ਦੱਸਿਆ ਕਿ ਵਿਦਿਆਰਥੀਆਂ ਨੂੰ ਸਹੀ ਅੰਗਰੇਜ਼ੀ ਦੇ ਸਪੈਲਿੰਗ ਲਿਖਣ ਵਿੱਚ ਵੀ ਮਦਦ ਮਿਲੇਗੀ।ਅੱਗੇ ਜਾਣਕਾਰੀ ਦਿੰਦਿਆਂ ਹੋਇਆਂ ਸ਼੍ਰੀ ਗੌਤਮ ਗੌਡ਼ ਨੇ ਦੱਸਿਆ ਕਿ ਇਹ ਮੁਕਾਬਲੇ ਕੋਵਿਡ ਦੀਆਂ ਹਦਾਇਤਾਂ ਨੂੰ ਮੁੱਖ ਰੱਖ ਕੇ ਆਨਲਾਈਨ ਹੀ ਕਰਵਾਏ ਜਾ ਰਹੇ ਹਨ ।ਬਲਾਕ ਪੱਧਰੀ ਮੁਕਾਬਲੇ ਦੋ ਚਰਣਾਂ ਵਿਚ ਕਰਵਾਏ ਜਾ ਰਹੇ ਹਨ। ਪਹਿਲੇ ਚਰਣ ਵਿਚ ਸਕਰੀਨਿੰਗ ਕਰਕੇ ਬਲਾਕ ਵਿਚੋਂ ਛੇ ਟੀਮਾਂ ਚੁਣੀਆਂ ਜਾਣਗੀਆਂ।
ਇਨ੍ਹਾਂ ਛੇ ਟੀਮਾਂ ਦਾ ਸਪੈਲਿੰਗ ਬੀ ਮੁਕਾਬਲਾ ਕਰਵਾਇਆ ਜਾਏਗਾ।
ਬਲਾਕ ਪੱਧਰ ਤੇ ਪਹਿਲਾ ਸਥਾਨ ਹਾਸਲ ਕਰਨ ਵਾਲੀ ਟੀਮ ਜ਼ਿਲਾ ਪੱਧਰ ਤੇ ਭਾਗ ਲਵੇਗੀ। ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸ੍ਰੀ ਪੰਕਜ ਅੰਗੀ ਨੇ ਦੱਸਿਆ ਕਿ ਇਹ ਮੁਕਾਬਲੇ ਬੀ.ਐੱਨ.ਓ. ਦੀ ਦੇਖ ਰੇਖ ਵਿੱਚ ਬੀ.ਐਮ. ਦੁਆਰਾ ਕਰਵਾਏ ਜਾ ਰਹੇ ਹਨ।